ਓਡੀਸ਼ਾ-ਝਾਰਖੰਡ ਸਰਹੱਦ ਨੇੜੇ ਰੇਲ ਪਟੜੀ ''ਤੇ ਜ਼ੋਰਦਾਰ ਧਮਾਕਾ, ਰੇਲਵੇ ਕਰਮਚਾਰੀ ਦੀ ਮੌਤ
Sunday, Aug 03, 2025 - 05:32 PM (IST)

ਭੁਵਨੇਸ਼ਵਰ : ਓਡੀਸ਼ਾ-ਝਾਰਖੰਡ ਸਰਹੱਦ 'ਤੇ ਸੁੰਦਰਗੜ੍ਹ ਜ਼ਿਲ੍ਹੇ ਵਿੱਚ ਇੱਕ ਰੇਲਵੇ ਟਰੈਕ 'ਤੇ ਆਈਈਡੀ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ, ਜਿਸ ਵਿਚ ਇੱਕ ਰੇਲਵੇ ਕਰਮਚਾਰੀ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਇਟੂਆ ਓਰਾਮ ਵਜੋਂ ਹੋਈ ਹੈ, ਜੋ ਭਾਰਤੀ ਰੇਲਵੇ ਵਿੱਚ 'ਕੀ ਮੈਨ' ਵਜੋਂ ਕੰਮ ਕਰਦਾ ਸੀ। ਪੁਲਸ ਨੂੰ ਸ਼ੱਕ ਹੈ ਕਿ ਇਸ ਧਮਾਕੇ ਦੇ ਪਿੱਛੇ ਮਾਓਵਾਦੀਆਂ ਦਾ ਹੱਥ ਹੋ ਸਕਦਾ ਹੈ, ਕਿਉਂਕਿ ਘਟਨਾ ਵਾਲੀ ਥਾਂ ਤੋਂ ਮਾਓਵਾਦੀ ਪੋਸਟਰ ਬਰਾਮਦ ਹੋਏ ਹਨ।
ਪੜ੍ਹੋ ਇਹ ਵੀ - ਬੇਕਾਬੂ ਬੋਲੈਰੋ ਦਾ ਕਹਿਰ! ਕਈ ਲੋਕਾਂ ਨੂੰ ਮਾਰੀ ਟੱਕਰ, ਦੂਰ ਤੱਕ ਘਸੀਟਦੀ ਲੈ ਗਈ ਗਾਂ, ਦੇਖੋ ਰੂਹ ਕੰਬਾਊ ਵੀਡੀਓ
ਦੱਖਣ ਪੂਰਬੀ ਰੇਲਵੇ ਦੇ ਬੁਲਾਰੇ ਨੇ ਕਿਹਾ ਕਿ ਧਮਾਕਾ ਬਿਮਲਗੜ੍ਹ ਸੈਕਸ਼ਨ ਦੇ ਅਧੀਨ ਕਰਮਪਾੜਾ ਅਤੇ ਰੰਗੇਡਾ ਵਿਚਕਾਰ ਰੇਲਵੇ ਟਰੈਕ 'ਤੇ ਹੋਇਆ ਹੈ। ਟ੍ਰੈਕ ਨੂੰ ਮਾਮੂਲੀ ਨੁਕਸਾਨ ਹੋਇਆ ਹੈ, ਪਰ ਇਹ ਇੱਕ ਲੂਪ ਲਾਈਨ ਸੀ, ਇਸ ਲਈ ਕਿਸੇ ਵੀ ਯਾਤਰੀ ਰੇਲਗੱਡੀ ਦੀ ਆਵਾਜਾਈ ਪ੍ਰਭਾਵਿਤ ਨਹੀਂ ਹੋਈ। ਇੱਕ ਸਥਾਨਕ ਪੁਲਸ ਅਧਿਕਾਰੀ ਨੇ ਕਿਹਾ ਕਿ ਇਹ ਇਲਾਕਾ ਸਾਰੰਡਾ ਜੰਗਲਾਤ ਰੇਂਜ ਦੇ ਅਧੀਨ ਆਉਂਦਾ ਹੈ। ਮਾਓਵਾਦੀਆਂ ਨੇ 28 ਜੁਲਾਈ ਤੋਂ 3 ਅਗਸਤ ਤੱਕ 'ਸ਼ਹੀਦ ਸਪਤਾਹ' ਮਨਾਉਣ ਦਾ ਸੱਦਾ ਦਿੱਤਾ ਸੀ।
ਪੜ੍ਹੋ ਇਹ ਵੀ - 3000 'ਚ FASTag ਦਾ ਪੂਰੇ ਸਾਲ ਦਾ Pass! ਜਾਣੋ ਕਿਵੇਂ ਕਰਨਾ ਹੈ ਅਪਲਾਈ
ਉਨ੍ਹਾਂ ਕਿਹਾ, "ਅਸੀਂ ਸਥਾਨਕ ਪੁਲਸ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਮੁਰੰਮਤ ਦਾ ਕੰਮ ਸ਼ੁਰੂ ਕਰਾਂਗੇ।" ਇਸ ਦੌਰਾਨ ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਧਮਾਕੇ ਵਿੱਚ ਰੇਲਵੇ ਕਰਮਚਾਰੀ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ ਅਤੇ ਉਸਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਰਾਸ਼ੀ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦਫ਼ਤਰ (ਸੀਐਮਓ) ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕੀਤਾ ਅਤੇ ਕਿਹਾ ਕਿ ਇਹ ਸਹਾਇਤਾ ਮੁੱਖ ਮੰਤਰੀ ਰਾਹਤ ਫੰਡ (ਸੀਐਮਆਰਐਫ) ਤੋਂ ਦਿੱਤੀ ਜਾਵੇਗੀ।
ਪੜ੍ਹੋ ਇਹ ਵੀ - ਔਰਤਾਂ ਲਈ ਖ਼ੁਸ਼ਖ਼ਬਰੀ : ਹਰ ਮਹੀਨੇ ਮਿਲਣਗੇ 7000 ਰੁਪਏ, ਜਲਦੀ ਕਰੋ ਅਪਲਾਈ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।