‘ਮਿਸਟਰ ਇੰਡੀਆ’ ਜੇਤੂ ਮਨੋਜ ਪਾਟਿਲ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼, ਹਾਲਤ ਗੰਭੀਰ
Thursday, Sep 16, 2021 - 04:18 PM (IST)
ਮੁੰਬਈ— ਮਿਸਟਰ ਇੰਡੀਆ ਮੁਕਾਬਲਾ 2016 ਦੇ ਜੇਤੂ ਰਹੇ ਮਨੋਜ ਪਾਟਿਲ ਨੇ ਵੀਰਵਾਰ ਨੂੰ ਨੀਂਦ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਫ਼ਿਲਹਾਲ ਹਸਪਤਾਲ ਵਿਚ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੱਛਮੀ ਉੱਪ ਨਗਰ ਓਸ਼ਿਵਰਾ ਵਿਚ ਆਪਣੇ ਘਰ ਵਿਚ ਪਾਟਿਲ ਨੇ 12:30 ਵਜੇ ਤੋਂ 1 ਵਜੇ ਦਰਮਿਆਨ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: ਪਿਓ-ਪੁੱਤ ਦੀ ਜੋੜੀ ਦਾ ਕਮਾਲ, ਲੋਹੇ ਦੇ ਕਬਾੜ ਨਾਲ ਬਣਾਇਆ PM ਮੋਦੀ ਦਾ 14 ਫੁੱਟ ਉੱਚਾ ‘ਬੁੱਤ’
ਪਾਟਿਲ ਦੇ ਪਰਿਵਾਰਕ ਮਿੱਤਰ ਸੋਨਵਨੇ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰ ਉਨ੍ਹਾਂ ਨੂੰ ਕਪੂਰ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ 29 ਸਾਲਾ ਪਾਟਿਲ ਨੇ ਕੁਝ ਦਿਨ ਪਹਿਲਾਂ ਓਸ਼ਿਵਰਾ ਪੁਲਸ ਨੂੰ ਇਕ ਚਿੱਠੀ ਸੌਂਪੀ ਸੀ, ਜਿਸ ’ਚ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਦੀ ਪੇਸ਼ੇਵਰ ਜ਼ਿੰਦਗੀ ਵਿਚ ਸਮੱਸਿਆ ਪੈਦਾ ਕਰਨ ਲਈ ਇਕ ਬਾਲੀਵੁੱਡ ਅਭਿਨੇਤਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ : ਪਿਆਰ ਦਾ ਖ਼ੌਫਨਾਕ ਅੰਤ; ਕੁੜੀ ਨੇ ਫੋਨ ਕਰ ਕੇ ਘਰ ਬੁਲਾਇਆ ਮੁੰਡਾ, ਪਰਿਵਾਰ ਨੇ ਕਤਲ ਕਰ ਖੇਤਾਂ ’ਚ ਸੁੱਟੀ ਲਾਸ਼
ਇਸ ਦਰਮਿਆਨ ਸੀਨੀਅਰ ਪੁਲਸ ਇੰਸਪੈਕਟਰ ਸੰਜੇ ਨੇ ਕਿਹਾ ਕਿ ਪੁਲਸ ਨੇ ਪਾਟਿਲ ਦੇ ਮਾਤਾ-ਪਿਤਾ ਦਾ ਬਿਆਨ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਪਾਟਿਲ ਦਾ ਜਨਮ 1992 ’ਚ ਹੋਇਆ ਸੀ ਅਤੇ ਉਨ੍ਹਾਂ ਨੇ 2016 ’ਚ ‘ਮਿਸਟਰ ਇੰਡੀਆ ਮੇਨਸ ਫਿਜ਼ੀਕ ਓਵਰਆਲ ਚੈਂਪੀਅਨਸ਼ਿਪ’ ਜਿੱਤੀ ਸੀ।
ਇਹ ਵੀ ਪੜ੍ਹੋ : ‘ਤਾਲਿਬਾਨ’ ਤੋਂ ਬਚਣ ਮਗਰੋਂ ਹੁਣ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ’ਚ ਹਨ ਭਾਰਤ ਆਏ ਅਫ਼ਗਾਨ ਸਿੱਖ