ਫੇਸਬੁੱਕ ''ਤੇ ਮਹਿੰਗੀ ਪਈ ਦੋਸਤੀ, ਗੁਆ ਦਿੱਤੇ 60 ਹਜ਼ਾਰ

Tuesday, Mar 27, 2018 - 05:09 PM (IST)

ਫੇਸਬੁੱਕ ''ਤੇ ਮਹਿੰਗੀ ਪਈ ਦੋਸਤੀ, ਗੁਆ ਦਿੱਤੇ 60 ਹਜ਼ਾਰ

ਨੋਇਡਾ— ਫੇਸਬੁੱਕ ਫਰੈਂਡ 'ਤੇ ਭਰੋਸਾ ਕਰਕੇ ਉਸ ਦੀ ਆਰਥਿਕ ਮਦਦ ਕਰਨਾ ਇਕ ਔਰਤ ਨੂੰ ਭਾਰੀ ਪੈ ਗਿਆ। ਦੋਸ਼ ਹੈ ਕਿ ਪੈਸਾ ਮਿਲਣ ਦੇ ਬਾਅਦ ਉਸ ਦਾ ਫੇਸਬੁੱਕ ਅਕਾਊਂਟ ਬੰਦ ਕਰਕੇ ਲਾਪਤਾ ਹੋ ਗਿਆ। ਪੀੜਤਾ ਨੇ ਥਾਣਾ ਸੈਕਟਰ-49 'ਚ ਦੋਸ਼ੀ ਵਿਅਕਤੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। 
ਪੁਲਸ ਮੁਤਾਬਕ ਮੂਲਰੂਪ ਤੋਂ ਉਤਰਾਖੰਡ ਦੀ ਰਹਿਣ ਵਾਲੀ ਔਰਤ ਪਰਿਵਾਰ ਨਾਲ ਅਗਾਹਪੁਰ 'ਚ ਰਹਿੰਦੀ ਹੈ। ਦੋ ਸਾਲ ਪਹਿਲੇ ਪਤੀ ਨਾਲ ਤਲਾਕ ਹੋ ਗਿਆ ਹੈ। ਔਰਤ ਐਸਕਪ੍ਰੈਸ ਵੇਅ ਸਥਿਤ ਇਕ ਨਿਜੀ ਕੰਪਨੀ 'ਚ ਨੌਕਰੀ ਕਰਦੀ ਹੈ। ਔਰਤ ਦੇ ਮੁਤਾਬਕ ਨਵੰਬਰ 2017 'ਚ ਫੇਸਬੁੱਕ ਦੇ ਜ਼ਰੀਏ ਉਸ ਦੀ ਦੋਸਤੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਦੇ ਅਨਿਲ ਰੰਧਾਵਾ ਨਾਲ ਹੋਈ ਸੀ। ਗੱਲਬਾਤ ਹੁੰਦੇ-ਹੁੰਦੇ ਉਨ੍ਹਾਂ 'ਚ ਨਜ਼ਦੀਕੀ ਵਧ ਗਈ। ਫਰਵਰੀ 'ਚ ਅਨਿਲ ਨੇ ਉਸ ਨੂੰ ਕਿਹਾ ਕਿ ਉਸ ਨੇ ਐਮ.ਟੈਕ ਦੀ ਫੀਸ ਦੇਣ ਲਈ 60 ਹਜ਼ਾਰ ਰੁਪਏ ਦੀ ਜ਼ਰੂਰਤ ਹੈ। ਉਹ 15 ਦਿਨ ਬਾਅਦ ਵਾਪਸ ਕਰ ਦਵੇਗਾ। ਔਰਤ ਨੇ ਦੱਸਿਆ ਕਿ ਉਸ ਨੇ ਅਨਿਲ ਦੇ ਦੱਸੇ ਅਕਾਊਂਟ 'ਚ 27 ਫਰਵਰੀ ਨੂੰ ਆਨ ਲਾਈਨ 60 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ। ਦੋਸ਼ ਹੈ ਕਿ ਇਸ ਦੇ ਬਾਅਦ ਦੋਸ਼ੀ ਨੇ ਉਸ ਨੂੰ ਬਲਾਕ ਕਰ ਦਿੱਤਾ। ਇਸ ਦੇ ਬਾਅਦ ਆਪਣਾ ਅਕਾਊਂਟ ਵੀ ਬੰਦ ਕਰ ਦਿੱਤਾ।


Related News