ਫੇਸਬੁੱਕ : ਜ਼ੁਕਰਬਰਗ ਦਾ ਫੋਨ ਨੰਬਰ ਹੋਇਆ ''ਲੀਕ'', 60 ਲੱਖ ਭਾਰਤੀਆਂ ਦਾ ਡਾਟਾ ਵੀ ਸ਼ਾਮਲ

Tuesday, Apr 06, 2021 - 12:13 AM (IST)

ਫੇਸਬੁੱਕ : ਜ਼ੁਕਰਬਰਗ ਦਾ ਫੋਨ ਨੰਬਰ ਹੋਇਆ ''ਲੀਕ'', 60 ਲੱਖ ਭਾਰਤੀਆਂ ਦਾ ਡਾਟਾ ਵੀ ਸ਼ਾਮਲ

ਕੈਲੀਫੋਰਨੀਆ - ਫੇਸਬੁੱਕ ਲਗਾਤਾਰ ਇਨਕਾਰ ਕਰਦਾ ਰਿਹਾ ਕਿ ਉਸ ਦੇ 50 ਕਰੋੜ ਯੂਜ਼ਰਾਂ ਦੀਆਂ ਨਿੱਜੀ ਜਾਣਕਾਰੀਆਂ ਲੀਕ ਨਹੀਂ ਹੋਈਆਂ ਹਨ ਪਰ ਰਿਪੋਰਟ ਆਈ ਹੈ ਕਿ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਦਾ ਪ੍ਰਾਈਵੇਟ ਫੋਨ ਨੰਬਰ ਵੀ ਫੇਸਬੁੱਕ ਤੋਂ ਲੀਕ ਹੋ ਗਿਆ ਹੈ। ਰਿਪੋਰਟ ਮੁਤਾਬਕ ਮਾਰਕ ਜ਼ੁਕਰਬਰਗ ਦਾ ਫੋਨ ਨੰਬਰ ਦੇ ਨਾਲ-ਨਾਲ ਕਈ ਨਿੱਜੀ ਜਾਣਕਾਰੀਆਂ ਵੀ ਲੀਕ ਹੋਈਆਂ ਹਨ। ਪਹਿਲਾਂ ਫੇਸਬੁੱਕ ਨੇ ਕਿਹਾ ਸੀ ਕਿ ਡਾਟਾ ਲੀਕ ਦੀ ਜਿਹੜੀ ਗੱਲ ਕੀਤੀ ਗਈ ਹੈ ਉਹ ਪੁਰਾਣੀ ਰਿਪੋਰਟ ਹੈ ਪਰ ਹੁਣ ਕਈ ਮਾਹਿਰਾਂ ਨੇ ਕਿਹਾ ਹੈ ਕਿ ਮਾਰਕ ਦਾ ਪ੍ਰਾਈਵੇਟ ਫੋਨ ਨੰਬਰ ਜਿਹੜਾ ਲੀਕ ਹੋਇਆ ਹੈ ਕਿ ਉਸ 'ਤੇ ਫੋਨ ਕਰ ਕੇ ਜ਼ੁਕਰਬਰਗ ਤੋਂ ਸੱਚ ਪਤਾ ਕਰ ਲਵੋ।

ਇਹ ਵੀ ਪੜੋ ਟਰੰਪ ਦੇ 'ਬਾਡੀਗਾਰਡ' ਨੇ ਕੀਤਾ ਨਵਾਂ ਖੁਲਾਸਾ, ਅਜੇ ਤੱਕ ਨਹੀਂ ਦਿੱਤੇ 'Cheese Burgers' ਦੇ ਪੈਸੇ

PunjabKesari

ਜ਼ੁਕਰਬਰਗ ਦੀਆਂ ਜਾਣਕਾਰੀਆਂ ਲੀਕ
ਸਾਈਬਰ ਸਕਿਊਰਿਟੀ ਰਿਸਰਚ ਡੇਵ ਵਾਕਰ ਨੇ ਦਾਅਵਾ ਕੀਤਾ ਹੈ ਕਿ ਫੇਸਬੁੱਕ ਦੇ 50 ਕਰੋੜ ਯੂਜ਼ਰਾਂ ਤੋਂ ਜ਼ਿਆਦਾ ਯੂਜ਼ਰਾਂ ਦੀਆਂ ਨਿੱਜੀ ਜਾਣਕਾਰੀਆਂ ਲੀਕ ਹੋ ਗਈਆਂ ਹਨ। ਇਸ ਵਿਚ ਮਾਰਕ ਜ਼ੁਕਰਬਰਗ ਦਾ ਵੀ ਕਾਂਟੈਂਕਟ ਨੰਬਰ ਹੈ ਅਤੇ ਦੂਜੀਆਂ ਜਾਣਕਾਰੀਆਂ ਹਨ। ਅਮਰੀਕਾ ਦੇ 3.2 ਕਰੋੜ ਯੂਜ਼ਰਾਂ ਦੀਆਂ ਨਿੱਜੀ ਜਾਣਕਾਰੀਆਂ ਫੇਸਬੁੱਕ ਤੋਂ ਲੀਕ ਹੋਈਆਂ ਹਨ, ਜਿਨ੍ਹਾਂ ਵਿਚ ਇਕ ਨਾਂ ਮਾਰਕ ਜ਼ੁਕਰਬਰਗ ਦਾ ਵੀ ਹੈ। ਦਰਅਸਲ ਐਲੋਨ ਗਲ ਜੋ ਹਡਸਨ ਸਾਈਬਰ ਕ੍ਰਾਇਮ ਇੰਟੈਲੀਜੈਂਸ ਦੇ ਚੀਫ ਤਕਨਾਲੋਜੀ ਅਫਸਰ ਹਨ, ਉਨ੍ਹਾਂ ਨੇ ਟਵੀਟ ਕਰ ਕਿਹਾ ਸੀ ਕਿ ਫੇਸਬੁੱਕ ਦੇ 53 ਕਰੋੜ 30 ਲੱਖ ਤੋਂ ਵਧ ਯੂਜ਼ਰਾਂ ਦੀਆਂ ਨਿੱਜੀ ਜਾਣਕਾਰੀਆਂ ਲੀਕ ਹੋ ਗਈਆਂ ਹਨ। ਜਿਸ ਤੋਂ ਬਾਅਦ ਫੇਸਬੁੱਕ ਵੱਲੋਂ ਕਿਹਾ ਗਿਆ ਕਿ ਇਹ ਜਾਣਕਾਰੀਆਂ ਸਤੰਬਰ 2019 ਦੀਆਂ ਹਨ ਪਰ ਸਵਾਲ ਇਹ ਉਠ ਰਹੇ ਹਨ ਕਿ ਜਦ ਮਾਰਕ ਜ਼ੁਕਰਬਰਗ ਦੀਆਂ ਵੀ ਨਿੱਜੀ ਜਾਣਕਾਰੀਆਂ ਲੀਕ ਹੋ ਗਈਆਂ ਹਨ ਤਾਂ ਫਿਰ ਫੇਸਬੁੱਕ ਕੀ ਸਫਾਈ ਦੇਵੇਗਾ।

ਇਹ ਵੀ ਪੜੋ ਅਮਰੀਕਾ 'ਚ 400 ਸਾਲ ਪੁਰਾਣੇ ਆਈਲੈਂਡ 'ਤੇ ਬਣਿਆ ਪਹਿਲਾ ਹੋਟਲ, ਜੂਨ 'ਚ ਮਿਲੇਗੀ ਐਂਟਰੀ

PunjabKesari

ਫੇਸਬੁੱਕ 'ਤੇ ਖੁਲਾਸਾ
ਸਾਈਬਰ ਮਾਹਿਰਾਂ ਨੇ ਆਖਿਆ ਹੈ ਕਿ ਫੇਸਬੁੱਕ ਦੇ 53 ਕਰੋੜ ਯੂਜ਼ਰਾਂ ਦੇ ਅਕਾਊਂਟ ਤੋਂ ਨਿੱਜੀ ਜਾਣਕਾਰੀਆਂ ਕੱਢ ਕੇ ਪਹਿਲਾਂ ਉਸ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਸ ਤੋਂ ਪਹਿਲਾਂ ਹੀ ਇਸ ਦਾ ਖੁਲਾਸਾ ਹੋ ਗਿਆ। ਰਿਪੋਰਟ ਮੁਤਾਬਕ ਇਕ ਹੈਕਿੰਗ ਫੋਰਮ ਕੋਲ 53 ਕਰੋੜ ਫੇਸਬੁੱਕ ਯੂਜ਼ਰਾਂ ਦੀਆਂ ਨਿੱਜੀ ਜਾਣਕਾਰੀਆਂ ਮੌਜੂਦ ਹਨ। ਨਾਲ ਹੀ ਪਾਇਆ ਗਿਆ ਹੈ ਕਿ ਹੈਕਰ ਨੇ ਕਈ ਫੋਨ ਨੰਬਰ ਅਤੇ ਨਿੱਜੀ ਜਾਣਕਾਰੀਆਂ ਫ੍ਰੀ ਵਿਚ ਵੰਡਣਾ ਸ਼ੁਰੂ ਕਰ ਦਿੱਤਾ ਹੈ। ਸਾਈਬਰ ਮਾਹਿਰਾਂ ਨੇ ਕਿਹਾ ਹੈ ਕਿ 106 ਦੇਸ਼ਾਂ ਦੇ 53 ਕਰੋੜ ਤੋਂ ਜ਼ਿਆਦਾ ਲੋਕਾਂ ਦੀਆਂ ਨਿੱਜੀ ਜਾਣਕਾਰੀਆਂ ਫੇਸਬੁੱਕ ਤੋਂ ਚੋਰੀ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਇਕ ਥਾਂ ਸਟੋਰ ਕਰ ਕੇ ਰੱਖਿਆ ਗਿਆ ਹੈ। ਉਥੇ ਰਿਪੋਰਟਸ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ 60 ਲੱਖ ਯੂਜ਼ਰਾਂ ਦੀਆਂ ਨਿੱਜੀ ਜਾਣਕਾਰੀਆਂ ਵੀ ਚੋਰੀ ਕੀਤੀਆਂ ਗਈਆਂ ਹਨ।

ਇਹ ਵੀ ਪੜੋ ਨਸ਼ੇ 'ਚ ਟੱਲੀ ਵਿਅਕਤੀ ਨੂੰ ਬਚਾਉਣ ਗਈ ਪੁਲਸ 'ਤੇ ਹੀ ਹੋਇਆ ਹਮਲਾ, 2 ਦੀ ਮੌਤ ਤੇ 1 ਜ਼ਖਮੀ


author

Khushdeep Jassi

Content Editor

Related News