ਮਹਾਰਾਸ਼ਟਰ ’ਚ ਹਰ ਮਜ਼ਦੂਰ ਦੇ ਖਾਤੇ ’ਚ ਜਮ੍ਹਾ ਹੋਣਗੇ 2000 ਰੁਪਏ

Sunday, Apr 19, 2020 - 09:09 PM (IST)

ਮਹਾਰਾਸ਼ਟਰ ’ਚ ਹਰ ਮਜ਼ਦੂਰ ਦੇ ਖਾਤੇ ’ਚ ਜਮ੍ਹਾ ਹੋਣਗੇ 2000 ਰੁਪਏ

ਮੁੰਬਈ- ਮਹਾਰਾਸ਼ਟਰ ’ਚ ਨਿਰਮਾਣ ਖੇਤਰ ’ਚ ਕੰਮ ਕਰਨ ਵਾਲੇ ਮਜ਼ਦੂਰਾਂ ’ਚ ਠਾਕਰੇ ਸਰਕਾਰ 2000 ਰੁਪਏ ਦੀ ਆਰਥਿਕ ਮਦਦ ਦੇਵੇਗੀ। ਸਰਕਾਰ ਇਹ ਰਕਮ ਸਿੱਧੀ ਮਜ਼ਦੂਰਾਂ ਦੇ ਬੈਂਕ ਖਾਤਿਆਂ ’ਚ ਜਮ੍ਹਾ ਕਰਵਾਏਗੀ। ਇਸ ਦਾ ਫਾਇਦਾ ਨਿਰਮਾਣ ਕਾਰਜ ’ਚ ਲੱਗੇ ਕਰੀਬ 12.50 ਲੱਖ ਮਜ਼ਦੂਰਾਂ ਨੂੰ ਹੋਵੇਗਾ। ਲਾਕਡਾਊਨ ਕਾਰਣ ਨਿਰਮਾਣ ਕਾਰਜ ਠੱਪ ਹਨ ਅਤੇ ਇਸ ਨਾਲ ਜੁੜੇ ਮਜ਼ਦੂਰਾਂ ਨੂੰ ਰੋਜ਼ਮੱਰਾ ਦੀਆਂ ਜ਼ਰੂਰਤਾਂ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਐੱਨ. ਬੀ. ਟੀ. ਕਾਫੀ ਸਮੇਂ ਤੋਂ ਨਿਰਮਾਣ ਮਜ਼ਦੂਰਾਂ ਦੀਆਂ ਪ੍ਰੇਸ਼ਾਨੀਆਂ ਨੂੰ ਉਠਾ ਰਹੀ ਸੀ।
ਮਜ਼ਦੂਰਾਂ ਦੀ ਮਦਦ ਲਈ ਸੂਬੇ ਦੇ ਮਹਾਰਾਸ਼ਟਰ ਭਵਨ ਅਤੇ ਹੋਰ ਨਿਰਮਾਣ ਮਜ਼ਦੂਰ ਕਲਿਆਣ ਬੋਰਡ ਨੇ ਮੁੱਖ ਮੰਤਰੀ ਊਧਵ ਠਾਕਰੇ ਅਤੇ ਮੁੱਖ ਮੰਤਰੀ ਅਜਿਤ ਪਵਾਰ ਨੂੰ ਕਰੀਬ 20 ਦਿਨ ਪਹਿਲਾਂ ਪੱਤਰ ਲਿਖੇ ਸਨ। ਕਿਰਤ ਵਿਭਾਗ ਨੇ 5000 ਰੁਪਏ ਦੋ ਵੱਖ-ਵੱਖ ਕਿਸ਼ਤਾਂ ’ਚ ਸਿਫਾਰਿਸ਼ ਕੀਤੀ ਸੀ। ਸ਼ਨੀਵਾਰ ਨੂੰ ਇਸ ਸਬੰਧ ’ਚ ਕਿਰਤ ਮੰਤਰੀ ਦਿਲੀਪ ਵਲਸੇ ਪਾਟਿਲ ਨੇ ਐਲਾਨ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਆਰਥਿਕ ਸਹਾਇਤਾ ਰਾਸ਼ੀ ਉਨ੍ਹਾਂ ਮਜ਼ਦੂਰਾਂ ਨੂੰ ਦਿੱਤੀ ਜਾਵੇਗੀ ਜੋ ਕਾਮਗਾਰ ਮੰਡਲ ਵਿਚ ਰਜਿਸਟਰਡ ਹੋਣਗੇ।


author

Gurdeep Singh

Content Editor

Related News