ਕਸ਼ਮੀਰ ਚੋਣਾਂ ''ਚ ਇੰਜੀਨੀਅਰ ਰਾਸ਼ਿਦ ਨੇ ਜੇ.ਈ.ਆਈ. ਨਾਲ ਮਿਲਿਆ ਹੱਥ

Monday, Sep 16, 2024 - 11:38 AM (IST)

ਕਸ਼ਮੀਰ ਚੋਣਾਂ ''ਚ ਇੰਜੀਨੀਅਰ ਰਾਸ਼ਿਦ ਨੇ ਜੇ.ਈ.ਆਈ. ਨਾਲ ਮਿਲਿਆ ਹੱਥ

ਸ਼੍ਰੀਨਗਰ (ਵਾਰਤਾ)- ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਵੱਡੇ ਸਿਆਸੀ ਘਟਨਾਕ੍ਰਮ 'ਚ ਇੰਜੀਨੀਅਰ ਰਾਸ਼ਿਦ ਦੇ ਨਾਂ ਨਾਲ ਮਸ਼ਹੂਰ ਅਬਦੁੱਲ ਰਾਸ਼ਿਦ ਸ਼ੇਖ ਦੀ ਅਗਵਾਈ ਵਾਲੀ ਅਵਾਮੀ ਇਤੇਹਾਦ ਪਾਰਟੀ (ਏ.ਆਈ.ਪੀ.) ਅਤੇ ਪਾਬੰਦੀਸ਼ੁਦਾ ਜਮਾਤ-ਏ-ਇਸਲਾਮੀ (ਜੇ.ਈ.ਆਈ.) ਐਤਵਾਰ ਨੂੰ ਕਸ਼ਮੀਰ ਘਾਟੀ 'ਚ ਗਠਜੋੜ 'ਚ ਸ਼ਾਮਲ ਹੋ ਗਈ ਹੈ। ਜੇਈਆਈ ਨੇ ਚੋਣਾਂ 'ਚ ਸਾਬਕਾ ਮੈਂਬਰਾਂ ਨੂੰ ਆਪਣੇ ਉਮੀਦਵਾਰ ਵਜੋਂ ਉਤਾਰਿਆ ਹੈ। ਏਆਈਪੀ ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਇੰਜੀਨੀਅਰ ਰਾਸ਼ਿਦ ਅਤੇ ਜੇਈਆਈ ਦੇ ਮੈਂਬਰ ਗੁਲਾਮ ਕਾਦਿਰ ਵਾਨੀ ਦੀ ਅਗਵਾਈ 'ਚ ਏ.ਆਈ.ਪੀ. ਦੇ ਵਫ਼ਦ ਵਿਚਕਾਰ ਇੱਥੇ ਇਕ ਸੰਯੁਕਤ ਬੈਠਕ ਹੋਈ, ਜਿਸ 'ਚ ਗਠਜੋੜ ਬਣਾਉਣ ਦਾ ਫੈਸਲਾ ਲਿਆ ਗਿਆ।

ਬੈਠਕ ਦੌਰਾਨ ਇਸ ਗੱਲ 'ਤੇ ਸਹਿਮਤੀ ਬਣੀ ਕਿ ਏ.ਆਈ.ਪੀ. ਕੁਲਗਾਮ ਅਤੇ ਪੁਲਵਾਮਾ 'ਚ ਜੇਈਆਈ ਸਮਰਥਿਤ ਉਮੀਦਵਾਰਾਂ ਦਾ ਸਮਰਥਨ ਕਰੇਗੀ ਅਤੇ ਜੇਈਆਈ ਪੂਰੇ ਕਸ਼ਮੀਰ 'ਚ ਏਆਈਪੀ ਉਮੀਦਵਾਰਾਂ ਨੂੰ ਆਪਣਾ ਸਮਰਥਨ ਦੇਵੇਗੀ। ਜਿਨ੍ਹਾਂ ਖੇਤਰਾਂ 'ਚ ਏਆਈਪੀ ਅਤੇ ਜੇਈਆਈ ਦੋਹਾਂ ਨੇ ਆਪਣੇ ਉਮੀਦਵਾਰ ਉਤਾਰੇ ਹਨ, ਗਠਜੋੜ 'ਦੋਸਤਾਨਾ ਮੁਕਾਬਲੇ' ਲਈ ਸਹਿਮਤ ਹੋ ਗਿਆ ਹੈ, ਖਾਸ ਕਰਕੇ ਲੰਗੇਟ, ਦੇਵਸਰ ਅਤੇ ਜ਼ੈਨਾਪੋਰਾ ਵਰਗੇ ਚੋਣ ਖੇਤਰਾਂ 'ਚ। ਬਿਆਨ 'ਚ ਕਿਹਾ ਗਿਆ ਹੈ ਕਿ ਦੂਜੇ ਹਲਕਿਆਂ 'ਚ ਚੋਣਾਂ ਲਈ ਇਕ ਏਕੀਕ੍ਰਿਤ ਪਹੁੰਚ ਨੂੰ ਯਕੀਨੀ ਬਣਾਉਣ ਲਈ ਆਪਸੀ ਸਹਿਯੋਗ ਵਧਾਇਆ ਜਾਵੇਗਾ। ਦੋਹਾਂ ਧਿਰਾਂ ਨੇ ਕਸ਼ਮੀਰ ਮੁੱਦੇ ਨੂੰ ਹੱਲ ਕਰਨ ਅਤੇ ਖੇਤਰ 'ਚ ਸਥਾਈ ਸ਼ਾਂਤੀ ਨੂੰ ਬੜ੍ਹਾਵਾ ਦੇਣ ਲਈ ਏਕਤਾ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News