EPFO ਨੇ ਰਚਿਆ ਇਤਿਹਾਸ, ਜੂਨ ''ਚ 21.89 ਲੱਖ ਨੌਕਰੀਆਂ ਮਿਲੀਆਂ; ਔਰਤਾਂ ਵੀ ਨਹੀਂ ਹਨ ਪਿੱਛੇ

Saturday, Aug 23, 2025 - 11:44 AM (IST)

EPFO ਨੇ ਰਚਿਆ ਇਤਿਹਾਸ, ਜੂਨ ''ਚ 21.89 ਲੱਖ ਨੌਕਰੀਆਂ ਮਿਲੀਆਂ; ਔਰਤਾਂ ਵੀ ਨਹੀਂ ਹਨ ਪਿੱਛੇ

ਨੈਸ਼ਨਲ ਡੈਸਕ : ਕਰਮਚਾਰੀ ਭਵਿੱਖ ਨਿਧੀ ਸੰਸਥਾ (EPFO) ਨੇ ਜੂਨ 2025 ਵਿੱਚ ਇਤਿਹਾਸਕ ਰਿਕਾਰਡ ਬਣਾਇਆ ਹੈ। ਇਸ ਮਹੀਨੇ 21.89 ਲੱਖ (ਲਗਭਗ 22 ਲੱਖ) ਨਵੇਂ ਮੈਂਬਰ EPFO ਨਾਲ ਜੁੜੇ ਹਨ, ਜਿਸਦਾ ਮਤਲਬ ਇਹ ਹੈ ਕਿ ਇੰਨੀ ਗਿਣਤੀ ਵਿੱਚ ਲੋਕਾਂ ਨੂੰ ਫਾਰਮਲ ਨੌਕਰੀਆਂ ਮਿਲੀਆਂ। ਇਹ ਅਪ੍ਰੈਲ 2018 ਵਿੱਚ ਪੇਰੋਲ ਡਾਟਾ ਟਰੈਕਿੰਗ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਵੱਡਾ ਅੰਕੜਾ ਹੈ। ਮਈ 2025 ਨਾਲ ਤੁਲਨਾ ਕਰਨ ’ਤੇ ਜੂਨ ਵਿੱਚ 9.14% ਵਾਧਾ ਦਰਜ ਹੋਇਆ, ਜਦਕਿ ਪਿਛਲੇ ਸਾਲ ਜੂਨ 2024 ਨਾਲ ਤੁਲਨਾ ਕਰਨ ’ਤੇ ਇਹ ਵਾਧਾ 13.46% ਰਿਹਾ।
ਜੂਨ 2025 ਵਿੱਚ ਲਗਭਗ 10.62 ਲੱਖ ਨਵੇਂ ਲੋਕ EPFO ਨਾਲ ਜੁੜੇ, ਜੋ ਮਈ ਨਾਲ 12.68% ਅਤੇ ਜੂਨ 2024 ਨਾਲ 3.61% ਵੱਧ ਹਨ। ਇਨ੍ਹਾਂ ਵਿੱਚੋਂ 6.39 ਲੱਖ ਨੌਜਵਾਨ 18 ਤੋਂ 25 ਸਾਲ ਦੀ ਉਮਰ ਦੇ ਹਨ, ਜੋ ਕਿ ਕੁੱਲ ਨਵੇਂ ਮੈਂਬਰਾਂ ਦਾ 60% ਤੋਂ ਵੱਧ ਹਨ। ਇਸ ਨਾਲ ਸਪੱਸ਼ਟ ਹੈ ਕਿ ਜ਼ਿਆਦਾਤਰ ਲੋਕ ਪਹਿਲੀ ਵਾਰ ਨੌਕਰੀ ’ਚ ਸ਼ਾਮਲ ਹੋ ਰਹੇ ਹਨ।
ਅੰਕੜੇ ਦਰਸਾਉਂਦੇ ਹਨ ਕਿ ਲੋਕ ਮੁੜ EPFO ਵੱਲ ਵਾਪਸੀ ਕਰ ਰਹੇ ਹਨ। ਜੂਨ 2025 ਵਿੱਚ 16.93 ਲੱਖ ਲੋਕ, ਜੋ ਪਹਿਲਾਂ EPFO ਛੱਡ ਚੁੱਕੇ ਸਨ, ਦੁਬਾਰਾ ਜੁੜੇ। ਇਹ ਮਈ ਨਾਲ 5.09% ਅਤੇ ਪਿਛਲੇ ਸਾਲ ਨਾਲ 19.65% ਵੱਧ ਹੈ। ਲੋਕਾਂ ਨੇ ਪੈਸਾ ਇੱਕਮੁਸ਼ਤ ਕੱਢਣ ਦੀ ਬਜਾਏ ਨਵੀਆਂ ਨੌਕਰੀਆਂ ਵਿੱਚ ਆਪਣੇ ਖਾਤੇ ਟ੍ਰਾਂਸਫਰ ਕਰਨਾ ਪਸੰਦ ਕੀਤਾ। ਜੂਨ 2025 ਵਿੱਚ 3.02 ਲੱਖ ਔਰਤਾਂ EPFO ਨਾਲ ਜੁੜੀਆਂ। ਇਹ ਮਈ ਦੇ ਮੁਕਾਬਲੇ 14.92% ਵੱਧ ਹੈ। ਪਿਛਲੇ ਸਾਲ ਜੂਨ ਨਾਲ ਤੁਲਨਾ ਕਰਨ ’ਤੇ ਇਹ ਵਾਧਾ 10.29% ਰਿਹਾ। ਇਸ ਨਾਲ ਸਾਫ਼ ਹੈ ਕਿ ਵਰਕਫੋਰਸ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਤੇਜ਼ੀ ਨਾਲ ਵੱਧ ਰਹੀ ਹੈ। ਨਵੀਆਂ ਨੌਕਰੀਆਂ ਦਾ 61.51% ਸਿਰਫ਼ ਪੰਜ ਰਾਜਾਂ — ਮਹਾਰਾਸ਼ਟਰ, ਕਰਨਾਟਕ, ਤਮਿਲਨਾਡੂ, ਗੁਜਰਾਤ ਅਤੇ ਹਰਿਆਣਾ ਵਿੱਚ ਬਣੀਆਂ। ਇਨ੍ਹਾਂ ਵਿੱਚੋਂ ਕੇਵਲ ਮਹਾਰਾਸ਼ਟਰ ਨੇ ਹੀ 20.03% ਨੌਕਰੀਆਂ ਪ੍ਰਦਾਨ ਕੀਤੀਆਂ। ਰਿਪੋਰਟ ਇਹ ਵੀ ਸਪੱਸ਼ਟ ਕਰਦੀ ਹੈ ਕਿ ਭਾਰਤ ਦੇ ਕਾਰਜਬਲ ਵਿੱਚ ਔਰਤਾਂ ਦੀ ਗਿਣਤੀ ਵੀ ਵੱਧ ਰਹੀ ਹੈ। ਔਰਤਾਂ ਦੀਆਂ ਰਸਮੀ ਨੌਕਰੀਆਂ ਦੀ ਗਿਣਤੀ ਵੀ ਵਧੀ ਹੈ। ਸਿਰਫ਼ ਜੂਨ ਮਹੀਨੇ ਵਿੱਚ ਹੀ 3.02 ਲੱਖ ਔਰਤਾਂ EPFO ​​ਵਿੱਚ ਸ਼ਾਮਲ ਹੋਈਆਂ ਹਨ, ਜੋ ਕਿ ਮਈ ਮਹੀਨੇ ਨਾਲੋਂ 14.92 ਪ੍ਰਤੀਸ਼ਤ ਵੱਧ ਹੈ। ਸੈਕਟਰ ਵਾਈਜ਼ ਵੇਖਿਆ ਜਾਵੇ ਤਾਂ ਸਭ ਤੋਂ ਵੱਧ ਨੌਕਰੀਆਂ "ਐਕਸਪਰਟ ਸਰਵਿਸਿਜ਼" ਜਿਵੇਂ ਕਿ ਮੈਨਪਾਵਰ ਸਪਲਾਈ, ਸੁਰੱਖਿਆ ਸੇਵਾਵਾਂ, ਸਕੂਲ-ਕਾਲਜ, ਬਿਲਡਿੰਗ-ਕੰਸਟਰਕਸ਼ਨ ਅਤੇ ਇੰਜੀਨੀਅਰਿੰਗ ਪ੍ਰੋਡਕਟਸ ਵਿੱਚ ਮਿਲੀਆਂ। ਇਸ ਰਿਪੋਰਟ ਤੋਂ ਸਾਫ਼ ਹੈ ਕਿ ਨੌਜਵਾਨ ਤੇ ਔਰਤਾਂ ਵੱਧ ਗਿਣਤੀ ਵਿੱਚ EPFO ਨਾਲ ਜੁੜ ਰਹੇ ਹਨ ਅਤੇ ਫਾਰਮਲ ਜ਼ਾਬ ਮਾਰਕੀਟ ਹੋਰ ਮਜ਼ਬੂਤ ਹੋ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Shubam Kumar

Content Editor

Related News