ਤਿਹਾੜ ਜੇਲ ’ਚ ਜਬਰੀ ਵਸੂਲੀ ਰੈਕੇਟ ਦਾ ਮਾਮਲਾ, ਦਿੱਲੀ ਹਾਈ ਕੋਰਟ ਨੇ CBI ਜਾਂਚ ਦਾ ਦਿੱਤਾ ਹੁਕਮ
Monday, Aug 11, 2025 - 10:26 PM (IST)

ਨਵੀਂ ਦਿੱਲੀ (ਭਾਸ਼ਾ)-ਦਿੱਲੀ ਹਾਈ ਕੋਰਟ ਨੇ ਤਿਹਾੜ ਜੇਲ ਦੇ ਅੰਦਰ ਕਥਿਤ ਤੌਰ ’ਤੇ ਕੰਮ ਕਰ ਰਹੇ ਅਧਿਕਾਰੀਆਂ ਅਤੇ ਕੈਦੀਆਂ ਦੀ ਸ਼ਮੂਲੀਅਤ ਵਾਲੇ ਜਬਰੀ ਵਸੂਲੀ ਗਿਰੋਹ ਦੇ ਸਰਗਰਮ ਹੋਣ ਦੇ ਦੋਸ਼ਾਂ ’ਤੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੂੰ ਸੋਮਵਾਰ ਨੂੰ ਐੱਫ. ਆਈ. ਆਰ. ਦਰਜ ਕਰਨ ਦਾ ਹੁਕਮ ਦਿੱਤਾ। ਚੀਫ਼ ਜਸਟਿਸ ਡੀ. ਕੇ. ਉਪਾਧਿਆਏ ਅਤੇ ਜਸਟਿਸ ਤੁਸ਼ਾਰ ਰਾਓ ਗੇਡੇਲਾ ਦੀ ਬੈਂਚ ਨੇ ਦੋਸ਼ਾਂ ਨੂੰ ‘ਹੈਰਾਨੀਜਨਕ’ ਕਰਾਰ ਦਿੰਦੇ ਹੋਏ ਕਿਹਾ ਕਿ ਸਰਕਾਰ ਨੂੰ ਇਸ ’ਤੇ ਜਲਦੀ ਅਤੇ ‘ਗੰਭੀਰਤਾ ਨਾਲ’ ਵਿਚਾਰ ਕਰਨ ਦੀ ਲੋੜ ਹੈ।
ਅਦਾਲਤ ਨੇ ਸੋਮਵਾਰ ਨੂੰ ਮੁੱਢਲੀ ਜਾਂਚ ਦੇ ਨਤੀਜਿਆਂ ਦਾ ਗੌਰ ਕੀਤਾ, ਜਿਸ ਵਿਚ ਜੇਲ ਦੇ ਅੰਦਰ ਵੱਖ-ਵੱਖ ਤਰ੍ਹਾਂ ਦੀਆਂ ਗੈਰ-ਕਾਨੂੰਨੀ ਅਤੇ ਭ੍ਰਿਸ਼ਟ ਗਤੀਵਿਧੀਆਂ ਵਿਚ ਕੈਦੀਆਂ ਅਤੇ ਜੇਲ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਦੇ ਸੰਕੇਤ ਮਿਲੇ ਸਨ। ਬੈਂਚ ਨੇ ਕਿਹਾ ਕਿ ਸਟੇਟਸ ਰਿਪੋਰਟ ਅਤੇ ਮੁੱਢਲੀ ਜਾਂਚ ਰਿਪੋਰਟ ਦੇਖਣ ਤੋਂ ਬਾਅਦ ਅਸੀਂ ਹੁਕਮ ਦਿੰਦੇ ਹਾਂ ਕਿ ਇਸ ਦੇ ਆਧਾਰ ’ਤੇ ਸੀ. ਬੀ. ਆਈ. ਐੱਫ. ਆਈ. ਆਰ. ਦਰਜ ਕਰੇ ਅਤੇ ਜਾਂਚ ਕੀਤੀ ਜਾਵੇ।