ਬੰਗਾਲ ''ਚ ਚੋਣ ਕਮਿਸ਼ਨ ਵਲੋਂ ਕੀਤੇ ਗਏ ਤਬਾਦਲਿਆਂ ਨਾਲ ਨਤੀਜੇ ਨਹੀਂ ਬਦਲਣਗੇ : ਉਮਰ ਅਬਦੁੱਲਾ

Friday, Mar 20, 2026 - 12:41 PM (IST)

ਬੰਗਾਲ ''ਚ ਚੋਣ ਕਮਿਸ਼ਨ ਵਲੋਂ ਕੀਤੇ ਗਏ ਤਬਾਦਲਿਆਂ ਨਾਲ ਨਤੀਜੇ ਨਹੀਂ ਬਦਲਣਗੇ : ਉਮਰ ਅਬਦੁੱਲਾ

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੋਣ ਕਮਿਸ਼ਨ ਦੇ 'ਧਾਂਦਲੀ' ਕਰਨ ਦੀ ਕੋਸ਼ਿਸ਼ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਨਹੀਂ ਬਦਲਣਗੇ। ਉਨ੍ਹਾਂ ਨੇ ਭਰੋਸਾ ਜ਼ਾਹਰ ਕੀਤਾ ਕਿ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਜੇਤੂ ਹੋਵੇਗੀ। ਅਬਦੁੱਲਾ ਨੇ ਆਪਣੇ ਨਿੱਜੀ 'ਐਕਸ' ਹੈਂਡਲ 'ਤੇ ਪੋਸਟ ਕਰ ਕੇ ਕਿਹਾ,''ਚੋਣ ਕਮਿਸ਼ਨ ਦੀ ਕੋਈ ਵੀ ਕੋਸ਼ਿਸ਼ ਨਤੀਜੇ ਨਹੀਂ ਬਦਲ ਸਕੇਗੀ। ਗਿਣਤੀ ਵਾਲੇ ਦਿਨ ਮਮਤਾ ਦੀਦੀ ਭਾਰੀ ਬਹੁਮਤ ਨਾਲ ਜਿੱਤੇਗੀ।'' ਚੋਣ ਕਮਿਸ਼ਨ ਵਲੋਂ ਪੱਛਮੀ ਬੰਗਾਲ ਦੇ ਵੱਡੇ ਪੈਮਾਨੇ 'ਤੇ ਤਬਾਦਲੇ ਕੀਤੇ ਜਾਣ 'ਤੇ ਟਿੱਪਣੀ ਕਰਦੇ ਹੋਏ ਕਿਹਾ,''ਇਸ ਤਰ੍ਹਾਂ ਦੇ ਵਿਆਪਕ ਤਬਾਦਲੇ ਸਿਰਫ਼ ਗੈਰ-ਭਾਜਪਾ ਸ਼ਾਸਿਤ ਸੂਬਿਆਂ 'ਚ ਅਤੇ ਵਿਸ਼ੇਸ਼ ਰੂਪ ਨਾਲ ਪੱਛਮੀ ਬੰਗਾਲ 'ਚ ਹੁੰਦੇ ਹਨ ਪਰ ਇਸ 'ਚ ਕੋਈ ਹੈਰਾਨੀਜਨਤਕ ਗੱਲ ਨਹੀਂ ਹੈ।  ਹਾਲਾਂਕਿ ਪੱਛਮੀ ਬੰਗਾਲ ਇਕ ਵਾਰ ਫਿਰ ਉਸ ਗੱਲ ਨੂੰ ਸਾਬਿਤ ਕਰ ਦੇਵੇਗਾ, ਜਿਸ ਨੂੰ ਮੈਂ ਹਮੇਸ਼ਾ ਤੋਂ ਸੱਚ ਮੰਨਦਾ ਆਇਆ ਹਾਂ- ਅਧਿਕਾਰੀ ਰਾਜਨੀਤਕ ਦਲਾਂ ਨੂੰ ਚੋਣਾਂ ਨਹੀਂ ਜਿਤਾਉਂਦੇ ਸਗੋਂ ਰਾਜਨੀਤਕ ਦਲਾਂ ਦੇ ਨੇਤਾ ਚੋਣ ਜਿਤਾਉਂਦੇ ਹਨ।''

PunjabKesari

ਵਿਧਾਨ ਸਭਾ ਚੋਣਾਂ ਦਾ ਪ੍ਰੋਗਰਾਮ ਐਲਾਨ ਕਰਨ ਤੋਂ ਬਾਅਦ ਚੋਣ ਕਮਿਸ਼ਨ ਨੇ ਕਈ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਦੇ ਆਦੇਸ਼ ਦਿੱਤੇ ਹਨ, ਜਿਨ੍ਹਾਂ 'ਚ ਮੁੱਖ ਸਕੱਤਰ ਨੰਦਿਨੀ ਚੱਕਰਵਰਤੀ, ਗ੍ਰਹਿ ਸਕੱਤਰ ਜਗਦੀਸ਼ ਪ੍ਰਸਾਦ ਮੀਣਾ ਦਾ ਤਬਾਦਲਾ ਅਤੇ ਪੁਲਸ ਡਾਇਰੈਕਟਰ ਜਨਰਲ (ਡੀਜੀਪੀ) ਪੀਊਸ਼ ਪਾਂਡੇ ਅਤੇ ਕੋਲਕਾਤਾ ਪੁਲਸ ਕਮਿਸ਼ਨਰ ਸੁਪ੍ਰਿਤਮ ਸਰਕਾਰ ਸ਼ਾਮਲ ਹੈ। ਪੱਛਮੀ ਬੰਗਾਲ ਵਿਧਾਨ ਸਭਾ ਲਈ ਵੋਟਿੰਗ 23 ਅਪ੍ਰੈਲ ਅਤੇ 29 ਅਪ੍ਰੈਲ ਨੂੰ 2 ਪੜਾਵਾਂ 'ਚ ਹੋਵੇਗੀ ਅਤੇ ਵੋਟਾਂ ਦੀ ਗਿਣਤੀ ਚਾਰ ਮਈ ਨੂੰ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News