ਸੰਸਦ ’ਚ ਕੇਂਦਰ ਨੇ ਮੰਨਿਆ–ਸਰਕਾਰੀ ਸਕੂਲਾਂ ’ਚ ਘੱਟ ਰਹੇ ਹਨ ਦਾਖਲੇ

Thursday, Jul 30, 2026 - 04:16 AM (IST)

ਸੰਸਦ ’ਚ ਕੇਂਦਰ ਨੇ ਮੰਨਿਆ–ਸਰਕਾਰੀ ਸਕੂਲਾਂ ’ਚ ਘੱਟ ਰਹੇ ਹਨ ਦਾਖਲੇ

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਸੰਸਦ ਵਿਚ ਮੰਨਿਆ ਹੈ ਕਿ ਦੇਸ਼ ਭਰ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੇ ਦਾਖਲਿਆਂ ਵਿਚ ਲਗਾਤਾਰ ਕਮੀ ਆ ਰਹੀ ਹੈ, ਜਦੋਂਕਿ ਪ੍ਰਾਈਵੇਟ ਸਕੂਲਾਂ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ।

ਸਿੱਖਿਆ ਰਾਜ ਮੰਤਰੀ ਜਯੰਤ ਚੌਧਰੀ ਨੇ ਲੋਕ ਸਭਾ ਵਿਚ ਦੱਸਿਆ ਕਿ ਯੂ-ਡਾਈਸ ਪਲੱਸ ਦੇ ਅੰਕੜਿਆਂ ਅਨੁਸਾਰ ਸਾਲ 2023-24 ’ਚ ਸਰਕਾਰੀ ਸਕੂਲਾਂ ਵਿਚ 12,74,90,199 ਅਤੇ ਪ੍ਰਾਈਵੇਟ ਸਕੂਲਾਂ ਵਿਚ 9,00,36,939 ਵਿਦਿਆਰਥੀ ਦਰਜ ਕੀਤੇ ਗਏ ਸਨ। ਸਾਲ 2024-25 ਵਿਚ ਸਰਕਾਰੀ ਸਕੂਲਾਂ ਦੇ ਦਾਖਲੇ ਘਟ ਕੇ 12,15,89,911 ਰਹਿ ਗਏ, ਜਦੋਂਕਿ ਪ੍ਰਾਈਵੇਟ ਸਕੂਲਾਂ ਵਿਚ ਇਹ ਵਧ ਕੇ 9,58,56,710 ਹੋ ਗਏ।

ਉਨ੍ਹਾਂ ਦੱਸਿਆ ਕਿ ਸਾਲ 2025-26 ’ਚ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਹੋਰ ਘਟ ਕੇ 11,89,03,585 ਰਹਿ ਗਈ, ਜਦੋਂਕਿ ਪ੍ਰਾਈਵੇਟ ਸਕੂਲਾਂ ਵਿਚ ਇਹ ਵਧ ਕੇ 9,88,63,908 ਹੋ ਗਈ।


author

Inder Prajapati

Content Editor

Related News