ਵਿਦੇਸ਼ ਮੰਤਰੀ ਜੈਸ਼ੰਕਰ ਨੇ US ਸੈਨੇਟਰ ਦਾ ਕਸ਼ਮੀਰ ਦੇ ਮੁੱਦੇ ''ਤੇ ਮੂੰਹ ਕੀਤਾ ਬੰਦ

02/15/2020 10:03:47 PM

ਮਿਊਨਿਖ - ਆਰਟੀਕਲ-370 ਨਾਲ ਜੁਡ਼ੇ ਫੈਸਲੇ ਲਏ ਜਾਣ ਤੋਂ ਬਾਅਦ ਗਲੋਬਲ ਮੰਚਾਂ 'ਤੇ ਕਈ ਵਾਰ ਕਸ਼ਮੀਰ ਨਾਲ ਜੁਡ਼ਿਆ ਮਸਲਾ ਚੁੱਕਿਆ ਗਿਆ ਹੈ ਅਤੇ ਇਸ ਵਾਰ ਇਹ ਮਸਲਾ ਮਿਊਨਿਖ ਸਕਿਊਰਿਟੀ ਕਾਨਫਰੰਸ ਵਿਚ ਚੁੱਕਿਆ ਗਿਆ, ਜਿਥੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਆਪਣੀ ਹਾਜ਼ਰ ਜਵਾਬੀ ਨਾਲ ਸਵਾਲ ਪੁੱਛਣ ਵਾਲੇ ਦਾ ਮੂੰਹ ਬੰਦ ਕਰ ਦਿੱਤਾ। ਦਰਅਸਲ, ਪੈਨਲ ਚਰਚਾ ਦੌਰਾਨ ਕਸ਼ਮੀਰ ਮਸਲੇ ਦਾ ਜ਼ਿਕਰ ਕਰਦੇ ਹੋਏ ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਨੇ ਆਖਿਆ ਕਿ ਲੋਕਤੰਤਰ ਨੂੰ ਠੀਕ ਨਾਲ ਚਲਾਉਣ ਦਾ ਇਹ ਤਰੀਕਾ ਹੋਵੇਗਾ ਕਿ ਕਸ਼ਮੀਰ ਸਮੱਸਿਆ ਦਾ ਹੱਲ ਲੋਕਤਾਂਤਰਿਕ ਤਰੀਕੇ ਨਾਲ ਕੀਤਾ ਜਾਵੇ।

ਰਿਪਬਲਿਕਨ ਨੇਤਾ ਗ੍ਰਾਹਮ ਨੇ ਅੱਗੇ ਆਖਿਆ ਕਿ ਭਾਰਤ ਅੱਗੇ ਵਧ ਰਿਹਾ ਹੈ, ਤੁਹਾਡੇ ਕੋਲ ਉਦਾ ਦੀਆਂ ਹੀ ਸਮੱਸਿਆਵਾਂ ਹਨ, ਜਿਹੋ ਜਿਹੀਆਂ ਸਾਡੇ ਦੇਸ਼ ਵਿਚ, ਆਪਣੇ ਲੋਕਤਾਂਤਰਿਕ ਤਰੀਕਾ ਅਪਣਾਇਆ ਪਰ ਕਸ਼ਮੀਰ ਦਾ ਜਦ ਮਸਲਾ ਆਉਂਦਾ ਹੈ ਕਿ ਮੈਨੂੰ ਨਹੀਂ ਪਤਾ ਇਹ ਕਿਵੇਂ ਖਤਮ ਹੋਵੇਗਾ ਪਰ ਇਹ ਯਕੀਨਨ ਕਰੋ ਕਿ  ਦੋ ਲੋਕਤਾਂਤਰਿਕ ਦੇਸ਼ ਇਸ ਨੂੰ ਅਲੱਗ ਤਰੀਕੇ ਨਾਲ ਖਤਮ ਕਰਨਗੇ। ਜੇਕਰ ਤੁਸੀਂ ਇਹ ਸੰਕਲਪ ਸਾਬਿਤ ਕਰ ਦਿੱਤਾ, ਮੈਨੂੰ ਲੱਗਦਾ ਹੈ ਕਿ ਇਹ ਲੋਕਤੰਤਰ ਨੂੰ ਚਲਾਉਣ ਦਾ ਸਹੀ ਤਰੀਕਾ ਹੋਵੇਗਾ। ਇਸ ਬਿਨਾਂ ਮੰਗੀ ਸਲਾਹ 'ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਬਿਨਾਂ ਸਮਾਂ ਗੁਆਏ ਜਵਾਬ ਦਿੱਤਾ, ਚਿੰਤਾ ਨਾ ਕਰੋ ਸੈਨੇਟਰ। ਇਕ ਲੋਕਤੰਤਰ ਅਜਿਹਾ ਕਰੇਗਾ ਅਤੇ ਤੁਹਾਨੂੰ ਪਤਾ ਹੈ ਕਿ ਉਹ ਕੌਣ ਹੈ।

 

ਦੱਸ ਦਈਏ ਕਿ ਪਾਕਿਸਤਾਨ ਨੂੰ ਕਰੀਬ ਹਰ ਮੰਚ 'ਤੇ ਕਸ਼ਮੀਰ ਦਾ ਮਸਲਾ ਚੁੱਕ ਵਿਚੋਲਗੀ ਦੀ ਅਪੀਲ ਤੱਕ ਕਰ ਚੁੱਕਿਆ ਹੈ। ਉਥੇ, ਕਈ ਦੇਸ਼ ਗੈਰ-ਜ਼ਰੂਰੀ ਤਰੀਕੇ ਨਾਲ ਭਾਰਤ ਦੇ ਅੰਦਰੂਨੀ ਮਸਲੇ 'ਤੇ ਸਮੇਂ, ਗਲਤ ਟਿੱਪਣੀ ਕਰਦੇ ਰਹਿੰਦੇ ਹਨ। ਅਮਰੀਕੀ ਸੈਨੇਟਰ ਹੋਣ ਜਾਂ ਯੂਰਪੀ ਸੰਸਦ, ਤੁਰਕੀ ਦੇ ਰਾਸ਼ਟਰਪਤੀ ਐਦਰੋਗਨ ਹੋਣ ਜਾਂ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਇਨ੍ਹਾਂ ਨੂੰ ਕਈ ਵਾਰ ਇਸ ਮਸਲੇ 'ਤੇ ਗੈਰ-ਜ਼ਰੂਰੀ ਰਾਏ ਜ਼ਾਹਿਰ ਕੀਤੀ ਹੈ, ਜਿਸ 'ਤੇ ਭਾਰਤ ਨੇ ਹਰ ਤਰੀਕੇ ਨਾਲ ਉਚਿਤ ਜਵਾਬ ਵੀ ਦਿੱਤਾ ਹੈ।

ਉਥੇ, ਮਿਊਨਿਖ ਸੰਮੇਲਨ ਵਿਚ ਵਿਦੇਸ਼ ਮੰਤਰੀ ਨੇ ਸੰਯੁਕਤ ਰਾਸ਼ਟਰੀ ਦੀ ਭਰੋਸੇਯੋਗਤਾ ਦਾ ਮੁੱਦਾ ਚੁੱਕਿਆ। ਉਨ੍ਹਾਂ ਆਖਿਆ ਕਿ ਇਹ ਪਹਿਲੇ ਜਿੰਨਾ ਭਰੋਸੇਯੋਗ ਸੀ, ਹੁਣ ਨਹੀਂ ਰਿਹਾ। ਉਨ੍ਹਾਂ ਆਖਿਆ ਕਿ ਇਤਿਹਾਸ ਵਿਚ ਸੰਯੁਕਤ ਰਾਸ਼ਟਰੀ ਜਿੰਨਾ ਭਰੋਸੇਯੋਗ ਸੀ, ਉਨਾਂ ਹੁਣ ਨਹੀਂ ਹੈ, ਇਹ ਪੂਰੀ ਤਰ੍ਹਾਂ ਹੈਰਾਨ ਕਰਨ ਵਾਲਾ ਨਹੀਂ ਹੈ ਕਿਉਂਕਿ ਜਦ ਤੁਸੀਂ ਇਸ ਦੇ ਬਾਰੇ ਵਿਚ ਸੋਚਦੇ ਹੋ ਤਾਂ ਕਈ ਚੀਜ਼ਾ 75 ਸਾਲ ਪੁਰਾਣੀਆਂ ਨਹੀਂ ਹੁੰਦੀਆਂ ਅਤੇ ਕੁਝ ਚੀਜ਼ਾਂ ਪਹਿਲਾਂ ਜਿਹੀਆਂ ਚੰਗੀਆਂ ਹਨ। ਸਪੱਸ਼ਟ ਹੈ ਕਿ ਉਥੇ ਕੁਝ ਕੀਤੇ ਜਾਣ ਦੀ ਜ਼ਰੂਰਤ ਹੈ। ਮਿਊਨਿਖ ਸਕਿਊਰਿਟੀ ਕਾਨਫਰੰਸ ਦਾ ਆਯੋਜਨ 14 ਤੋਂ 16 ਫਰਵਰੀ ਨੂੰ ਕੀਤਾ ਜਾ ਰਿਹਾ ਹੈ। ਇਹ ਅੰਤਰਰਾਸ਼ਟਰੀ ਸੁਰੱਖਿਆ ਨੀਤੀ 'ਤੇ ਚਰਚਾ ਦਾ ਉੱਚ ਗਲੋਬਲ ਫੋਰਮ ਹੈ।


Khushdeep Jassi

Content Editor

Related News