ਗਣਤੰਤਰ ਦਿਵਸ: 68 ਸਾਲ ਬਾਅਦ ਫਿਰ ਖੁਦ ਨੂੰ ਦੋਹਰਾਏਗਾ ਇਤਿਹਾਸ

Wednesday, Jan 24, 2018 - 03:00 PM (IST)

ਗਣਤੰਤਰ ਦਿਵਸ: 68 ਸਾਲ ਬਾਅਦ ਫਿਰ ਖੁਦ ਨੂੰ ਦੋਹਰਾਏਗਾ ਇਤਿਹਾਸ

ਨਵੀਂ ਦਿੱਲੀ— ਗਣਤੰਤਰ ਦਿਵਸ 'ਤੇ ਇਸ ਵਾਰ ਇਤਿਹਾਸ ਖੁਦ ਨੂੰ 68 ਸਾਲ ਫਿਰ ਤੋਂ ਦੋਹਰਾਏਗਾ। ਭਾਰਤ ਦਾ ਇਸ ਵਾਰ 69ਵਾਂ ਗਣਤੰਤਰ ਦਿਵਸ ਹੈ। 26 ਜਨਵਰੀ 1950 ਨੂੰ ਭਾਰਤ ਨੇ ਆਪਣਾ ਪਹਿਲਾ ਗਣਤੰਤਰ ਦਿਵਸ ਮਨਾਇਆ ਸੀ। ਉਸ ਸਮੇਂ ਦੱਖਣੀ ਪੂਰਬ ਏਸ਼ਈਆ ਦੇ ਦਿੱਗਜ ਨੇਤਾ ਅਤੇ ਇੰਡੋਨੇਸ਼ੀਆ ਦੇ ਪਹਿਲੇ ਰਾਸ਼ਟਰਪਤੀ ਸੁਕਰਨੋ ਮੁੱਖ ਮਹਿਮਾਨ ਸਨ ਅਤੇ ਹੁਣ 68 ਸਾਲ ਬਾਅਦ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਦੋਦੋ ਸਮਾਰੋਹ 'ਚ ਸ਼ਾਮਲ ਹੋਣਗੇ। ਸਾਲ 1950 ਦੇ ਬਾਅਦ ਤੋਂ ਹੁਣ ਤੱਕ ਸਿਰਫ 3 ਵਾਰ ਅਜਿਹਾ ਹੋਇਆ ਹੈ, ਜਦੋਂ ਭਾਰਤ ਨੇ ਇਕ ਤੋਂ ਵਧ ਮੁੱਖ ਮਹਿਮਾਨਾਂ ਨੂੰ ਗਣਤੰਤਰ ਦਿਵਸ 'ਤੇ ਸੱਦਾ ਦਿੱਤਾ ਹੈ।PunjabKesari
ਇਸ ਵਾਰ ਗਣਤੰਤਰ ਦਿਵਸ 'ਤੇ ਇਕੱਠੇ 10 ਦੇਸ਼ਾਂ ਦੇ ਪ੍ਰਤੀਨਿਧੀ ਭਾਰਤ ਆ ਰਹੇ ਹਨ। ਇਨ੍ਹਾਂ 10 ਦੇਸ਼ਾਂ 'ਚ ਬਰੁਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਸਿੰਗਾਪੁਰ, ਥਾਈਲੈਂਡ, ਵਿਅਤਨਾਮ ਅਤੇ ਫਿਲੀਪੀਨਜ਼ ਦੇ ਨੇਤਾ ਸ਼ਾਮਲ ਹੋਣਗੇ। ਇਹ ਸਾਰੇ 10 ਨੇਤਾ 25 ਜਨਵਰੀ ਨੂੰ ਇੰਡੀਆ ਆਸੀਆਨ ਕਮੇਮਰੇਟਿਵ ਸਮਿਟ 'ਚ ਵੀ ਹਿੱਸਾ ਲੈਣਗੇ। ਇਹ ਸੰਮੇਲਨ ਆਪਸੀ ਸਾਂਝੇਦਾਰੀ ਦੇ 25 ਸਾਲ ਪੂਰੇ ਹੋਣ ਅਤੇ ਸਮਿਟ ਲੇਵਲ ਗੱਲਬਾਤ ਦੇ 15 ਸਾਲ ਪੂਰੇ ਹੋਣ ਕਾਰਨ ਆਯੋਜਿਤ ਕੀਤਾ ਜਾ ਰਿਹਾ ਹੈ। ਪੀ.ਐੱਮ. ਮੋਦੀ ਨੇ ਜਦੋਂ ਆਸੀਆਨ ਸਮਿਟ 'ਚ ਹਿੱਸਾ ਲਿਆ ਸੀ ਤਾਂ ਸਾਰਿਆਂ ਨੂੰ ਗਣਤੰਤਰ ਦਿਵਸ 'ਤੇ ਭਾਰਤ ਆਉਣ ਦਾ ਸੱਦਾ ਦਿੱਤਾ ਸੀ।


Related News