ਕਾਕਰੋਚ ਜਨਤਾ ਪਾਰਟੀ ਕੱਲ੍ਹ ਦਿੱਲੀ ’ਚ ਕਰੇਗੀ ਪ੍ਰਦਰਸ਼ਨ, ਦੀਪਕੇ ਨੇ ਕਿਹਾ- ''ਜੇਲ੍ਹ ''ਚ ਪਾ ਦਿਓ, ਪ੍ਰਵਾਹ ਨਹੀਂ''

Thursday, Oct 15, 2026 - 03:44 AM (IST)

ਕਾਕਰੋਚ ਜਨਤਾ ਪਾਰਟੀ ਕੱਲ੍ਹ ਦਿੱਲੀ ’ਚ ਕਰੇਗੀ ਪ੍ਰਦਰਸ਼ਨ, ਦੀਪਕੇ ਨੇ ਕਿਹਾ- ''ਜੇਲ੍ਹ ''ਚ ਪਾ ਦਿਓ, ਪ੍ਰਵਾਹ ਨਹੀਂ''

ਨਵੀਂ ਦਿੱਲੀ (ਏਜੰਸੀ) : ਕਾਕਰੋਚ ਜਨਤਾ ਪਾਰਟੀ (CJP) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ 16 ਅਕਤੂਬਰ ਨੂੰ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਦੀਪਕੇ ਨੇ ਬੁੱਧਵਾਰ ਨੂੰ ਵੀਡੀਓ ਮੈਸੇਜ ਜਾਰੀ ਕਰ ਕੇ ਕਿਹਾ ਕਿ ਸਾਰੇ ਲੋਕ 16 ਅਕਤੂਬਰ ਨੂੰ ਸ਼ਾਮ 5 ਵਜੇ ਤਿਰੰਗਾ ਲੈ ਕੇ ਕਨਾਟ ਪਲੇਸ ਪਹੁੰਚਣ। ਇਹ ਲੋਕ ਮੈਨੂੰ ਵੀ ਜੇਲ੍ਹ ਵਿਚ ਪਾ ਸਕਦੇ ਹਨ ਪਰ ਮੈਨੂੰ ਪ੍ਰਵਾਹ ਨਹੀਂ। ਦੀਪਕੇ ਨੇ ਕਿਹਾ ਕਿ ਜੇਕਰ ਸਰਕਾਰ ਦੇਸ਼ ਵਿਚ ਐਮਰਜੈਂਸੀ ਲਗਾਉਣਾ ਚਾਹੁੰਦੀ ਹੈ ਤਾਂ ਖੁੱਲ੍ਹ ਕੇ ਅਧਿਕਾਰਤ ਤੌਰ ’ਤੇ ਲਗਾਵੇ। ਇਹ ਅਣਐਲਾਨੀ ਐਮਰਜੈਂਸੀ ਕਿਉਂ?

ਇਹ ਵੀ ਪੜ੍ਹੋ : 11 ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਕੇਂਦਰੀ ਕੈਬਨਿਟ ਨੇ ਬੋਨਸ ਨੂੰ ਦਿੱਤੀ ਮਨਜ਼ੂਰੀ

ਦੀਪਕੇ ਬੁੱਧਵਾਰ ਦੁਪਹਿਰ ਦਿੱਲੀ ਪਹੁੰਚੇ ਸਨ। ਏਅਰਪੋਰਟ ਤੋਂ ਬਾਹਰ ਨਿਕਲਦੇ ਸਮੇਂ ਭੀੜ ਰੌਲਾ ਪਾਉਣ ਲੱਗੀ। ਇਕ ਯਾਤਰੀ ਨੇ ਕਿਹਾ- ਕਿਉਂ ਦੇਸ਼ ਨੂੰ ਖਰਾਬ ਕਰ ਰਿਹਾ ਹੈ ਭਰਾ। ਇਸ ’ਤੇ ਦੀਪਕੇ ਨੇ ਬੱਸ ਥੰਮਸ ਅੱਪ ਦਾ ਇਸ਼ਾਰਾ ਕੀਤਾ ਅਤੇ ਚੁੱਪਚਾਪ ਚਲੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News