ਕੋਰੋਨਾ ਤੋਂ ਸਿਹਤਮੰਦ ਹੋਣ ਲਈ ਗਡਕਰੀ ਕਰ ਰਹੇ ਨੇ ਇਹ ਕਸਰਤ

Friday, Apr 02, 2021 - 10:42 AM (IST)

ਕੋਰੋਨਾ ਤੋਂ ਸਿਹਤਮੰਦ ਹੋਣ ਲਈ ਗਡਕਰੀ ਕਰ ਰਹੇ ਨੇ ਇਹ ਕਸਰਤ

ਮੁੰਬਈ– ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕੋਰੋਨਾ ਤੋਂ ਜੰਗ ਜਿੱਤ ਲਈ ਹੈ। ਹੁਣ ਉਹ ਪੂਰੀ ਤਰ੍ਹਾਂ ਸਿਹਤਯਾਬ ਹੋਣ ਲਈ ਡਾਕਟਰ ਦੀ ਦੇਖਰੇਖ ’ਚ ਸਾਹ ਦੀ ਕਸਰਤ ਦੇ ਨਾਲ-ਨਾਲ ਕਈ ਹੋਰ ਤਰ੍ਹਾਂ ਦੀਆਂ ਕਸਰਤਾਂ ਵੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਨਾਲੋਂ ਠੀਕ ਮਹਿਸੂਸ ਕਰ ਰਹੇ ਹਨ। ਗਡਕਰੀ ਰੋਜ਼ਾਨਾ ਸਵੇਰੇ ਸਭ ਤੋਂ ਪਹਿਲੀ ਕਸਰਤ ’ਚ ਅੰਦਰ ਦੇ ਸਾਹ ਨੂੰ ਬਾਹਰ ਛੱਡਦੇ ਹਨ ਅਤੇ ਬਾਹਰ ਦੀ ਹਵਾ ਅੰਦਰ ਲੈਂਦੇ ਹਨ, ਜਿਸ ਨਾਲ ਸਰੀਰ ਨੂੰ ਤਾਜ਼ਾ ਹਵਾ ਮਿਲਦੀ ਹੈ ਅਤੇ ਥਕਾਵਟ ਦੂਰ ਭੱਜਦੀ ਹੈ।

ਦੂਜੀ ਕਸਰਤ ’ਚ ਉਹ ਬੁੱਲ੍ਹ ਗੋਲ ਕਰ ਕੇ ਸਾਹ ਛੱਡਦੇ ਹਨ। ਗਡਕਰੀ ਤੀਸਰੀ ਕਸਰਤ ਦੇ ਰੂਪ ’ਚ ਬਲਦੀ ਹੋਈ ਮੋਮਬੱਤੀ ਨੂੰ ਜ਼ੋਰ ਨਾਲ ਫੂਕ ਮਾਰ ਕੇ ਬੁਝਾਉਂਦੇ ਹਨ। ਇਕ ਹੋਰ ਕਸਰਤ ’ਚ ਗਡਕਰੀ ਗੁਬਾਰਾ ਫੁਲਾਉਂਦੇ ਹਨ। ਇਸ ਦੇ ਨਾਲ ਹੀ ਉਹ ਇਕ ਖਿਡੌਣਾ ਯੰਤਰ ਦੀ ਪਾਈਪ ਮੂੰਹ ’ਚ ਪਾ ਕੇ 10 ਵਾਰ ਸਾਹ ਅੰਦਰ ਖਿੱਚਦੇ ਹਨ ਅਤੇ ਬਾਹਰ ਕੱਢਦੇ ਹਨ।


author

Rakesh

Content Editor

Related News