ਮਣੀਪੁਰ: ਸਾਂਗਈ ਤਿਉਹਾਰ ''ਤੇ ਬੰਬ ਧਮਾਕਾ ਕਰਨ ਦੀ ਧਮਕੀ, ਤਿੰਨ ਅੱਤਵਾਦੀ ਗ੍ਰਿਫ਼ਤਾਰ

Thursday, Nov 27, 2025 - 11:39 AM (IST)

ਮਣੀਪੁਰ: ਸਾਂਗਈ ਤਿਉਹਾਰ ''ਤੇ ਬੰਬ ਧਮਾਕਾ ਕਰਨ ਦੀ ਧਮਕੀ, ਤਿੰਨ ਅੱਤਵਾਦੀ ਗ੍ਰਿਫ਼ਤਾਰ

ਇੰਫਾਲ : ਸੁਰੱਖਿਆ ਬਲਾਂ ਨੇ ਮਣੀਪੁਰ ਵਿੱਚ ਚੱਲ ਰਹੇ ਸੰਗਾਈ ਟੂਰਿਜ਼ਮ ਫੈਸਟੀਵਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ਦੀ ਸੂਚਨਾ ਵੀਰਵਾਰ ਨੂੰ ਪੁਲਸ ਨੇ ਦਿੱਤੀ। ਮਣੀਪੁਰ ਪੁਲਸ ਨੇ ਬੁੱਧਵਾਰ ਨੂੰ ਅਸਾਮ ਰਾਈਫਲਜ਼ ਨਾਲ ਸਾਂਝੇ ਆਪ੍ਰੇਸ਼ਨ ਵਿਚ ਪਾਬੰਦੀਸ਼ੁਦਾ KCP (MFL) ਦੇ ਤਿੰਨ ਸਰਗਰਮ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਪੜ੍ਹੋ ਇਹ ਵੀ : ਬਰਗਰ, ਪਿੱਜ਼ਾ, ਸੈਂਡਵਿਚ ਤੇ ਪਾਣੀਪੁਰੀ, ਇਨ੍ਹਾਂ ਮੰਦਰਾਂ 'ਚ ਚੜ੍ਹਦਾ ਅਨੋਖਾ ਪ੍ਰਸਾਦ, ਜਾਣ ਤੁਸੀਂ ਵੀ ਹੋਵੇਗੇ ਹੈਰਾਨ

ਜਾਣਕਾਰੀ ਮੁਤਾਬਕ ਇਹ ਕਾਰਵਾਈ 21 ਨਵੰਬਰ ਨੂੰ ਇਕ ਫੇਸਬੁੱਕ ਯੂਜ਼ਰ ਦੁਆਰਾ ਪੋਸਟ ਕੀਤੇ ਗਏ ਵੀਡੀਓ ਤੋਂ ਬਾਅਦ ਕੀਤੀ ਗਈ, ਜਿਸ ਵਿਚ 21 ਤੋਂ 30 ਨਵੰਬਰ ਤੱਕ ਆਯੋਦਿਤ ਕੀਤੇ ਗਏ ਤਿਉਹਰਾ ਵਿਚ ਬੰਬ ਨਾਲ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਸੀ। ਅੱਤਵਾਦੀਆਂ ਨੂੰ ਇੰਫਾਲ ਪੂਰਬੀ, ਇੰਫਾਲ ਪੱਛਮੀ ਅਤੇ ਥੌਬਲ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਦੇ ਸਬੰਧ ਵਿਚ ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। 

ਪੜ੍ਹੋ ਇਹ ਵੀ : Work From Home ਨੂੰ ਲੈ ਕੇ ਹੋ ਗਏ ਨਵੇਂ ਹੁਕਮ ਜਾਰੀ, ਜਾਣੋ ਕਿੰਨਾ ਨੂੰ ਨਹੀਂ ਮਿਲੇਗਾ ਲਾਭ

ਉੱਤਰ-ਪੂਰਬੀ ਰਾਜ ਵਿਚ ਵਿਸਥਾਪਿਤ ਵਿਅਕਤੀਆਂ ਅਤੇ ਸਿਵਲ ਸੋਸਾਇਟੀ ਸੰਗਠਨਾਂ ਦੁਆਰਾ ਸੰਗਾਈ ਤਿਉਹਾਰਾਂ ਦਾ ਬਾਈਕਾਟ ਕੀਤਾ ਗਿਆ ਹੈ। ਮਣੀਪੁਰ ਵਿਚ ਮਈ 2023 ਤੋਂ ਮੈਤੇਈ ਅਤੇ ਕੁਕੀ-ਜੀ ਸਮੂਹਾਂ ਦੇ ਵਿਚਕਾਰ ਨਸਲੀ ਹਿੰਸਾ ਵਿਚ 260 ਤੋਂ ਵੱਧ ਲੋਕ ਮਾਰੇ ਗਏ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।

ਪੜ੍ਹੋ ਇਹ ਵੀ : WhatsApp ਯੂਜ਼ਰ ਲਈ ਵੱਡੀ ਖ਼ਬਰ : ਇਸ ਗਲਤ ਕੰਮ ਨਾਲ ਬੈਨ ਹੋ ਸਕਦਾ ਹੈ ਤੁਹਾਡਾ ਖਾਤਾ

 


author

rajwinder kaur

Content Editor

Related News