ਮਾਨੁਸ਼ੀ ਛਿੱਲਰ ਦਾ ਮਿਸ ਵਰਲਡ ਬਨਣ ਤੋਂ ਬਾਅਦ ਵੀ, ਅਜੇ ਇਕ ਹੋਰ ਸੁਪਨਾ ਪੂਰਾ ਹੋਣਾ ਬਾਕੀ

11/20/2017 8:13:17 AM

ਰੋਹਤਕ — ਮਾਨੁਸ਼ੀ ਛਿੱਲਰ ਨੇ ਮਿਸ ਵਰਲਡ ਬਣਕੇ ਆਪਣਾ ਇਕ ਸਪਨਾ ਤਾਂ ਪੂਰਾ ਕਰ ਲਿਆ ਹੈ ਪਰ ਅਜੇ ਉਹ ਆਪਣਾ ਇਕ ਹੋਰ ਸੁਪਨਾ ਪੂਰਾ ਕਰਨਾ ਚਾਹੁੰਦੀ ਹੈ। ਮਿਸ ਵਰਲਡ ਮਾਨੁਸ਼ੀ ਨੇ ਦੱਸਿਆ ਕਿ ਉਨ੍ਹਾਂ ਨੂੰ ਆਮਿਰ ਖਾਨ ਬਹੁਤ ਪਸੰਦ ਹੈ ਅਤੇ ਜੇਕਰ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹ ਆਮਿਰ ਨਾਲ ਕੰਮ ਕਰਨਾ ਚਾਹੇਗੀ। ਹਾਲਾਂਕਿ  ਉਨ੍ਹਾਂ ਦੇ ਪਸੰਦੀਦਾ ਹੀਰੋ ਰਣਵੀਰ ਸਿੰਘ ਅਤੇ ਅਦਾਕਾਰਾਂ ਮਿਸ ਵਰਲਡ ਪ੍ਰਿਅੰਕਾ ਚੋਪੜਾ ਹੈ। ਮਾਨੁਸ਼ੀ ਕਾਰਡਿਅਕ ਸਰਜਨ ਬਨਣਾ ਚਾਹੁੰਦੀ ਹੈ ਅਤੇ ਨਾਲ ਹੀ ਪੇਂਡੂ ਇਲਾਕਿਆਂ 'ਚ ਨਾਨ-ਪਰਾਇਫਟ ਅਧਾਰ 'ਤੇ ਹਸਪਤਾਲ ਵੀ ਖੋਲਣ ਦੀ ਇੱਛਾ ਰੱਖਦੀ ਹੈ।

PunjabKesari
ਮਾਨੁਸ਼ੀ ਨੂੰ ਇਹ ਚੀਜ਼ਾ ਲਗਦੀਆਂ ਹਨ ਬਹੁਤ ਸਵਾਦ
ਮਾਨੁਸ਼ੀ ਨੂੰ ਦੇਸੀ ਘਿਓ ਦੇ ਘੇਵਰ ਦੇ ਨਾਲ ਕਚੌੜੀ, ਕਾਜੂ ਕਤਲੀ, ਗੁਲਾਬ ਜਾਮੁਨ ਅਤੇ ਨਾਨੀ ਦੇ ਹੱਥਾਂ ਨਾਲ ਬਣਾਈ ਹੋਈ ਦਾਲ ਬਹੁਤ ਪਸੰਦ ਹੈ। ਮਾਨੁਸ਼ੀ ਆਪਣੀ ਹਰ ਛੁੱਟੀ 'ਤੇ ਆਪਣੇ ਭੈਣ-ਭਰਾਵਾਂ ਦੇ ਨਾਲ ਮੈਗੀ ਅਤੇ ਆਈਸਕ੍ਰੀਮ ਪਾਰਟੀ ਕਰਦੀ ਹੁੰਦੀ ਸੀ। ਮਾਨੁਸ਼ੀ ਆਪਣੇ ਦੋਸਤਾਂ ਅਤੇ ਭੈਣਾਂ ਦੇ ਨਾਲ ਅਸ਼ੋਕਾ ਚੌਂਕ 'ਚ ਆਈਸਕ੍ਰੀਮ, ਚਾਟ-ਪਕੌੜੀ, ਚਾਕਲੇਟ ਅਤੇ ਮਿਠਾਈਆਂ ਖਾਣਾ ਕਦੇ ਨਹੀਂ ਭੁੱਲਦੀ ਸੀ। ਮਾਨੁਸ਼ੀ ਨੇ ਦੱਸਿਆ ਕਿ 3 ਸਾਲ ਦੀ ਉਮਰ 'ਚ ਰਾਤ 10 ਵਜੇ ਲੱਡੂ ਖਾਣ ਨੂੰ ਮਨ ਕੀਤਾ। ਉਨ੍ਹਾਂ ਦੀ ਇਸ ਜਿੱਦ ਨੂੰ ਪੂਰਾ ਕਰਨ ਲਈ ਉਨ੍ਹਾਂ ਦੇ ਨਾਨਾ ਜੀ ਨੇ ਰਾਤੀ 11 ਵਜੇ ਜਾ ਕੇ ਦੁਕਾਨ ਖੁਲ੍ਹਵਾਈ ਅਤੇ ਲੱਡੂ ਲੈ ਕੇ ਆਏ। 

PunjabKesari
ਮਾਨੁਸ਼ੀ ਨੇ ਮੁੱਖ ਮੰਤਰੀ ਖੱਟੜ ਨੂੰ ਮਿਲ ਕੇ ਕੀਤੀ ਆਪਣੀ ਮਨ ਦੀ ਗੱਲ
ਮਾਨੁਸ਼ੀ ਨੇ ਕਿਹਾ ਸੀ ਕਿ ਉਹ ਸਰਕਾਰ ਦੇ ਨਾਲ ਮਿਲ ਕੇ ਬੇਟੀਆਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ। ਸੂਬੇ 'ਚ ਘੁੰਡ ਦੀ ਪ੍ਰਥਾ ਦੇ ਨਾਲ ਹੀ ਅੱਜ ਵੀ ਬੇਟੀਆਂ ਹੋਣ ਦੀ ਖੁਸ਼ੀ ਨਹੀਂ ਮਨਾਈ ਜਾਂਦੀ, ਜਦੋਂਕਿ ਬੇਟੀਆਂ ਨੂੰ ਵੀ ਕਿਸੇ ਤੋਂ ਘੱਟ ਨਹੀਂ ਸਮਝਣਾ ਨਹੀਂ ਚਾਹੀਦਾ। ਮਾਨੁਸ਼ੀ ਨੇ ਮੁੱਖ ਮੰਤਰੀ ਖੱਟੜ ਨੂੰ ਮਿਲ ਕੇ ਆਪਣੇ ਮਨ ਦੀ ਗੱਲ ਦੱਸੀ ਸੀ ਜਿਸ ਕਾਰਨ ਬੇਟੀਆਂ ਨੂੰ ਪਰਿਵਾਰ ਵਾਲੇ ਅੱਗੇ ਵਧਾਉਣ 'ਚ ਮਦਦ ਕਰ ਸਕਣ।


Related News