ਮੁੱਖ ਮੰਤਰੀ ਪੁਸ਼ਕਰ ਧਾਮੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

Tuesday, May 10, 2022 - 03:45 PM (IST)

ਨੈਨੀਤਾਲ– ਖਰਾਬ ਮੌਸਮ ਦੇ ਚੱਲਦੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਦੇ ਹੈਲੀਕਾਪਟਰ ਦੀ ਪੰਤਨਗਰ ’ਚ ਮੰਗਲਵਾਰ ਨੂੰ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਮੌਸਮ ਸਾਫ ਹੋਣ ਮਗਰੋਂ ਮੁੱਖ ਮੰਤਰੀ ਦੇਹਰਾਦੂਨ ਲਈ ਉਡਾਣ ਭਰ ਸਕੇ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਧਾਮੀ ਖਟੀਮਾ ਤੋਂ ਦੇਹਰਾਦੂਨ ਵਾਪਸ ਪਰਤ ਰਹੇ ਸਨ।  ਜਿਵੇਂ ਹੀ ਉਨ੍ਹਾਂ ਦੇ ਹੈਲੀਕਾਪਟਰ ਨੇ ਉਨ੍ਹਾਂ ਦੇ ਗ੍ਰਹਿ ਨਗਰ ਖਟੀਮਾ ਤੋਂ ਉਡਾਣ ਭਰੀ ਤਾਂ ਅਚਾਨਕ ਮੌਸਮ ਵਿਗੜਨ ਲੱਗਾ।

ਪਾਇਲਟ ਨੇ ਸੁਰੱਖਿਆ ਦੀ ਨਜ਼ਰ ਤੋਂ ਹੈਲੀਕਾਪਟਰ ਨੂੰ ਪੰਤਨਗਰ ਹਵਾਈ ਅੱਡੇ ’ਤੇ ਉਤਾਰਨ ਦਾ ਫ਼ੈਸਲਾ ਲਿਆ। ਸੁਰੱਖਿਅਤ ਲੈਂਡ ਕਰਨ ਮਗਰੋਂ ਮੁੱਖ ਮੰਤਰੀ ਪੰਤਨਗਰ ਹਵਾਈ ਅੱਡਾ ’ਤੇ ਲੱਗਭਗ 1 ਘੰਟਾ ਰੁਕੇ ਰਹੇ। ਇਸ ਦੌਰਾਨ ਊਧਮ ਸਿੰਘ ਨਗਰ ਜ਼ਿਲ੍ਹਾ ਪ੍ਰਸ਼ਾਸਨ, ਪੁਲਸ ਅਧਿਕਾਰੀ ਅਤੇ ਹਵਾਈ ਅੱਡਾ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਮੌਸਮ ਸਾਫ ਹੋਣ ਤੋਂ ਬਾਅਦ ਮੁੱਖ ਮੰਤਰੀ ਦੇ ਜਹਾਜ਼ ਨੇ ਸੁਰੱਖਿਅਤ ਉਡਾਣ ਭਰੀ। ਪੰਤਨਗਰ ਹਵਾਈ ਅੱਡਾ ਦੇ ਉੱਚ ਅਹੁਦਾ ਅਧਿਕਾਰੀਆਂ ਨੇ ਵੀ ਇਸ ਪੁਸ਼ਟੀ ਕੀਤੀ।


Tanu

Content Editor

Related News