Exit Poll 'ਤੇ ਟਿਕੀ ਸਭ ਦੀ ਨਜ਼ਰ, ਕੁਝ ਹੀ ਦੇਰ 'ਚ ਆਵੇਗਾ ਅਨੁਮਾਨਿਤ ਨਤੀਜਾ

Sunday, May 19, 2019 - 06:21 PM (IST)

Exit Poll 'ਤੇ ਟਿਕੀ ਸਭ ਦੀ ਨਜ਼ਰ, ਕੁਝ ਹੀ ਦੇਰ 'ਚ ਆਵੇਗਾ ਅਨੁਮਾਨਿਤ ਨਤੀਜਾ

ਨਵੀਂ ਦਿੱਲੀ— ਲੋਕ ਸਭਾ ਚੋਣਾਂ 2019 ਆਪਣੇ ਆਖਰੀ ਪੜਾਅ 'ਤੇ ਹੈ। ਅੱਜ ਸ਼ਾਮ ਵੋਟਿੰਗ ਰੁਕਣ ਦੇ ਨਾਲ ਹੀ 542 ਸੀਟਾਂ ਦੀ ਤਕਦੀਰ ਈ.ਵੀ.ਐੱਮ. 'ਚ ਬੰਦ ਹੋ ਜਾਵੇਗੀ, ਜਿਸ ਦੇ ਬਾਅਦ ਦੇਸ਼ ਦੀਆਂ ਨਜ਼ਰਾਂ ਐਗਜੀਟ ਪੋਲ 'ਤੇ ਟਿਕ ਜਾਵੇਗੀ। 23 ਮਈ ਆਉਣ ਵਾਲੇ ਉਪਚਾਰਿਕ ਨਤੀਜਿਆਂ ਤੋਂ ਪਹਿਲਾਂ ਅਲੱਗ-ਅਲੱਗ ਚੈਨਲਾਂ ਅਖਬਾਰਾਂ ਵਲੋਂ ਕੀਤੇ ਓਪੀਨਿਯਨ ਪੋਲ ਦੇਸ਼ ਦਾ ਮੂਡ ਦੱਸੇਗਾ। ਇਸ ਦੇ ਨਾਲ ਇਹ ਅਨੁਮਾਨ ਲਗਾਇਆ ਜਾਵੇਗਾ ਕਿ ਕਿਹੜੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ।
ਇਹ ਐਗਜੀਟ ਪੋਲ ਚੋਣਾਂ ਦੌਰਾਨ ਮਤਦਾਤਾਵਾਂ ਨਾਲ ਗੱਲਬਾਤ ਕਰ ਕੇ ਵੱਖ-ਵੱਖ ਰਾਜਨੀਤਿਕ ਦਲਾਂ, ਉਮੀਦਵਾਰਾਂ ਦੀ ਜਿੱਤ ਹਾਰ ਦਾ ਪੂਰਾ ਆਕਲਨ ਹੁੰਦਾ ਹੈ। ਦਰਅਸਲ ਸੀ ਵੋਟਰ, ਸੀ.ਐੱਸ.ਡੀ.ਐੱਸ. ਨਿਲਸਨ, ਲੋਕਨੀਤੀ, ਚਾਣਕਯ ਜਿਹੈ ਸੰਸਥਾਵਾਂ ਐਗਜੀਟ ਪੋਲ ਅਤੇ ਓਪੀਨਿਯਨ ਪੋਲ ਆਯੋਜਿਤ ਕਰਵਾਉਂਦੀ ਹੈ। ਇਨ੍ਹਾਂ ਸੰਸਥਾਵਾਂ ਦੀ ਆਪਣੀ ਟੀਮ ਹੁੰਦੀ ਹੈ ਜੋ ਹਰ ਲੋਕ ਸਭਾ ਸੀਟ ਦੇ ਹਿਸਾਬ ਨਾਲ ਰਣਨੀਤੀ ਬਣਾਉਂਦੀ ਹੈ। ਕਈ ਪੱਧਰਾਂ 'ਤੇ ਇਕ ਲੋਕ ਸਭਾ ਸੀਟ ਨੂੰ ਵੰਡਿਆ ਜਾਂਦਾ ਹੈ। ਇਹ ਵਿਧਾਨ ਸਭਾ ਸੀਟਾਂ, ਉਮਰ ਵਰਗ, ਸ਼ਹਿਰੀ-ਗ੍ਰਾਮੀਣ, ਪੇਸ਼ੇਗਤ ਵਿਭਾਜਨ ਆਦੀ ਆਧਾਰਾਂ 'ਤੇ ਵੋਟਰ ਦਾ ਵਿਭਾਜਨ ਕਰਦੇ ਹਨ।
ਇਹ ਨਜ਼ਰ ਹੁਣ ਤੱਕ ਦੇ Exit Poll  'ਤੇ Opinion Poll 'ਤੇ

PunjabKesari

PunjabKesari


author

satpal klair

Content Editor

Related News