ਆਗਰਾ-ਲਖਨਾਊ ਐਕਸਪਰੈੱਸ ''ਤੇ ਫਾਰਚੂਨਰ ਅਤੇ ਟਾਟਾ 407 ''ਚ ਹੋਈ ਭਿਆਨਕ ਟੱਕਰ ''ਚ 3 ਦੀ ਮੌਤ, 6 ਹੋਏ ਜ਼ਖਮੀ
Tuesday, Jun 27, 2017 - 01:13 PM (IST)

ਆਗਰਾ— ਲਖਨਾਊ ਐਕਸਪਰੈੱਸ ਹਾਈਵੇਅ 'ਚ ਵੀ ਹੁਣ ਯਮੁਨਾ ਐਕਸਪਰੈੱਸ ਦੀ ਤਰ੍ਹਾਂ ਹੀ ਹਾਦਸੇ ਵੀ ਲਗਾਤਾਰ ਵੱਧਦੇ ਜਾ ਰਹੇ ਹਨ। ਫਤਿਹਾਬਾਦ ਦੇ ਕੋਲ ਐਕਸਪਰੈੱਸ ਉੱਥੇ ਇਕ ਸੜਕ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 6 ਜ਼ਖਮੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਾ ਚਾਹੁੰਦੇ ਹਾਂ ਕਿ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ। ਇਹ ਹਾਦਸਾ ਨਵੀਂ ਫਾਰਚੂਨਰ ਕਾਰ ਅਤੇ ਟਾਟਾ-407 ਦੇ ਵਿਚਕਾਰ ਹੋਇਆ, ਜਿਸ ਤੋਂ ਬਾਅਦ ਜ਼ਬਰਦਸਤ ਚੀਕਾਂ ਪੈਣੀਆਂ ਸ਼ੁਰੂ ਹੋ ਗਈਆਂ।
ਜਾਣਕਾਰੀ ਦੇ ਮੁਤਾਬਕ ਹਾਦਸਾ ਉਸ ਸਮੇਂ ਹੋਇਆ, ਜਦੋਂ ਇਕ ਲਗਜ਼ਰੀ ਗੱਡੀ ਦੀ ਟਾਟਾ-407 ਨਾਲ ਟੱਕਰ ਵੱਜੀ। ਦੱਸਿਆ ਜਾ ਰਿਹਾ ਹੈ ਕਿ ਟਾਟਾ-407 ਆਗਰਾ ਤੋਂ ਲਖਨਾਊ ਵੱਲ ਜਾ ਰਹੀ ਸੀ, ਜਿਸ 'ਚ 15 ਲੋਕ ਸਵਾਰ ਸਨ। ਉਸ ਸਮੇਂ ਪਿੱਛੇ ਤੋਂ ਆ ਰਹੀ ਇਕ ਲਗਜ਼ਰੀ ਗੱਡੀ ਨੇ ਤਿਵਾਹਾ ਪਿੰਡ ਨਜ਼ਦੀਕ ਉਸਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਦੋਵਾਂ ਵਾਹਨਾਂ ਨੇ ਆਪਣਾ ਬੈਲੇਂਸ ਗੁਆਣ ਨਾਲ ਦੋਵੇਂ ਡਿਵਾਈਡਰ ਤੋਂ ਪਾਰ ਪਹੁੰਚ ਗਏ। ਟਾਟਾ-407 ਦੇ ਪਲਟਣ ਨਾਲ ਉਸ 'ਚ ਸਵਾਰ ਲੋਕਾਂ ਦੀ ਗੱਡੀ ਦੇ ਹੇਠਾ ਆ ਗਏ। ਚੀਕ-ਚਿਹਾੜਾ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋਏ ਅਤੇ ਜ਼ਖਮੀਆਂ ਨੂੰ ਬਾਹਰ ਕੱਢਦੇ ਹੋਏ ਪੁਲਸ ਨੂੰ ਜਾਣਕਾਰੀ ਦਿੱਤੀ। ਪੁਲਸ ਨੇ ਜ਼ਖਮੀਆਂ ਨੂੰ ਤਰੁੰਤ ਐੱਸ. ਐੱਨ. ਐਮਰਜੇਂਸੀ 'ਚ ਭਰਤੀ ਕਰਵਾਇਆ। ਜਾਣਕਾਰੀ ਦੇ ਅਨੁਸਾਰ ਫਾਰਚੂਨਰ ਗੱਡੀ 'ਚ ਸਵਾਰ ਲੋਕ ਨੋਇਡਾ ਦੇ ਰਹਿਣ ਵਾਲੇ ਸਨ।