ਰੋਜ਼ ਸਵੇਰੇ ਉੱਠਦੇ ਹੀ ਖਾਓ ਇਕ ਕੌਲੀ ਭਿੱਜੇ ਹੋਏ ਛੋਲੇ, ਹੋਣਗੇ ਇਹ 8 ਫਾਇਦੇ

Saturday, Feb 15, 2020 - 11:04 PM (IST)

ਰੋਜ਼ ਸਵੇਰੇ ਉੱਠਦੇ ਹੀ ਖਾਓ ਇਕ ਕੌਲੀ ਭਿੱਜੇ ਹੋਏ ਛੋਲੇ, ਹੋਣਗੇ ਇਹ 8 ਫਾਇਦੇ

ਨਵੀਂ ਦਿੱਲੀ (ਇੰਟ.)-ਅਕਸਰ ਤੁਸੀਂ ਆਪਣੇ ਘਰਾਂ ’ਚ ਦੇਖਿਆ ਹੋਵੇਗਾ ਕਿ ਵੱਡੇ ਬਜ਼ੁਰਗ ਕਹਿੰਦੇ ਹਨ ਕਿ ਸਵੇਰੇ ਉੱਠ ਕੇ ਭਿੱਜੇ ਹੋਏ ਛੋਲੇ ਖਾਣੇ ਚਾਹੀਦੇ ਹਨ। ਕੁਝ ਲੋਕ ਜਿਮ ਕਰਨ ਤੋਂ ਬਾਅਦ ਇਸ ਨੂੰ ਨਾਸ਼ਤੇ ਦੇ ਰੂਪ ’ਚ ਲੈਂਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਜੇਕਰ ਤੁਸੀਂ ਰੋਜ਼ਾਨਾ ਭਿੱੱਜੇ ਹੋਏ ਛੋਲੇ ਖਾਓਗੇ ਤਾਂ ਤੁਹਾਨੂੰ ਕਿੰਨਾ ਫਾਇਦਾ ਮਿਲੇਗਾ? ਜੇਕਰ ਨਹੀਂ ਪਤਾ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ।

ਬਲੱਡ ਸ਼ੂਗਰ ਰੱਖਦਾ ਹੈ ਕੰਟਰੋਲ
ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਭਿੱਜੇ ਹੋਏ ਛੋਲੇ ਖਾਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਫਾਈਬਰ ਅਤੇ ਪ੍ਰੋਟੀਨ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਾਰਣ ਭਿੱਜੇ ਛੋਲੇ ਇਸ ਬੀਮਾਰੀ ਦੇ ਖਤਰੇ ਨੂੰ ਰੋਕਦੇ ਹਨ।

ਪਾਚਨ ਕਿਰਿਆ ਚੰਗੀ ਤਰ੍ਹਾਂ ਕਰੇਗੀ ਕੰਮ
ਭਿੱਜੇ ਛੋਲੇ ਪਾਚਨ ਕਿਰਿਆ ਨੂੰ ਵੀ ਮਜ਼ਬੂਤ ਬਣਾਉਂਦੇ ਹਨ। ਦਰਅਸਲ ਇਨ੍ਹਾਂ ’ਚ ਫਾਈਬਰ ਦੀ ਮਾਤਰਾ ਪਾਈ ਜਾਂਦੀ ਹੈ। ਫਾਈਬਰ ਮੁੱਖ ਰੂਪ ਨਾਲ ਭੋਜਨ ਨੂੰ ਪਚਾਉਣ ਦਾ ਕੰਮ ਕਰਦਾ ਹੈ।

ਭਾਰ ਕੰਟਰੋਲ ਕਰਨ ’ਚ ਮਿਲੇਗੀ ਮਦਦ
ਵਧਦੇ ਹੋਏ ਭਾਰ ਤੋਂ ਪ੍ਰੇਸ਼ਾਨ ਲੋਕ ਵੀ ਛੋਲਿਆਂ ਨੂੰ ਜ਼ਿਆਦਾ ਮਾਤਰਾ ’ਚ ਵਰਤਦੇ ਹਨ। ਦਰਅਸਲ ਛੋਲਿਆਂ ’ਚ ਗਲਾਈਸੇਮਿਕ ਇੰਡੈਕਸ ਪਾਇਆ ਜਾਂਦਾ ਹੈ, ਜੋ ਭੁੱਖ ਨੂੰ ਘੱਟ ਕਰ ਕੇ ਭਾਰ ਘਟਾਉਂਦਾ ਹੈ।

ਕੈਂਸਰ ਦੇ ਖਤਰੇ ਨੂੰ ਕਰਦਾ ਹੈ ਘੱਟ
ਭਿੱਜੇ ਹੋਏ ਛੋਲਿਆਂ ਦੀ ਵਰਤੋਂ ਕੈਂਸਰ ਦੇ ਖਤਰੇ ਤੋਂ ਵੀ ਬਚਾਈ ਰੱਖੇਗੀ। ਛੋਲਿਆਂ ’ਚ ਬਿਊਟੀਰੇਟ ਨਾਂ ਦਾ ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਮੁੱਖ ਰੂਪ ਨਾਲ ਕੈਂਸਰ ਨੂੰ ਜਨਮ ਦੇਣ ਵਾਲੀਆਂ ਕੋਸ਼ਿਕਾਵਾਂ ਨੂੰ ਖਤਮ ਕਰਨ ’ਚ ਮਦਦ ਕਰਦਾ ਹੈ।

ਅੱਖਾਂ ਲਈ ਵਧੀਆ ਆਹਾਰ
ਛੋਲੇ ਅੱਖਾਂ ਲਈ ਵੀ ਬਹੁਤ ਫਾਇਦੇਮੰਦ ਹਨ ਕਿਉਂਕਿ ਇਨ੍ਹਾਂ ’ਚ ਬੀਟਾ-ਕੈਰੋਟੀਨ ਤੱਤ ਪਾਇਆ ਜਾਂਦਾ ਹੈ। ਇਹ ਤੱਤ ਮੁੱਖ ਰੂਪ ਨਾਲ ਅੱਖਾਂ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਣ ਤੋਂ ਬਚਾਉਂਦਾ ਹੈ, ਜਿਸ ਨਾਲ ਅੱਖਾਂ ਦੀ ਦੇਖਣ ਦੀ ਸਮੱਰਥਾ ਬਣੀ ਰਹਿੰਦੀ ਹੈ।

ਨਹੀਂ ਹੋਵੇਗੀ ਖੂਨ ਦੀ ਕਮੀ
ਖੂਨ ਦੀ ਕਮੀ ਨੂੰ ਅਨੀਮੀਆ ਕਿਹਾ ਜਾਂਦਾ ਹੈ। ਭਿੱਜੇ ਹੋਏ ਛੋਲੇ ਰੋਜ਼ ਖਾਣ ਨਾਲ ਤੁਹਾਨੂੰ ਇਨ੍ਹਾਂ ’ਚ ਮੌਜੂਦ ਆਇਰਨ ਦੀ ਪ੍ਰਾਪਤੀ ਹੁੰਦੀ ਰਹੇਗੀ। ਆਇਰਨ ਤੁਹਾਡੇ ਸਰੀਰ ’ਚ ਲੋੜੀਂਦੀ ਖੂਨ ਦੀ ਮਾਤਰਾ ਨੂੰ ਬਣਾਏ ਰੱਖਣ ’ਚ ਮਦਦ ਕਰੇਗਾ।

ਗਰਭਵਤੀ ਔਰਤਾਂ ਲਈ ਹੈ ਉੱਤਮ ਆਹਾਰ
ਗਰਭਵਤੀ ਔਰਤਾਂ ਲਈ ਛੋਲਿਆਂ ਦੀ ਵਰਤੋਂ ਕਾਫੀ ਫਾਇਦੇਮੰਦ ਹੁੰਦੀ ਹੈ। ਦਰਅਸਲ ਛੋਲਿਆਂ ’ਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਪੇਟ ’ਚ ਪਲ਼ ਰਹੇ ਬੱਚੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਮਾਂ ਨੂੰ ਵੀ ਲੋੜੀਂਦੀ ਊਰਜਾ ਦੀ ਸਪਲਾਈ ਹੁੰਦੀ ਰਹਿੰਦੀ ਹੈ।

ਵਾਲਾਂ ਲਈ ਹੈ ਲਾਭਦਾਇਕ
ਸੁਨਹਿਰੇ ਵਾਲਾਂ ਦੀ ਇੱਛਾ ਰੱਖਣ ਵਾਲੇ ਭਿੱਜੇ ਹੋਏ ਛੋਲਿਆਂ ਦੀ ਵਰਤੋਂ ਕਰ ਕੇ ਇਸ ਦਾ ਫਾਇਦਾ ਦੇਖ ਸਕਦੇ ਹਨ। ਦਰਅਸਲ ਭਿੱਜੇ ਹੋਏ ਛੋਲਿਆਂ ’ਚ ਵਿਟਾਮਿਨ-ਏ, ਬੀ ਅਤੇ ਈ ਪਾਇਆ ਜਾਂਦਾ ਹੈ। ਇਹ ਵਾਲਾਂ ਨੂੰ ਸਿਹਤਮੰਦ ਅਤੇ ਮਜ਼ਬੂਤ ਵੀ ਬਣਾਈ ਰੱਖਦੇ ਹਨ।


author

Karan Kumar

Content Editor

Related News