ਐਲਨ ਮਸਕ ਨੇ ਪੁੱਛਿਆ-ਪੁਲਸ ’ਚ ਬਿੱਲੀਆਂ ਕਿਉਂ ਨਹੀਂ? ਦਿੱਲੀ ਪੁਲਸ ਨੇ ਦਿੱਤਾ ਦਿਲਚਸਪ ਜਵਾਬ
Saturday, Jun 03, 2023 - 02:22 PM (IST)
ਨਵੀਂ ਦਿੱਲੀ, (ਭਾਸ਼ਾ)- ਅਰਬਪਤੀ ਕਾਰੋਬਾਰੀ ਅਤੇ ਟਵਿੱਟਰ ਦੇ ਮਾਲਕ ਐਲਨ ਮਸਕ ਨੇ ਆਪਣੇ ਬੇਟੇ ਲਿਲ ਐਕਸ ਵੱਲੋਂ ਪੁੱਛੇ ਗਏ ਇਕ ਸਵਾਲ ਨੂੰ ਟਵਿੱਟਰ ’ਤੇ ਸਾਂਝਾ ਕੀਤਾ ਹੈ, ਜਿਸ ’ਚ ਪੁੱਛਿਆ ਗਿਆ ਹੈ ਕਿ ਜੇਕਰ ਪੁਲਸ ’ਚ ਖੋਜੀ ਕੁੱਤੇ ਹੁੰਦੇ ਤਾਂ ਬਿੱਲੀਆਂ ਕਿਉਂ ਨਹੀਂ ਹੁੰਦੀਆਂ?
ਮਸਕ ਦੀ ਇਸ ਪੋਸਟ ਤੋਂ ਬਾਅਦ ਟਵਿੱਟਰ ’ਤੇ ਕਈ ਲੋਕਾਂ ਨੇ ਆਪਣੇ-ਆਪਣੇ ਤਰੀਕੇ ਨਾਲ ਇਸ ਸਵਾਲ ਦਾ ਜਵਾਬ ਦਿੱਤਾ ਹੈ ਪਰ ਦਿੱਲੀ ਪੁਲਸ ਵੱਲੋਂ ਦਿੱਤੇ ਗਏ ਦਿਲਚਸਪ ਜਵਾਬ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਦਿੱਲੀ ਪੁਲਸ ਨੇ ‘ਫੇਲਿਨ (ਅਪਰਾਧ)’ ਅਤੇ ‘ਪਰ ਪੈਟ੍ਰੇਸ਼ਨ (ਅਪਰਾਧ)’ ਸ਼ਬਦਾਂ ਦੀ ਜਾਦੂਗਰੀ ਦਿਖਾਉਂਦੇ ਹੋਏ ਇਹ ਜਵਾਬ ਦਿੱਤਾ।
ਦਿੱਲੀ ਪੁਲਸ ਨੇ ਟਵੀਟ ਕੀਤਾ-ਐਲਨ ਮਸਕ, ਕਿਰਪਾ ਕਰ ਕੇ ਲਿਲ ਐਕਸ ਨੂੰ ਦੱਸੋ ਕਿ ਪੁਲਸ ’ਚ ਬਿੱਲੀਆਂ ਨੂੰ ਇਸ ਲਈ ਨਹੀਂ ਰੱਖਿਆ ਜਾਂਦਾ ਕਿਉਂਕਿ ਉਨ੍ਹਾਂ ’ਤੇ ‘ਫੇਲਿਨ (ਬਿੱਲੀ ਦੀ ਪ੍ਰਜਾਤੀ ਨਾਲ ਸਬੰਧਤ)-ਵਾਈ’ ਅਤੇ ‘ਪਰ (ਬਿੱਲੀ ਵਰਗੀ ਆਵਾਜ਼ ਕੱਢਣ) ਪੈਟ੍ਰੇਸ਼ਨ ਦਾ ਮਾਮਲਾ ਦਰਜ ਹੋ ਸਕਦਾ ਹੈ। ਦਿੱਲੀ ਪੁਲਸ ਵੱਲੋਂ ਦਿੱਤੇ ਗਏ ਜਵਾਬ ’ਚ ਸਬਦਾਂ ਦੀ ਵਰਤੋਂ ਅਤੇ ਦਿਲਚਸਪ ਜਵਾਬ ਲਈ ਟਵਿੱਟਰ ’ਤੇ ਲੋਕ ਉਸ ਦੀ ਪ੍ਰਸ਼ੰਸਾ ਕਰ ਰਹੇ ਹਨ।