ਨਾਮ ਅਤੇ ਪ੍ਰਮੋਸ਼ਨ ਲਈ ਯੂ.ਪੀ ਦੇ ਕੁਝ ਅਫਸਰ ਕਰਵਾ ਰਹੇ ਹਨ ਐਨਕਾਊਂਟਰ: ਓਮਪ੍ਰਕਾਸ਼ ਰਾਜਭਰ

07/17/2018 6:00:52 PM

ਨਵੀਂ ਦਿੱਲੀ— ਐਨਕਾਊਂਟਰ 'ਤੇ ਹੁਣ ਤੱਕ ਯੋਗੀ ਸਰਕਾਰ ਨੂੰ ਵਿਰੋਧੀ ਪਾਰਟੀਆਂ ਹੀ ਘੇਰ ਰਹੀਆਂ ਪਰ ਹੁਣ ਯੋਗੀ ਸਰਕਾਰ ਦੇ ਕੈਬਨਿਟ ਮੰਤਰੀ ਓਮਪ੍ਰਕਾਸ਼ ਰਾਜਭਰ ਨੇ ਆਪਣੀ ਹੀ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ ਹਨ। ਕੈਬਨਿਟ ਮੰਤਰੀ ਰਾਜਭਰ ਨੇ ਕਿਹਾ ਕਿ ਪ੍ਰਦੇਸ਼ ਦੇ ਕੁਝ ਅਧਿਕਾਰੀ ਨਾਮ ਅਤੇ ਪ੍ਰਮੋਸ਼ਨ ਲਈ ਐਨਕਾਊਂਟਰ ਕਰ ਰਹੇ ਹਨ, ਜਿਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ। 
ਕੈਬਨਿਟ ਮੰਤਰੀ ਓਮਪ੍ਰਕਾਸ਼ ਰਾਜਭਰ ਨੇ ਲੋਕ ਸਭਾ ਚੋਣਾਂ 2019 ਲਈ ਬ੍ਰਹਮਅਸਤਰ ਬਣਾਉਣ ਦੀ ਗੱਲ ਦੱਸੀ, ਜਿਸ 'ਚ ਉਨ੍ਹਾਂ ਨੇ ਪਿਛੜਿਆਂ, ਅਤਿ-ਪਿਛੜਿਆਂ, ਦਲਿਤ ਅਤੇ ਅਤਿ-ਦਲਿਤ ਨੂੰ ਬ੍ਰਹਮਅਸਤਰ ਕਰਾਰ ਦਿੱਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਆਜ਼ਾਦੀ ਦੇ ਬਾਅਦ ਸਾਰੀਆਂ ਪਾਰਟੀਆਂ ਪਿਛੜਿਆਂ ਅਤੇ ਦਲਿਤਾਂ ਨੂੰ ਕੀੜਿਆਂ ਦੀ ਤਰ੍ਹਾਂ ਦੇਖਦੀ ਹੈ।
ਓਮਪ੍ਰਕਾਸ਼ ਰਾਜਭਰ ਨੇ ਕਿਹਾ ਕਿ ਭਾਜਪਾ ਦੀ ਸਰਕਾਰ 'ਚ ਉਨ੍ਹਾਂ ਦੀ ਭੂਮਿਕਾ ਜੋਕਰ ਦੀ ਤਰ੍ਹਾਂ ਹੈ। ਉਨ੍ਹਾਂ ਨੇ ਖੁਦ ਨੂੰ 'ਸ਼ੋਲੇ' ਫਿਲਮ ਦਾ ਗੱਬਰ ਦੱਸਿਆ। ਬਲੀਆ ਦੇ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਵੱਲੋਂ ਸੁਨੀਲ ਰਾਠੀ ਨੂੰ ਭਗਵਾਨ ਦੱਸਣ 'ਤੇ ਉਨ੍ਹਾਂ ਨੇ ਕਿਹਾ ਕਿ ਕਪੂਰ ਅਤੇ ਅਗਰਬੱਤੀ ਲੈ ਕੇ ਸਵੇਰੇ-ਸ਼ਾਮ ਉਹ ਸੁਨੀਲ ਰਾਠੀ ਦੀ ਪੂਜਾ ਕਰਨ। ਓਮ ਪ੍ਰਕਾਸ਼ ਰਾਜਭਰ ਲੰਬੇ ਸਮੇਂ ਤੋਂ ਯੋਗੀ ਸਰਕਾਰ ਖਿਲਾਫ ਬਗਾਵਤੀ ਰੁਖ ਅਪਣਾਏ ਹੋਏ ਹਨ। ਉਨ੍ਹਾਂ ਦੀ ਇਕ ਵਾਰ ਦਿੱਲੀ 'ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨਾਲ ਵੀ ਚਰਚਾ ਹੋ ਚੁੱਕੀ ਹੈ। ਰਾਜਭਰ ਦੀ ਇਕ ਤਸਵੀਰ ਸਾਹਮਣੇ ਆਈ ਸੀ, ਜਿਸ 'ਚ ਉਹ ਆਪਣੇ ਬੇਟੇ ਦੇ ਵਿਆਹ ਨਾਲ ਸੰਬੰਧਿਤ ਪ੍ਰੋਗਰਾਮ ਤੋਂ ਪਹਿਲਾਂ ਖੁਦ ਹੀ ਪਿੰਡ ਦੀ ਸੜਕ ਬਣਾਉਂਦੇ ਨਜ਼ਰ ਆ ਰਹੇ ਸਨ।


Related News