2 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਫੜਿਆ ਗਿਆ ਬਿਜਲੀ ਵਿਭਾਗ ਦਾ ਇੰਜੀਨੀਅਰ

Friday, Mar 21, 2025 - 11:57 AM (IST)

2 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਫੜਿਆ ਗਿਆ ਬਿਜਲੀ ਵਿਭਾਗ ਦਾ ਇੰਜੀਨੀਅਰ

ਪਾਲਘਰ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਸੂਬਾ ਸਰਕਾਰ ਵਲੋਂ ਸੰਚਾਲਿਤ ਬਿਜਲੀ ਵੰਡ ਕੰਪਨੀ (ਐੱਮ.ਐੱਸ.ਈ.ਡੀ.ਸੀ.ਐੱਲ.) ਦੇ ਇਕ ਇੰਜੀਨੀਅਰ ਨੂੰ 2 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ। ਭ੍ਰਿਸ਼ਟਾਚਾਰ ਰੋਕਥਾਮ ਬਿਊਰੋ (ਏਸੀਬੀ) ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮਹਾਰਾਸ਼ਟਰ ਰਾਜ ਬਿਜਲੀ ਵੰਡ ਕੰਪਨੀ ਲਿਮਟਿਡ (ਐੱਮਐੱਸਈਡੀਸੀਐੱਲ) ਦੇ ਦਹਾਨੂ ਸਬ ਡਿਵੀਜ਼ਨ ਦੇ ਆਸ਼ਾਗੜ੍ਹ ਖੇਤਰ 'ਚ ਤਾਇਨਾਤ ਅਤੁਲ ਅਸ਼ੋਕ ਆਵਹਾਡ (42) ਨੇ ਬਿਜਲੀ ਚੋਰੀ ਦੇ ਦੋਸ਼ 'ਚ ਇਕ ਪਸ਼ੂਸ਼ਾਲਾ ਮਾਲਕ ਖ਼ਿਲਾਫ਼ ਕਾਰਵਾਈ ਨਾ ਕਰਨ ਲਈ ਤਿੰਨ ਲੱਖ ਰੁਪਏ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ : ਅੱਜ ਹੀ ਨਿਪਟਾ ਲਵੋ ਆਪਣੇ ਜ਼ਰੂਰੀ ਕੰਮ, ਕੱਲ੍ਹ ਤੋਂ ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ

ਬਾਅਦ 'ਚ ਗੱਲਬਾਤ ਦੌਰਾਨ ਇੰਜੀਨੀਅਰ ਨੇ ਰਾਸ਼ੀ ਘਟਾ ਕੇ 2 ਲੱਖ ਰੁਪਏ ਕਰ ਦਿੱਤੀ। ਸ਼ਿਕਾਇਤ ਮਿਲਣ 'ਤੇ ਏਸੀਬੀ ਨੇ ਜਾਲ ਵਿਛਾਇਆ ਅਤੇ ਵੀਰਵਾਰ ਨੂੰ ਆਵਹਾਡ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ। ਏਸੀਬੀ ਦੇ ਡਿਪਟੀ ਸੁਪਰਡੈਂਟ ਹਰਸ਼ਲ ਚੌਹਾਨ ਨੇ ਦੱਸਿਆ ਕਿ ਦਹਾਨੂ ਪੁਲਸ ਨੇ ਇੰਜੀਨੀਅਰ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕਥਾਮ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News