ਆਬਕਾਰੀ ਘਪਲਾ ਮਾਮਲਾ ਫਰਜ਼ੀ, ਸਿਸੋਦੀਆ ਨੂੰ ਫਸਾਉਣ ਦੀ ਕੋਸ਼ਿਸ਼ : ਕੇਜਰੀਵਾਲ

Friday, Nov 25, 2022 - 05:20 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਆਬਕਾਰੀ ਨੀਤੀ ਘਪਲਾ ਮਾਮਲੇ ਨੂੰ 'ਫਰਜ਼ੀ' ਕਰਾਰ ਦਿੱਤਾ ਅਤੇ ਦੋਸ਼ ਲਗਾਇਆ ਕਿ ਇਸ 'ਚ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਦੋਂ ਕਿ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆੀ.) ਨੂੰ ਆਪਣੀ ਜਾਂਚ 'ਚ ਉਨ੍ਹਾਂ ਖ਼ਿਲਾਫ਼ ਕੁਝ ਵੀ ਨਹੀਂ ਮਿਲਿਆ। ਕੇਜਰੀਵਾਲ ਨੇ ਟਵੀਟ ਕੀਤਾ,''ਸੀ.ਬੀ.ਆਈ. ਦੋਸ਼ ਪੱਤਰ 'ਚ ਮਨੀਸ਼ ਦਾ ਨਾਮ ਨਹੀਂ। ਪੂਰਾ ਮਾਮਲਾ ਫਰਜ਼ੀ। ਛਾਪੇ 'ਚ ਕੁਝ ਨਹੀਂ ਮਿਲਿਆ। 800 ਅਫ਼ਸਰਾਂ ਨੂੰ ਚਾਰ ਮਹੀਨਿਆਂ ਦੀ ਜਾਂਚ 'ਚ ਕੁਝ ਨਹੀਂ ਮਿਲਿਆ। ਮਨੀਸ਼ ਨੇ ਸਿੱਖਿਆ ਕ੍ਰਾਂਤੀ ਨਾਲ ਦੇਸ਼ ਦੇ ਕਰੋੜਾਂ ਗਰੀਬ ਬੱਚਿਆਂ ਨੂੰ ਚੰਗੇ ਭਵਿੱਖ ਦੀ ਉਮੀਦ ਦਿੱਤੀ। ਮੈਨੂੰ ਦੁਖ਼ ਹੈ ਕਿ ਅਜਿਹੇ ਸ਼ਖਸ ਨੂੰ ਝੂਠੇ ਮਾਮਲੇ 'ਚ ਫਸਾ ਕੇ ਬਦਨਾਮ ਕਰਨ ਦੀ ਸਾਜਿਸ਼ ਰਚੀ ਗਈ।''

PunjabKesari

ਸੀ.ਬੀ.ਆਈ. ਨੇ ਦਿੱਲੀ ਆਬਕਾਰੀ ਕਾਰੋਬਾਰੀਆਂ ਤੋਂ ਇਲਾਵਾ ਇਕ ਸਮਾਚਾਰ ਚੈਨਲ ਦੇ ਪ੍ਰਮੁੱਖ, ਹੈਦਰਾਬਾਦ ਵਾਸੀ ਇਕ ਸ਼ਰਾਬ ਕਾਰੋਬਾਰੀ, ਦਿੱਲੀ ਵਾਸੀ ਇਕ ਸ਼ਰਾਬ ਵੰਡ ਅਤੇ ਆਬਕਾਰੀ ਵਿਭਾਗ ਦੇ 2 ਅਧਿਕਾਰੀਆਂ ਦੇ ਨਾਮ ਸ਼ਾਮਲ ਹਨ। ਸੀ.ਬੀ.ਆਈ. ਦੀ ਐੱਫ.ਆਈ.ਆਰ. 'ਚ ਸਿਸੋਦੀਆ ਦਾ ਨਾਮ ਲਿਆ ਗਿਆ ਸੀ ਪਰ ਉਨ੍ਹਾਂ ਦਾ ਨਾਮ ਦੋਸ਼ ਪੱਤਰ 'ਚ ਸ਼ਾਮਲ ਨਹੀਂ ਹੈ। ਏਜੰਸੀ ਵਲੋਂ ਜਾਂਚ ਸੰਭਾਲਣ ਦੇ 60 ਦਿਨਾਂ ਅੰਦਰ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News