ਬਿਹਾਰ ਦੇ ਇਕ ਵਿਦਿਆਰਥੀ ਨੂੰ ਮਿਲਿਆ ਭਗਵਾਨ ਸ਼੍ਰੀ ਗਣੇਸ਼ ਜੀ ਦੀ ਫੋਟੋ ਤੇ ਹਸਤਾਖਰਾਂ ਵਾਲਾ ਪ੍ਰੀਖਿਆ ਦਾਖਲਾ ਕਾਰਡ

Saturday, Oct 07, 2017 - 10:14 PM (IST)

ਪਟਨਾ (ਐੱਚ. ਟੀ.)-ਬਿਹਾਰ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਨੂੰ ਇਕ ਅਜਿਹਾ ਪ੍ਰੀਖਿਆ ਦਾਖਲਾ ਕਾਰਡ ਪ੍ਰਾਪਤ ਹੋਇਆ, ਜਿਸ ਉੱਤੇ ਭਗਵਾਨ ਗਣੇਸ਼ ਜੀ ਦੀ ਫੋਟੋ ਲੱਗੀ ਹੋਈ ਹੈ ਅਤੇ ਹਸਤਾਖਰ ਵੀ ਭਗਵਾਨ ਜੀ ਦੇ ਕੀਤੇ ਹੋਏ ਹਨ।
ਇਹ ਪ੍ਰੀਖਿਆ ਦਾਖਲ ਕਾਰਡ ਲਲਿਤ ਨਰਾਇਣ ਮਿਥੀਲਾ ਯੂਨੀਵਰਸਿਟੀ (ਐੱਨ. ਐੱਨ. ਐੱਮ. ਯੂ.) ਦੀ ਵੈੱਬਸਾਈਟ ਤੋਂ ਪ੍ਰਾਪਤ ਹੋਇਆ ਦੱਸਿਆ ਜਾਂਦਾ ਹੈ ਤੇ ਇਹ ਜੇ. ਐੱਨ. ਕਾਲਜ ਨੇਹਰਾ ਦੇ ਬੀ. ਕਾਮ (ਆਨਰਜ਼) ਪਹਿਲੇ ਸਾਲ ਦੇ ਵਿਦਿਆਰਥੀ ਕ੍ਰਿਸ਼ਨ ਕੁਮਾਰ ਰਾਏ ਨੂੰ ਮਿਲਿਆ ਹੈ, ਜਿਸ ਦੀਆਂ ਪ੍ਰੀਖਿਆਵਾਂ 4 ਅਕਤੂਬਰ ਤੋਂ ਆਰੰਭ ਹੋਈਆਂ ਹਨ।
ਵਿਦਿਆਰਥੀ ਨੇ ਆਪਣੇ ਸਾਰੇ ਕਾਗਜ਼ਾਤ ਅਤੇ ਗਲਤ ਜਾਰੀ ਹੋਏ ਪ੍ਰੀਖਿਆ ਦਾਖਲਾ ਕਾਰਡ ਪਿਛਲੇ ਮਹੀਨੇ ਜਮ੍ਹਾ ਕਰਵਾਏ ਸਨ ਪਰ ਉਸ ਨੇ ਕਾਲਜ ਵਿਚ ਬੜੇ ਗੇੜੇ ਕੱਢੇ ਕਿ ਸਹੀ ਕਾਰਡ ਜਾਰੀ ਕੀਤਾ ਜਾਵੇ। ਉਸ  ਨੇ ਕਿਹਾ ਕਿ ਜਾਪਦਾ ਹੈ ਕਿ ਯੂਨੀਵਰਸਿਟੀ ਰੱਬ ਦੀ ਦਇਆਾ 'ਤੇ ਹੀ ਚੱਲ ਰਹੀ ਹੈ ਅਤੇ ਯੂਨੀਵਰਸਿਟੀ ਨੇ ਆਪਣੇ ਆਪ ਨੂੰ ਇਸ ਝਮੇਲੇ ਤੋਂ ਦੂਰ ਰੱਖਿਆ ਹੋਇਆ ਹੈ। ਯੂਨੀਵਰਸਿਟੀ ਆਪਣੇ ਆਪ ਨੂੰ ਬੇਕਸੂਰ ਦੱਸਦੀ ਹੋਈ ਕਹਿੰਦੀ ਹੈ ਕਿ ਵਿਦਿਆਰਥੀ ਨੇ ਖੁਦ ਹੀ ਕਿਸੇ ਸਾਈਬਰ ਕੈਫੇ 'ਤੇ ਜਾ ਕੇ ਆਨਲਾਈਨ ਕਾਗਜ਼ਾਤ ਭੇਜੇ ਸਨ ਤੇ ਕਸੂਰ ਸਾਈਬਰ ਕੈਫੇ ਦਾ ਹੀ ਹੈ। ਰਜਿਸਟਰਾਰ ਯੂਨੀਵਰਸਿਟੀ ਨੇ ਦੱਸਿਆ ਕਿ ਗਲਤੀ ਠੀਕ ਕਰ ਦਿੱਤੀ ਗਈ ਹੈ ਅਤੇ ਵਿਦਿਆਰਥੀ ਨੂੰ ਪ੍ਰੀਖਿਆ ਦੇਣ ਦੀ ਆਗਿਆ ਦੇ ਦਿੱਤੀ ਗਈ ਹੈ।


Related News