ਰਾਜ ਸਭਾ ਦੇ ਸੇਵਾਮੁਕਤ ਹੋ ਰਹੇ ਮੈਂਬਰਾਂ ਲਈ ਉੱਪ ਰਾਸ਼ਟਰਪਤੀ ਐਨਕਲੇਵ ''ਚ ਹੋਵੇਗਾ ਵਿਦਾਇਗੀ ਪ੍ਰੋਗਰਾਮ
Wednesday, Mar 18, 2026 - 05:37 PM (IST)
ਨਵੀਂ ਦਿੱਲੀ- ਰਾਜ ਸਭਾ ਦੇ ਸੇਵਾਮੁਕਤ ਹੋ ਰਹੇ ਮੈਂਬਰਾਂ ਨੂੰ ਵਿਦਾਇਗੀ ਦੇਣ ਲਈ ਬੁੱਧਵਾਰ ਸ਼ਾਮ 6.30 ਵਜੇ ਉੱਪ ਰਾਸ਼ਟਰਪਤੀ ਐਨਕਲੇਵ 'ਚ ਇਕ ਪ੍ਰੋਗਰਾਮ ਰੱਖਿਆ ਗਿਆ ਹੈ। ਡਿਪਟੀ ਸਪੀਕਰ ਹਰੀਵੰਸ਼ ਨੇ ਰਾਜ ਸਭਾ 'ਚ ਇਹ ਐਲਾਨ ਕੀਤਾ। ਉੱਚ ਸਦਨ 'ਚ ਅੱਜ ਬੈਠਕ ਸ਼ੁਰੂ ਹੋਣ ਤੋਂ ਬਾਅਦ ਨਿਯਮਿਤ ਕੰਮਕਾਜ ਨਹੀਂ ਹੋਇਆ ਅਤੇ ਸੇਵਾਮੁਕਤ ਹੋਣ ਜਾ ਰਹੇ ਮੈਂਬਰਾਂ ਨੂੰ ਸਦਨ 'ਚ ਵਿਦਾਈ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਸਮੇਤ ਵੱਖ-ਵੱਖ ਦਲਾਂ ਦੇ ਨੇਤਾਵਾਂ ਨੇ ਸੇਵਾਮੁਕਤ ਹੋਣ ਵਾਲੇ ਮੈਂਬਰਾਂ ਨੂੰ ਵਿਦਾਈ ਦਿੰਦੇ ਹੋਏ ਉਮੀਦ ਜਤਾਈ ਕਿ ਇਹ ਮੈਂਬਰ ਸਦਨ ਤੋਂ ਜਾਣ ਦੇ ਬਾਵਜੂਦ ਜਨਤਕ ਜੀਵਨ 'ਚ ਸਰਗਰਮ ਰਹਿਣਗੇ। ਮੈਂਬਰਾਂ ਨੂੰ ਵਿਦਾਈ ਦਿੰਦੇ ਹੋਏ ਸੰਸਦੀ ਕਾਰਜ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਕੁੱਲ 59 ਮੈਂਬਰ ਸੇਵਾਮੁਕਤ ਹੋਣੇ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ 'ਚੋਂ 36 ਮੈਂਬਰ ਅਪ੍ਰੈਲ ਮਹੀਨੇ 'ਚ ਸੇਵਾਮੁਕਤ ਹੋ ਜਾਣਗੇ, 22 ਸੰਸਦ ਮੈਂਬਰ ਜੂਨ 'ਚ ਕਾਰਜਕਾਲ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਇਕ ਸੰਸਦ ਮੈਂਬਰ ਜੁਲਾਈ 'ਚ ਸੇਵਾਮੁਕਤ ਹੋਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਖਬਰ ਮਿਲੀ ਹੈ ਕਿ ਇਨ੍ਹਾਂ 'ਚੋਂ 9 ਮੁੜ ਚੁਣੇ ਜਾਣਗੇ। ਉਨ੍ਹਾਂ ਕਿਹਾ ਕਿ ਸੇਵਾਮੁਕਤ ਹੋ ਰਹੇ ਮੈਂਬਰਾਂ ਲਈ ਉੱਪ ਰਾਸ਼ਟਰਪਤੀ ਐਨਕਲੇਵ 'ਚ ਜੋ ਵਿਦਾਇਗੀ ਸਮਾਰੋਹ ਆਯੋਜਿਤ ਕੀਤਾ ਗਿਆ ਹੈ, ਉਸ 'ਚ ਸੰਸਕ੍ਰਿਤੀ ਪ੍ਰੋਗਰਾਮ ਵੀ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
