CEC ਬੋਲੇ- ਹਰ ਚੋਣ ਤੋਂ ਬਾਅਦ ਚੋਣ ਕਮਿਸ਼ਨ ਨੂੰ ‘ਅਗਨੀ ਪ੍ਰੀਖਿਆ’ ’ਚੋਂ ਲੰਘਣਾ ਪੈਂਦਾ

Monday, Mar 13, 2023 - 10:46 AM (IST)

ਬੇਂਗਲੁਰੂ- ਮੁੱਖ ਚੋਣ ਕਮਿਸ਼ਨਰ (CEC)  ਰਾਜੀਵ ਕੁਮਾਰ ਨੇ ਕਿਹਾ ਕਿ ਭਾਰਤ ਨੇ 70 ਸਾਲਾਂ ’ਚ ਆਪਣੇ ਸਮਾਜਿਕ, ਰਾਜਨੀਤਿਕ ਅਤੇ ਭਾਸ਼ਾਈ ਮੁੱਦਿਆਂ ਨੂੰ ਸ਼ਾਂਤੀਪੂਰਨ ਢੰਗ ਨਾਲ ਗੱਲਬਾਤ ਰਾਹੀਂ ਸੁਲਝਾਇਆ ਹੈ, ਕਿਉਂਕਿ ਲੋਕਾਂ ਨੂੰ ਚੋਣ ਨਤੀਜਿਆਂ ’ਤੇ ਭਰੋਸਾ ਹੈ ਪਰ ਫਿਰ ਵੀ ਹਰ ਚੋਣ ਤੋਂ ਬਾਅਦ ਚੋਣ ਕਮਿਸ਼ਨ ਨੂੰ ‘ਅਗਨੀ ਪ੍ਰੀਖਿਆ’ ’ਚੋਂ ਲੰਘਣਾ ਪੈਂਦਾ ਹੈ। 

ਕੁਮਾਰ ਨੇ ਇਹ ਟਿੱਪਣੀ ਇਕ ਪ੍ਰੈੱਸ ਕਾਨਫਰੰਸ ’ਚ ਇਕ ਸਵਾਲ ਦੇ ਜਵਾਬ ’ਚ ਕੀਤੀ ਕਿ ਕੀ ਕਰਨਾਟਕ ਦੇ ਲੋਕ ਸੂਬੇ ’ਚ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ’ਤੇ ਭਰੋਸਾ ਕਰ ਸਕਦੇ ਹਨ? ਉਨ੍ਹਾਂ ਕਿਹਾ ਕਿ ਤ੍ਰਿਪੁਰਾ, ਨਾਗਾਲੈਂਡ ਅਤੇ ਮੇਘਾਲਿਆ ਦੀਆਂ ਚੋਣਾਂ ਦੇ ਨਾਲ ਹੀ ਚੋਣ ਕਮਿਸ਼ਨ ਨੇ 400ਵੀਂ ਸੂਬਾਈ ਵਿਧਾਨ ਸਭਾ ਚੋਣਾਂ ਮੁਕੰਮਲ ਕਰ ਲਈਆਂ ਹਨ। ਉਨ੍ਹਾਂ ਕਿਹਾ ਕਿ 17 ਲੋਕ ਸਭਾ ਚੋਣਾਂ ਅਤੇ 16 ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀਆਂ ਚੋਣਾਂ ਹੋ ਚੁੱਕੀਆਂ ਹਨ। ਰਾਜੀਵ ਮੁਤਾਬਕ ਹਰ ਚੋਣ ਤੋਂ ਬਾਅਦ ਨਤੀਜੇ ਸਵੀਕਾਰ ਕੀਤੇ ਜਾਂਦੇ ਹਨ ਅਤੇ ਸੱਤਾ ਦੀ ਤਬਦੀਲੀ ਹਰ ਵਾਰ ਵੋਟਿੰਗ ਰਾਹੀਂ ਸੁਚਾਰੂ ਢੰਗ ਨਾਲ ਕੀਤੀ ਜਾਂਦੀ ਹੈ। 


ਇਕ ਹੋਰ ਸਵਾਲ ਦੇ ਜਵਾਬ 'ਚ ਰਾਜੀਵ ਕੁਮਾਰ ਨੇ ਕਿਹਾ ਕਿ ਫਰਜ਼ੀ ਸਲਾਹ-ਮਸ਼ਵਰਾ ਅਤੇ ਲਾਲਚ ਇਕ ਵੱਡੀ ਚੁਣੌਤੀ ਪੇਸ਼ ਕਰਦੇ ਹਨ। ਦੱਸ ਦੇਈਏ ਕਿ ਚੋਣ ਕਮਿਸ਼ਨ ਕਰਨਾਟਕ ਵਿਚ ਚੋਣ ਤਿਆਰੀਆਂ ਦਾ ਮੁਲਾਂਕਣ ਕਰ ਰਿਹਾ ਹੈ। ਰਾਜ ਵਿਧਾਨ ਸਭਾ ਦਾ ਕਾਰਜਕਾਲ 24 ਮਈ ਨੂੰ ਖਤਮ ਹੋ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਨਵੀਂ ਵਿਧਾਨ ਸਭਾ ਦੇ ਗਠਨ ਲਈ ਚੋਣਾਂ ਹੋਣੀਆਂ ਹਨ। ਚੋਣ ਕਮਿਸ਼ਨ ਦੇ ਅਧਿਕਾਰੀ ਚੋਣਾਂ ਦੀ ਤਿਆਰੀ ਲਈ ਕਰਨਾਟਕ ’ਚ ਹਨ।


Tanu

Content Editor

Related News