ਦਿੱਲੀ 'ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ; 2 ਗ੍ਰਿਫ਼ਤਾਰ, ਪਿਸਤੌਲਾਂ ਤੇ ਜ਼ਿੰਦਾ ਕਾਰਤੂਸ ਜ਼ਬਤ

Wednesday, May 03, 2023 - 10:23 AM (IST)

ਨਵੀਂ ਦਿੱਲੀ- ਦਿੱਲੀ ਦੇ ਰੋਹਿਣੀ ਇਲਾਕੇ 'ਚ ਪੁਲਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ। ਇਸ ਤੋਂ ਬਾਅਦ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਦੋ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਬਦਮਾਸ਼ਾਂ ਕੋਲੋਂ ਦੋ ਪਿਸਤੌਲਾਂ ਅਤੇ 6 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।ਪੁਲਸ ਮੁਤਾਬਕ ਦੋਵੇਂ ਬਦਮਾਸ਼ ਭਾਜਪਾ ਆਗੂ ਸੁਰਿੰਦਰ ਮਟਿਆਲਾ ਦੇ ਕਤਲ ਵਿਚ ਵੀ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਬਦਮਾਸ਼ ਕਪਿਲ ਸਾਂਗਵਾਨ ਉਰਫ ਨੰਦੂ ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹਨ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਬਦਮਾਸ਼ ਰੋਹਿਣੀ ਦੇ ਜਾਪਾਨੀ ਪਾਰਕ ਨੇੜੇ ਪਹੁੰਚਣ ਵਾਲੇ ਹਨ।

ਇਹ ਵੀ ਪੜ੍ਹੋ- ਗੈਸ ਲੀਕ ਦੀਆਂ ਘਟਨਾਵਾਂ ਤੋਂ ਸਬਕ ਨਹੀਂ ਲੈਂਦੀਆਂ ਸਰਕਾਰਾਂ, 10 ਸਾਲਾਂ 'ਚ 2500 ਲੋਕਾਂ ਨੇ ਗੁਆਈ ਜਾਨ

ਇਸ ਤੋਂ ਬਾਅਦ ਪੁਲਸ ਨੇ ਜਾਲ ਵਿਛਾ ਕੇ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਬਦਮਾਸ਼ਾਂ ਨੇ ਪੁਲਸ ਨੂੰ ਦੇਖ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਕਰਦੇ ਹੋਏ ਪੁਲਸ ਨੇ ਵੀ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਪੁਲਸ ਨੇ ਦੋਵਾਂ ਨੂੰ ਫੜ ਲਿਆ। ਫੜੇ ਗਏ ਬਦਮਾਸ਼ਾਂ ਨੇ ਪਿਛਲੇ ਦਿਨੀਂ ਇਕ ਭਾਜਪਾ ਆਗੂ ਦਾ ਵੀ ਕਤਲ ਕੀਤਾ ਸੀ।

ਇਹ ਵੀ ਪੜ੍ਹੋ- ਲੁਧਿਆਣਾ ਗੈਸ ਲੀਕ ਮਾਮਲੇ ਦੀ ਜਾਂਚ ਲਈ NGT ਨੇ ਬਣਾਈ 8 ਵਿਭਾਗਾਂ ਦੀ ਕਮੇਟੀ

ਦੱਸਣਯੋਗ ਹੈ ਕਿ ਦਿੱਲੀ ਦੇ ਦੁਆਰਕਾ 'ਚ 14 ਅਪ੍ਰੈਲ ਨੂੰ ਭਾਜਪਾ ਆਗੂ ਸੁਰਿੰਦਰ ਮਟਿਆਲਾ ਨੂੰ ਬਦਮਾਸ਼ਾਂ ਨੇ 6 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜ਼ਖ਼ਮੀ ਹਾਲਤ ਵਿਚ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ। ਭਾਜਪਾ ਆਗੂ ਦੇ ਕਤਲ ਮਗਰੋਂ ਦੋਸ਼ੀਆਂ ਨੂੰ ਫੜਨ ਲਈ ਪੁਲਸ ਨੇ ਕਈ ਟੀਮਾਂ ਦਾ ਗਠਨ ਕੀਤਾ ਸੀ। 

ਇਹ ਵੀ ਪੜ੍ਹੋ- ਸ. ਬਾਦਲ ਦੀਆਂ ਅਸਥੀਆਂ ਲੈ ਕੇ ਕੀਰਤਪੁਰ ਸਾਹਿਬ ਰਵਾਨਾ ਹੋਏ ਸੁਖਬੀਰ ਬਾਦਲ


Tanu

Content Editor

Related News