ਯੂਰਪ ਦੌਰਾ: 65 ਘੰਟਿਆਂ ''ਚ 25 ਬੈਠਕਾਂ ਕਰਨਗੇ PM ਮੋਦੀ, ਦੁਨੀਆ ਦੇ 8 ਵੱਡੇ ਨੇਤਾਵਾਂ ਨਾਲ ਕਰਨਗੇ ਮੁਲਾਕਾਤ

Monday, May 02, 2022 - 01:34 PM (IST)

ਇੰਟਰਨੈਸ਼ਨਲ ਡੈਸਕ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਦੇਰ ਰਾਤ ਤਿੰਨ ਯੂਰਪੀ ਦੇਸ਼ਾਂ ਦੇ ਦੌਰੇ 'ਤੇ ਰਵਾਨਾ ਹੋਏ ਅਤੇ ਅੱਜ ਸਵੇਰੇ ਉਹ ਜਰਮਨੀ ਦੀ ਰਾਜਧਾਨੀ ਬਰਲਿਨ ਪਹੁੰਚੇ। ਐਤਵਾਰ ਸ਼ਾਮ ਨੂੰ ਪੀ.ਐੱਮ. ਨੇ ਆਪਣੇ ਤਿੰਨ ਦਿਨਾਂ ਯੂਰਪੀ ਦੌਰੇ ਬਾਰੇ ਜਾਣਕਾਰੀ ਦਿੱਤੀ ਸੀ। ਮੋਦੀ ਨੇ ਟਵੀਟ ਕੀਤਾ ਕਿ ਉਨ੍ਹਾਂ ਦਾ ਯੂਰਪ ਦੌਰਾ ਅਜਿਹੇ ਸਮੇਂ 'ਚ ਹੋ ਰਿਹਾ ਹੈ ਜਦੋਂ ਇਹ ਖੇਤਰ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਕੋਲ ਚੋਣਾਂ ਦੇ ਮੌਕੇ ਹਨ। ਉਨ੍ਹਾਂ ਕਿਹਾ ਕਿ ਯੂਰਪੀ ਦੇਸ਼ ਭਾਰਤ ਦੀ ਸ਼ਾਂਤੀ ਅਤੇ ਖੁਸ਼ਹਾਲੀ ਦੀ ਖੋਜ ਵਿੱਚ ਪ੍ਰਮੁੱਖ ਭਾਈਵਾਲ ਹਨ। ਉਹ ਆਪਣੇ ਯੂਰਪੀ ਭਾਈਵਾਲਾਂ ਨਾਲ ਭਾਰਤ ਦੀ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: ਨਿਊਜ਼ੀਲੈਂਡ ਨੇ 2 ਸਾਲਾਂ ਬਾਅਦ ਮੁੜ ਖੋਲ੍ਹੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਦਰਵਾਜ਼ੇ

ਪ੍ਰਧਾਨ ਮੰਤਰੀ ਦੇ ਦੌਰੇ ਦਾ ਇਹ ਹੈ ਪ੍ਰੋਗਰਾਮ

  • ਮੋਦੀ 2 ਮਈ ਨੂੰ ਜਰਮਨੀ, ਡੈਨਮਾਰਕ ਅਤੇ ਫਰਾਂਸ ਦੇ 3 ਦਿਨਾਂ ਦੌਰੇ 'ਤੇ ਰਵਾਨਾ ਹੋਏ।
  • ਇਹ ਇਸ ਸਾਲ ਦੀ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੈ।
  • ਇਸ ਦੌਰਾਨ ਉਹ 25 ਸਮਾਗਮਾਂ ਵਿੱਚ ਸ਼ਿਰਕਤ ਕਰਨਗੇ ਅਤੇ 3 ਦਿਨਾਂ ਦੌਰੇ ਦੌਰਾਨ ਉਨ੍ਹਾਂ ਦੇਸ਼ਾਂ ਵਿੱਚ ਉਹ ਕਰੀਬ 65 ਘੰਟੇ ਬਿਤਾਉਣਗੇ।
  • ਸਰਕਾਰੀ ਸੂਤਰਾਂ ਮੁਤਾਬਕ ਇਸ ਦੌਰਾਨ ਮੋਦੀ 7 ਦੇਸ਼ਾਂ ਦੇ 8 ਨੇਤਾਵਾਂ ਨਾਲ ਦੁਵੱਲੀ ਅਤੇ ਬਹੁਪੱਖੀ ਬੈਠਕ ਕਰਨਗੇ।
  • ਸੂਤਰਾਂ ਨੇ ਦੱਸਿਆ ਕਿ ਪੀ.ਐੱਮ. ਮੋਦੀ 50 ਗਲੋਬਲ ਕਾਰੋਬਾਰੀਆਂ ਨਾਲ ਵੀ ਗੱਲਬਾਤ ਕਰਨਗੇ।
  • ਪ੍ਰਧਾਨ ਮੰਤਰੀ ਪਹਿਲਾਂ ਜਰਮਨੀ ਜਾਣਗੇ, ਉਸ ਦੇ ਬਾਅਦ ਡੈਨਮਾਰਕ ਅਤੇ ਫਿਰ ਵਾਪਸੀ 'ਤੇ ਕੁਝ ਸਮੇਂ ਲਈ ਪੈਰਿਸ 'ਚ ਰੁਕਣਗੇ।
  • ਸੂਤਰਾਂ ਮੁਤਾਬਕ ਮੋਦੀ ਜਰਮਨੀ ਅਤੇ ਡੈਨਮਾਰਕ 'ਚ ਇਕ-ਇਕ ਰਾਤ ਬਿਤਾਉਣਗੇ।
  • ਜਰਮਨੀ ਤੋਂ ਬਾਅਦ ਪੀ.ਐੱਮ. ਮੋਦੀ 3 ਅਤੇ 4 ਮਈ ਨੂੰ ਕੋਪਨਹੇਗਨ ਦੀ ਯਾਤਰਾ ਕਰਨਗੇ।
  • ਇਸ ਦੌਰਾਨ ਉਹ ਡੈਨਮਾਰਕ ਦੇ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨਾਲ ਦੁਵੱਲੀ ਗੱਲਬਾਤ ਕਰਨਗੇ।
  • ਉਸੇ ਦਿਨ ਉਹ ਦੂਜੇ ਭਾਰਤ-ਨੋਰਡਿਕ ਸੰਮੇਲਨ ਵਿੱਚ ਸ਼ਾਮਲ ਹੋਣਗੇ।
  • ਆਪਣੀ ਯਾਤਰਾ ਦੇ ਆਖਰੀ ਪੜਾਅ 'ਤੇ ਮੋਦੀ ਫਰਾਂਸ 'ਚ ਰੁਕਣਗੇ। ਮੋਦੀ ਉੱਥੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੁਲਾਕਾਤ ਕਰਨਗੇ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਲੁਧਿਆਣਾ ਦੇ 30 ਸਾਲਾ ਗੱਭਰੂ ਦੀ ਮੌਤ

ਵਿਦੇਸ਼ ਮੰਤਰਾਲਾ (MEA) ਨੇ ਪ੍ਰਧਾਨ ਮੰਤਰੀ ਮੋਦੀ ਦੇ ਯੂਰਪੀ ਦੌਰੇ 'ਤੇ ਇੱਕ ਟਵੀਟ ਵਿੱਚ ਕਿਹਾ, "ਇਹ ਦੌਰਾ ਸਾਂਝੇਦਾਰੀ ਨੂੰ ਡੂੰਘਾ ਕਰਨ, ਰਣਨੀਤਕ ਕਨਵਰਜੈਂਸ ਨੂੰ ਵਧਾਉਣ ਅਤੇ ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਤਾਲਮੇਲ ਵਧਾਉਣ ਦਾ ਇੱਕ ਮੌਕਾ ਹੈ।" ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੋਦੀ ਨੇ ਕਿਹਾ ਕਿ ਭਾਰਤ ਇੱਕ ਮਜ਼ਬੂਤ ਅਰਥਵਿਵਸਥਾ ਵੱਲ ਵਧ ਰਿਹਾ ਹੈ ਅਤੇ ਦੇਸ਼ ਵਿੱਚ ਸੈਮੀਕੰਡਕਟਰਾਂ ਦੀ ਖਪਤ 2030 ਤੱਕ 110 ਅਰਬ ਅਮਰੀਕੀ ਡਾਲਰ ਨੂੰ ਪਾਰ ਕਰਨ ਦੀ ਉਮੀਦ ਹੈ। ਇਹ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਸਟਾਰਟ-ਅੱਪ 'ਈਕੋ-ਸਿਸਟਮ' ਹੈ। ਉਨ੍ਹਾਂ ਕਿਹਾ ਕਿ ਭਾਰਤ ਅਗਲੀ ਟੈਕਨਾਲੋਜੀ ਕ੍ਰਾਂਤੀ ਦੀ ਅਗਵਾਈ ਕਰਨ ਲਈ ਤਿਆਰ ਹੈ ਅਤੇ ਹੋਰ ਚੀਜ਼ਾਂ ਦੇ ਨਾਲ-ਨਾਲ 5ਜੀ ਵਿੱਚ ਸਮਰੱਥਾਵਾਂ ਵਿਕਸਿਤ ਕਰਨ ਵਿੱਚ ਨਿਵੇਸ਼ ਕਰ ਰਿਹਾ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News