''ਬਰਾਮਦ ਦੇ 50 ਫ਼ੀਸਦੀ ਆਰਡਰ ਰੱਦ'', CM ਨਾਇਡੂ ਨੇ ਅਮਰੀਕੀ ਟੈਰਿਫ਼ ’ਤੇ ਕੇਂਦਰੀ ਮੰਤਰੀਆਂ ਨੂੰ ਲਿਖੀ ਚਿੱਠੀ

Tuesday, Sep 16, 2025 - 07:39 AM (IST)

''ਬਰਾਮਦ ਦੇ 50 ਫ਼ੀਸਦੀ ਆਰਡਰ ਰੱਦ'', CM ਨਾਇਡੂ ਨੇ ਅਮਰੀਕੀ ਟੈਰਿਫ਼ ’ਤੇ ਕੇਂਦਰੀ ਮੰਤਰੀਆਂ ਨੂੰ ਲਿਖੀ ਚਿੱਠੀ

ਅਮਰਾਵਤੀ (ਭਾਸ਼ਾ) - ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਸੂਬੇ ਦੀ ਝੀਂਗਾ ਬਰਾਮਦ ’ਤੇ ਅਮਰੀਕੀ ਟੈਰਿਫਾਂ ਦੇ ਪਏ ਮਾੜੇ ਅਸਰ ’ਤੇ ਚਿੰਤਾ ਪ੍ਰਗਟ ਕੀਤੀ ਹੈ। ਇਸ ਸਬੰਧ ਵਿਚ ਉਹਨਾਂ ਨੇ ਕਿਹਾ ਹੈ ਕਿ ਟੈਰਿਫ ਕਾਰਨ ਖੇਤਰ ਨੂੰ 25,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਨਾਲ ਹੀ ਬਰਾਮਦ ਦੇ 50 ਫ਼ੀਸਦੀ ਤੱਕ ਆਰਡਰ ਰੱਦ ਹੋ ਗਏ ਹਨ। ਇਸ ਸਬੰਧ ਵਿਚ ਉਹਨਾਂ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਵਪਾਰ ਮੰਤਰੀ ਪਿਊਸ਼ ਗੋਇਲ ਤੇ ਮੱਛੀ ਪਾਲਣ ਮੰਤਰੀ ਰਾਜੀਵ ਰੰਜਨ ਸਿੰਘ ਨੂੰ ਵੱਖ-ਵੱਖ ਚਿੱਠੀਆਂ ਲਿਖੀਆਂ ਹਨ, ਜਿਹਨਾਂ ’ਚ ਮੁੱਖ ਮੰਤਰੀ ਨੇ ਦੱਖਣੀ ਸੂਬੇ ਦੇ ਜਲ-ਪਾਲਣ ਖੇਤਰ ਨੂੰ ਦਰਪੇਸ਼ ਮੁਸ਼ਕਲਾਂ ਨੂੰ ਉਜਾਗਰ ਕੀਤਾ ਤੇ ਮਦਦ ਦੀ ਬੇਨਤੀ ਕੀਤੀ।

ਇਹ ਵੀ ਪੜ੍ਹੋ : '25 ਬੱਚੇ ਪੈਦਾ ਕਰੋ, ਫਿਰ ਤਿੰਨ ਤਲਾਕ!', ਸਵਾਮੀ ਰਾਮਭਦਰਚਾਰੀਆ ਦੇ ਵਿਵਾਦਪੂਰਨ ਬਿਆਨ 'ਤੇ ਭਾਰੀ ਹੰਗਾਮਾ

ਦੱਸ ਦੇਈਏ ਕਿ ਮੁੱਖ ਮੰਤਰੀ ਨਾਇਡੂ ਅਨੁਸਾਰ 2,000 ਕੰਟੇਨਰਾਂ ਰਾਹੀਂ ਬਰਾਮਦ ’ਤੇ 600 ਕਰੋੜ ਰੁਪਏ ਤੱਕ ਦੇ ਟੈਕਸ ਲਾਏ ਗਏ ਹਨ। ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿ ਆਂਧਰਾ ਪ੍ਰਦੇਸ਼ ਦੇਸ਼ ਦੀ ਝੀਂਗਾ ਬਰਾਮਦ ਦਾ 80 ਫ਼ੀਸਦੀ ਤੇ ਸਮੁੰਦਰੀ ਵਸਤਾਂ ਦੀ ਬਰਾਮਦ ਦਾ 34 ਫ਼ੀਸਦੀ ਹਿੱਸਾ ਪਾਉਂਦਾ ਹੈ, ਦੀ ਕੀਮਤ ਲਗਭਗ 21,246 ਕਰੋੜ ਰੁਪਏ ਪ੍ਰਤੀ ਸਾਲ ਹੈ। 2.5 ਲੱਖ ਪਰਿਵਾਰ ਤੇ ਸਹਾਇਕ ਖੇਤਰਾਂ ਦੇ 30 ਲੱਖ ਤੋਂ ਵੱਧ ਲੋਕ ਜਲ-ਪਾਲਣ ਖੇਤਰ ’ਤੇ ਨਿਰਭਰ ਹਨ।

ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਸਵੇਰੇ ਅਲਾਰਮ ਨਾਲ ਉੱਠਦੇ ਹੋ ਤਾਂ ਸਾਵਧਾਨ! ਅਧਿਐਨ 'ਚ ਹੋਇਆ ਹੈਰਾਨੀਜਨਕ ਖੁਲਾਸਾ

ਆਵਾਜਾਈ ਨੂੰ ਵਧਾਉਣ ਲਈ ਨਾਇਡੂ ਨੇ ਕੇਂਦਰ ਸਰਕਾਰ ਨੂੰ ਦੱਖਣੀ ਭਾਰਤ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਜਲ-ਪਾਲਣ ਵਸਤਾਂ ਨੂੰ ਭੇਜਣ ਲਈ ਹੋਰ ਰੇਲਗੱਡੀਆਂ ਚਲਾਉਣ ਦੀ ਬੇਨਤੀ ਕੀਤੀ। ਉਨ੍ਹਾਂ ਮਛੇਰਾ ਭਾਈਚਾਰੇ ਲਈ ਕਿਸਾਨ ਕ੍ਰੈਡਿਟ ਕਾਰਡ ਅਧੀਨ ਇਕ ਲੱਖ ਰੁਪਏ ਦੇ ਇਕ-ਵਾਰ ਦੇ ਟਾਪ-ਅੱਪ ਕਰਜ਼ੇ ਦੀ ਮੰਗ ਕੀਤੀ ਤੇ ਨਵੇਂ ਬਾਜ਼ਾਰਾਂ ’ਚ ਮੁਕਾਬਲੇਬਾਜ਼ੀ ਵਧਾਉਣ ਲਈ ਪ੍ਰੋਸੈਸਿੰਗ, ਪੈਕੇਜਿੰਗ ਤੇ ਕੋਲਡ-ਚੇਨ ਸਹੂਲਤਾਂ ਨੂੰ ਮਜ਼ਬੂਤ ​​ਕਰਨ ਦਾ ਸੱਦਾ ਦਿੱਤਾ।

ਇਹ ਵੀ ਪੜ੍ਹੋ : ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News