ਕੋਰੋਨਾ : ਗ੍ਰਹਿ ਮੰਤਰਾਲਾ ਨੇ ਭਾਰਤ 'ਚ ਫਸੇ ਸਾਰੇ ਵਿਦੇਸ਼ੀਆਂ ਦਾ ਵੀਜ਼ਾ 3 ਮਈ ਤਕ ਵਧਾਇਆ

04/17/2020 11:33:00 PM

ਨਵੀਂ ਦਿੱਲੀ-ਗ੍ਰਹਿ ਮੰਤਰਾਲਾ ਨੇ ਕੋਰੋਨਾ ਵਾਇਰਸ ਕਾਰਣ ਭਾਰਤ 'ਚ ਫਸੇ ਸਾਰੇ ਵਿਦੇਸ਼ੀਆਂ ਦਾ ਵੀਜ਼ਾ 3 ਮਈ ਤਕ ਵਧਾ ਦਿੱਤਾ ਹੈ। ਪਹਿਲੇ ਪੜਾਅ 'ਚ ਲਾਕਡਾਊਨ 'ਚ ਵੀ ਵਿਦੇਸ਼ੀਆਂ ਦੀ ਵੀਜ਼ਾ ਮਿਆਦ ਵਧਾਈ ਗਈ ਸੀ ਅਤੇ ਹੁਣ ਜਦ ਲਾਕਡਾਊਨ ਨੂੰ ਦੂਜੀ ਵਾਰ ਵਧਾਇਆ ਗਿਆ ਹੈ ਤਾਂ ਸਰਕਾਰ ਨੇ ਉਨ੍ਹਾਂ ਦੇ ਵੀਜ਼ਿਆਂ 'ਚ 3 ਮਈ ਤਕ ਦਾ ਵਿਸਤਾਰ ਕਰ ਦਿੱਤਾ ਹੈ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਮਾਰਚ ਨੂੰ 21 ਦਿਨ ਲਈ ਦੇਸ਼ ਵਿਆਪੀ ਲਾਕਡਾਊਨ ਦਾ ਐਲਾਨ ਕੀਤਾ ਸੀ ਜਿਸ ਦੀ ਮਿਆਦ 14 ਅਪ੍ਰੈਲ ਨੂੰ ਖਤਮ ਹੋ ਰਹੀ ਸੀ। ਦੇਸ਼ 'ਚ ਕੋਰੋਨਾ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨੇ 14 ਅਪ੍ਰੈਲ ਨੂੰ ਲਾਕਡਾਊਨ ਨੂੰ ਤਿੰਨ ਮਈ ਤਕ ਅਗੇ ਵਧਾਉਣ ਦਾ ਐਲਾਨ ਕੀਤਾ। ਲਾਕਡਾਊਨ ਕਾਰਣ ਬਹੁਤ ਸਾਰੇ ਵਿਦੇਸ਼ੀ ਨਾਗਰਿਕ ਭਾਰਤ 'ਚ ਫਸੇ ਹੋਏ ਹਨ। ਲਾਕਡਾਊਨ ਕਾਰਣ ਸਾਰੇ ਯਾਤਰੀਆਂ ਦੀ ਯਾਤਰਾ ਉਡਾਣਾਂ 'ਤੇ ਫਿਲਹਾਲ ਬ੍ਰੇਕ ਲੱਗੀ ਹੋਈ ਹੈ। ਇਸ ਲਈ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ਾ ਦਾ ਵਿਸਤਾਰ ਕਰਨ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਹੁਣ ਤਕ ਦੁਨੀਆਭਰ 'ਚ 22 ਲੱਖ ਤੋਂ ਵਧੇਰੇ ਲੋਕ ਇਸ ਵਾਇਰਸ ਦੀ ਚਪੇਟ 'ਚ ਆ ਚੁੱਕੇ ਹਨ ਜਿਨ੍ਹਾਂ 'ਚੋਂ 1 ਲੱਖ 50 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 5 ਲੱਖ 64 ਹਜ਼ਾਰ ਤੋਂ ਵਧੇਰੇ ਲੋਕ ਠੀਕ ਵੀ ਹੋ ਚੁੱਕੇ ਹਨ।


Karan Kumar

Content Editor

Related News