ਬੈਂਗਲੁਰੂ ਤੋਂ ਪਟਨਾ ਜਾ ਰਹੀ GoFirst ਫਲਾਈਟ ਦੀ ਹੋਈ ਐਮਰਜੈਂਸੀ ਲੈਂਡਿੰਗ, ਜਹਾਜ਼ 'ਚ 139 ਯਾਤਰੀ ਸਨ ਸਵਾਰ

11/27/2021 6:24:29 PM

ਨਵੀਂ ਦਿੱਲੀ : ਬੈਂਗਲੁਰੂ ਤੋਂ 139 ਲੋਕਾਂ ਨੂੰ ਲੈ ਕੇ ਪਟਨਾ ਜਾ ਰਹੀ ਗੋ ਫਸਟ ਫਲਾਈਟ ਦੀ ਕਾਕਪਿਟ ਵਿੱਚ ਇੰਜਣ 'ਚ ਨੁਕਸ ਪੈਣ ਕਾਰਨ ਨਾਗਪੁਰ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ, ਜਿਸ ਕਾਰਨ ਪਾਇਲਟ ਨੂੰ ਸਾਵਧਾਨੀ ਦੇ ਤੌਰ 'ਤੇ ਇੰਜਣ ਨੂੰ ਬੰਦ ਕਰਨਾ ਪਿਆ।
ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ "ਗੋ ਫਸਟ ਫਲਾਇਟ G8 873 ਬੈਂਗਲੁਰੂ ਤੋਂ ਪਟਨਾ ਜਾ ਰਹੀ ਸੀ, ਇਸ ਨੂੰ ਕਾਕਪਿਟ ਵਿੱਚ ਖਰਾਬ ਇੰਜਣ ਦੀ ਚੇਤਾਵਨੀ ਮਿਲਣ ਕਾਰਨ ਨਾਗਪੁਰ ਵੱਲ ਮੋੜ ਦਿੱਤਾ ਗਿਆ ਸੀ, ਜਿਸ ਕਾਰਨ ਕਪਤਾਨ ਨੂੰ ਸਾਵਧਾਨੀ ਵਜੋਂ ਇੰਜਣ ਨੂੰ ਬੰਦ ਕਰਨਾ ਪਿਆ। ਇਸ ਤੋਂ ਬਾਅਦ ਕਪਤਾਨ ਨੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਅਤੇ ਨਾਗਪੁਰ ਵਿੱਚ ਸੁਰੱਖਿਅਤ ਲੈਂਡ ਕੀਤਾ। 

ਇਹ ਵੀ ਪੜ੍ਹੋ : ਅਹਿਮ ਖ਼ਬਰ: 15 ਦਸੰਬਰ ਤੋਂ ਸ਼ੁਰੂ ਹੋ ਸਕਦੀਆਂ ਹਨ ਅੰਤਰਰਾਸ਼ਟਰੀ ਉਡਾਣਾਂ, ਇਨ੍ਹਾਂ ਦੇਸ਼ਾਂ 'ਤੇ ਰਹੇਗੀ ਪਾਬੰਦੀ

ਹਵਾਈ ਅੱਡੇ ਦੇ ਡਾਇਰੈਕਟਰ ਆਬਿਦ ਰੂਹੀ ਨੇ ਕਿਹਾ ਕਿ ਗੋਏਅਰ ਦੀ ਉਡਾਣ ਦੇ ਪਾਇਲਟ ਨੇ ਨਾਗਪੁਰ ਏਟੀਸੀ ਨਾਲ ਸੰਪਰਕ ਕਰਕੇ ਇਹ ਜਾਣਕਾਰੀ ਦਿੱਤੀ ਕਿ ਜਹਾਜ਼ ਦੇ ਇੱਕ ਇੰਜਣ ਵਿੱਚ ਸਮੱਸਿਆ ਆ ਰਹੀ ਹੈ ਅਤੇ ਨਾਗਪੁਰ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਲਈ ਬੇਨਤੀ ਕੀਤੀ।

ਉਨ੍ਹਾਂ ਦੱਸਿਆ ਕਿ ਜਹਾਜ਼ ਵਿਚ ਚਾਲਕ ਦਲ ਦੇ ਮੈਂਬਰਾਂ ਤੋਂ ਇਲਾਵਾ 139 ਯਾਤਰੀ ਸਵਾਰ ਸਨ। ਰੂਹੀ ਨੇ ਦੱਸਿਆ ਕਿ ਅਸੀਂ ਇਸ ਨੂੰ ਪੂਰੇ ਪੱਧਰ 'ਤੇ ਐਮਰਜੈਂਸੀ ਘੋਸ਼ਿਤ ਕਰਕੇ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਹਨ, ਜਿਸ ਵਿੱਚ ਰਨਵੇਅ, ਫਾਇਰ ਬ੍ਰਿਗੇਡ, ਡਾਕਟਰ, ਐਂਬੂਲੈਂਸ ਅਤੇ ਪੁਲਿਸ ਨਾਲ ਤਾਲਮੇਲ ਦੀ ਜ਼ਰੂਰਤ ਸ਼ਾਮਲ ਹੈ। ਖੁਸ਼ਕਿਸਮਤੀ ਨਾਲ ਜਹਾਜ਼ ਸੁਰੱਖਿਅਤ ਹੈ। ਜਾਣਕਾਰੀ ਮਿਲੀ ਹੈ ਕਿ ਉਡਾਣ ਨੇ ਸਵੇਰੇ 11.15 ਵਜੇ ਹਵਾਈ ਅੱਡੇ 'ਤੇ ਸੁਰੱਖਿਅਤ ਲੈਂਡਿੰਗ ਕੀਤੀ। ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਹੈ।

ਏਅਰਲਾਈਨ ਨੇ ਕਿਹਾ ਕਿ ਯਾਤਰੀਆਂ ਦੇ ਬੈਠਣ ਲਈ ਇੱਕ ਬਦਲਵੇਂ ਜਹਾਜ਼ ਦਾ ਪ੍ਰਬੰਧ ਕੀਤਾ ਗਿਆ ਹੈ ਜੋ 16:45 ਭਾਵ 4:45 ਵਜੇ ਪਟਨਾ ਲਈ ਰਵਾਨਾ ਹੋਵੇਗਾ। ਇੰਜਨੀਅਰਿੰਗ ਟੀਮ ਜਹਾਜ਼ ਦਾ ਮੁਆਇਨਾ ਕਰ ਰਹੀ ਹੈ।

ਇਹ ਵੀ ਪੜ੍ਹੋ : ਕ੍ਰਿਪਟੋਕਰੰਸੀ ਦੇ ਸਮਰਥਨ 'ਚ ਆਏ Paytm ਦੇ ਮਾਲਕ ਵਿਜੇ ਸ਼ੇਖਰ, ਦੱਸੀ ਇਹ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News