''ਵੋਟ ਚੋਰ'' ਹੁਣ SIR ਰਾਹੀਂ ਉੱਤਰ ਪ੍ਰਦੇਸ਼ ''ਚ ਕਰ ਰਹੇ ਹਨ ''ਵੋਟ ਚੋਰੀ'' : ਜੈਰਾਮ ਰਮੇਸ਼

Friday, Oct 09, 2026 - 05:52 PM (IST)

''ਵੋਟ ਚੋਰ'' ਹੁਣ SIR ਰਾਹੀਂ ਉੱਤਰ ਪ੍ਰਦੇਸ਼ ''ਚ ਕਰ ਰਹੇ ਹਨ ''ਵੋਟ ਚੋਰੀ''  : ਜੈਰਾਮ ਰਮੇਸ਼

ਨਵੀਂ ਦਿੱਲੀ (ਏਜੰਸੀ)- ਕਾਂਗਰਸ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) ਇਕ 'ਹਥਿਆਰ' ਹੈ, ਜਿਸ ਦਾ ਇਸਤੇਮਾਲ ਮੁੱਖ ਚੋਣ ਕਮਿਸ਼ਨ (ਸੀਈਸੀ) ਗਿਆਨੇਸ਼ ਕੁਮਾਰ ਨੇ 'ਖਤਰਨਾਕ ਜੋੜੀ' ਦੇ ਸ਼ਾਸਨ ਨੂੰ ਬਣਾਏ ਰੱਖਣ ਲਈ ਕੀਤਾ ਹੈ। ਕਾਂਗਰਸ ਦੇ ਸੰਚਾਰ ਵਿਭਾਗ ਦੇ ਇੰਚਾਰਜ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਕ ਲੇਖ ਸ਼ੇਅਰ ਕੀਤਾ। ਇਸ 'ਚ ਕਿਹਾ ਗਿਆ ਸੀ ਕਿ ਐੱਸਆਈਆਰ ਨੂੰ ਵੋਟਰ ਸੂਚੀ ਨੂੰ 'ਸ਼ੁੱਧ' ਕਰਨ ਦੀ ਕਵਾਇਦ ਦੱਸਿਆ ਗਿਆ ਸੀ ਪਰ ਅਸਲ 'ਚ ਇਸ 'ਚ ਤਰੀਕੇ ਨਾਲ ਜੁੜੀਆਂ ਕਮੀਆਂ ਅਤੇ ਮਨਮਾਨੇ ਢੰਗ ਨਾਲ ਨਿਯਮਾਂ 'ਚ ਤਬਦੀਲੀ ਕੀਤੀ ਗਈ, ਜਿਸ ਕਾਰਨ ਵੱਡੀ ਗਿਣਤੀ 'ਚ ਅਸਲੀ ਵੋਟਰਾਂ ਦੇ ਨਾਂ ਹਟਾ ਦਿੱਤੇ ਗਏ। ਜੈਰਾਮ ਨੇ 'ਐਕਸ' 'ਤੇ ਲੇਖ ਸ਼ੇਅਰ ਕਰਦੇ ਹੋਏ ਕਿਹਾ,''ਇੱਥੇ ਇਸ ਗੱਲ ਦਾ ਪੂਰਾ ਵਿਸ਼ਲੇਸ਼ਣ ਹੈ ਕਿ ਕਿਵੇਂ ਐੱਸਆਈਆਰ ਸੰਵਿਧਾਨ ਦੀ ਧਾਰਾ 326 ਦੀ ਭਾਵਨਾ ਅਤੇ ਮੂਲ ਮਕਸਦ ਨੂੰ ਖਤਮ ਕਰ ਰਿਹਾ ਹੈ ਅਤੇ ਜਾਣਬੁੱਝ ਕੇ ਕਰੋੜਾਂ ਭਾਰਤੀਆਂ ਨੂੰ ਵੋਟ ਦੇਣ ਦੇ ਅਧਿਕਾਰ ਤੋਂ ਵਾਂਝੇ ਕਰ ਰਿਹਾ ਹੈ।''

PunjabKesari

ਰਮੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ,''ਐੱਸਆਈਆਰ ਇਕ 'ਹਥਿਆਰ' ਹੈ, ਜਿਸ ਦਾ ਇਸਤੇਮਾਲ ਮੁੱਖ ਚੋਣ ਕਮਿਸ਼ਨਰ ਨੇ 'ਖਤਰਨਾਕ ਜੋੜੀ' ਦੇ ਸ਼ਾਸਨ ਨੂੰ ਬਣਾਏ ਰੱਖਣ ਲਈ ਕੀਤਾ ਹੈ।'' ਇਕ ਹੋਰ ਪੋਸਟ 'ਚ ਜੈਰਾਮ ਰਮੇਸ਼ ਨੇ ਦੋਸ਼ ਲਗਾਇਆ ਕਿ 'ਵੋਟ ਚੋਰ' ਹੁਣ ਐੱਸਆਈਆਰ ਰਾਹੀਂ ਉੱਤਰ ਪ੍ਰਦੇਸ਼ 'ਚ 'ਵੋਟ ਚੋਰੀ' ਕਰ ਰਹੇ ਹਨ। ਰਮੇਸ਼ ਨੇ ਕਿਹਾ,''ਮੋਦੀ-ਸ਼ਾਹ ਦੀ ਸਾਜਿਸ਼ ਰਚਣ ਵਾਲੀ ਜੋਸ਼ੀ ਉੱਤਰ ਪ੍ਰਦੇਸ਼ 'ਚ ਆਪਣੀ ਯਕੀਨੀ ਹਾਰ ਦੇ ਡਰ ਨਾਲ ਵੋਟ ਚੋਰੀ ਦੇ ਆਪਣੇ ਆਖ਼ਰੀ ਹਥਿਆਰ ਦਾ ਇਸਤੇਮਾਲ ਕਰ ਰਹੀ ਹੈ। ਰਿਪੋਰਟਸ ਕਲੈਕਟਿਵ ਦੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਯੂਪੀ 'ਚ ਵੋਟਰ ਲਿਸਟ ਤੋਂ ਵੱਡੇ ਪੈਮਾਨੇ 'ਤੇ ਨਾਂ ਹਟਾਏ ਗਏ, ਸ਼ੱਕੀ ਤਰੀਕੇ ਨਾਲ ਨਵੇਂ ਵੋਟਰ ਜੋੜੇ ਗਏ ਅਤੇ ਪੂਰੀ ਪ੍ਰਕਿਰਿਆ 'ਚ ਨਿਯਮਾਂ ਦੀ ਗੰਭੀਰ ਉਲੰਘਣਾ ਹੋਈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News