ਜੰਮੂ-ਕਸ਼ਮੀਰ ’ਚ ਗੰਭੀਰ ਬਿਜਲੀ ਸੰਕਟ, ਭਾਰਤੀ ਫ਼ੌਜ ਨੇ ਸੰਭਾਲੀ ਕਮਾਨ

Monday, Dec 20, 2021 - 10:40 AM (IST)

ਜੰਮੂ (ਵਾਰਤਾ)– ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਪ੍ਰਭਾਵਿਤ ਜ਼ਰੂਰੀ ਸੇਵਾਵਾਂ ਨੂੰ ਬਹਾਲ ਕਰਨ ਲਈ ਜੰਮੂ ’ਚ ਫ਼ੌਜ ਤਾਇਨਾਤ ਕੀਤੀ ਗਈ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਬੇਨਤੀ ਤੋਂ ਬਾਅਦ ਹੜਤਾਲ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਫ਼ੌਜ ਤਾਇਨਾਤੀ ਕੀਤੀ ਗਈ ਹੈ। 

PunjabKesari

ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਾਘਵ ਲੈਂਗਰ ਨੇ ਫੌਜ ਨੂੰ ਲਿਖੇ ਪੱਤਰ ’ਚ ਕਿਹਾ,‘‘ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀ ਹੜਤਾਲ ਕਾਰਨ ਜੰਮੂ ਖੇਤਰ ’ਚ ਜ਼ਰੂਰੀ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਮੁੱਖ ਪਾਵਰ ਸਟੇਸ਼ਨਾਂ ਅਤੇ ਪਾਣੀ ਦੀ ਸਪਲਾਈ ਦੇ ਸਰੋਤਾਂ ਦੀ ਬਹਾਲੀ ਦੁਆਰਾ ਜ਼ਰੂਰੀ ਸੇਵਾਵਾਂ ਨੂੰ ਆਮ ਬਣਾਉਣ ’ਚ ਸਹਾਇਤਾ ਲਈ ਭਾਰਤੀ ਫ਼ੌਜ ਦੀ ਮਦਦ ਮੰਗਦੇ ਹਾਂ।’’ ਅਧਿਕਾਰੀਆਂ ਨੇ ਕਿਹਾ ਕਿ ਫ਼ੌਜ ਨੇ ਜ਼ਰੂਰੀ ਸਪਲਾਈ ਨੂੰ ਬਹਾਲ ਕਰਨ ਲਈ ਤੇਜ਼ੀ ਨਾਲ ਕੰਮ ਕਰਦੇ ਹੋਏ ਮਹੱਤਵਪੂਰਨ ਪਾਵਰ ਸਟੇਸ਼ਨਾਂ ਅਤੇ ਪਾਣੀ ਦੇ ਮੁੱਖ ਸਪਲਾਈ ਸਰੋਤਾਂ ’ਤੇ ਆਪਣੇ ਸੈਨਿਕਾਂ ਨੂੰ ਤਾਇਨਾਤ ਕੀਤਾ ਹੈ। ਹੜਤਾਲ ਕਾਰਨ ਜੰਮੂ-ਕਸ਼ਮੀਰ ਦੇ 50 ਫੀਸਦੀ ਇਲਾਕਿਆਂ ’ਚ ਹਨੇਰਾ ਛਾ ਗਿਆ।

ਇਹ ਵੀ ਪੜ੍ਹੋ : ਮੀਡੀਆ ਵਾਲੇ ਸਾਥੀਆਂ ਦਾ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣਾ ਦੁਖ਼ਦਾਇਕ : ਰਾਹੁਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News