ਇਲੈਕਟੋਰਲ ਬਾਂਡ ''ਬਹੁਤ ਵੱਡਾ ਘਪਲਾ'', ਜਾਂਚ ਲਈ ਗਠਿਤ ਹੋਵੇ SIT : ਕਪਿਲ ਸਿੱਬਲ

Friday, Mar 15, 2024 - 02:01 PM (IST)

ਇਲੈਕਟੋਰਲ ਬਾਂਡ ''ਬਹੁਤ ਵੱਡਾ ਘਪਲਾ'', ਜਾਂਚ ਲਈ ਗਠਿਤ ਹੋਵੇ SIT : ਕਪਿਲ ਸਿੱਬਲ

ਨਵੀਂ ਦਿੱਲੀ (ਭਾਸ਼ਾ)- ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਸ਼ੁੱਕਰਵਾਰ ਨੂੰ ਚੋਣ ਬਾਂਡ ਸਕੀਮ ਨੂੰ ‘ਵੱਡਾ ਘਪਲਾ’ ਕਰਾਰ ਦਿੰਦਿਆਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਅਦਾਲਤ ਵੱਲੋਂ ਨਿਯੁਕਤ ਅਧਿਕਾਰੀਆਂ ਦੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਗਠਿਤ ਕੀਤੀ ਜਾਵੇ। ਚੋਣ ਬਾਂਡ ਖ਼ਿਲਾਫ਼ ਸੁਪਰੀਮ ਕੋਰਟ 'ਚ ਦਾਇਰ ਮਾਮਲੇ 'ਚ ਪਟੀਸ਼ਨਕਰਤਾਵਾਂ ਦੀ ਪੈਰਵੀ ਕਰ ਰਹੇ ਸੀਨੀਅਰ ਐਡਵੋਕੇਟ ਸਿੱਬਲ ਨੇ ਪੱਤਰਕਾਰ ਸੰਮੇਲਨ 'ਚ ਇਹ ਦੋਸ਼ ਵੀ ਲਗਾਇਆ ਕਿ ਇਹ ਯੋਜਨਾ ਗੈਰ-ਕਾਨੂੰਨੀ ਸੀ ਅਤੇ ਇਸ ਦਾ ਮਕਸਦ ਇਕ ਸਿਆਸੀ ਦਲ ਨੂੰ ਇਸ ਤਰ੍ਹਾਂ ਨਾਲ ਅਮੀਰ ਕਰਨਾ ਸੀ ਕਿ ਕੋਈ ਵੀ ਹੋਰ ਰਾਜਨੀਤਕ ਦਲ ਉਸ ਦਾ ਮੁਕਾਬਲਾ ਨਾ ਕਰ ਸਕੇ। ਉਨ੍ਹਾਂ ਦੀ ਟਿੱਪਣੀ ਚੋਣ ਕਮਿਸ਼ਨ ਵਲੋਂ ਇਲੈਕਟੋਰਲ ਬਾਂਡ ਦੇ ਅੰਕੜੇ ਜਨਤਕ ਕੀਤੇ ਜਾਣ ਤੋਂ ਇਕ ਦਿਨ ਬਾਅਦ ਆਈ ਹੈ।

ਸਿੱਬਲ ਨੇ ਕਿਹਾ,''ਇਸ ਯੋਜਨਾ ਨੂੰ ਸਾਬਕਾ ਵਿੱਤ ਮੰਤਰੀ (ਅਰੁਣ ਜੇਤਲੀ) ਨੇ ਸ਼ੁਰੂ ਕੀਤਾ ਸੀ ਅਤੇ ਉਨ੍ਹਾਂ ਨੇ ਸੋਚਿਆ ਸੀ ਕਿ ਇਸ ਤਰ੍ਹਾਂ ਨਾਲ ਕੋਈ ਵੀ ਰਾਜਨੀਤਕ ਦਲ ਸਾਡੇ (ਭਾਜਪਾ) ਨਾਲ ਮੁਕਾਬਲਾ ਨਹੀਂ ਕਰ ਸਕੇਗਾ। ਉਹ ਸਹੀ ਸਾਬਿਤ ਹੋਏ। ਜਿਸ ਕੋਲ ਪੈਸਾ ਹੈ, ਉਹੀ ਚੋਣ ਮੁਕਾਬਲੇ 'ਚ ਰਹਿ ਸਕਦਾ ਹੈ।'' ਰਾਜ ਸਭਾ ਮੈਂਬਰ ਨੇ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਹੜੇ ਸਿਆਸੀ ਦਲ ਨੂੰ ਕਿੰਨਾ ਚੰਦਾ ਮਿਲਿਆ। ਉਨ੍ਹਾਂ ਕਿਹਾ,''ਸਵਾਲ ਇਹ ਹੈ ਕਿ ਬਾਂਡ ਕਿਸ ਕੋਲ ਗਏ? ਬਾਂਡ ਗਿਣਤੀ ਦਾ ਪਤਾ ਲਗਾਇਆ ਜਾ ਸਕਦਾ ਹੈ, ਇਹ ਜਾਂਚ ਦਾ ਵਿਸ਼ਆ ਹੈ।'' ਉਨ੍ਹਾਂ ਕਿਹਾ ਕਿ ਜਾਂਚ ਲਈ ਇਕ ਐੱਸ.ਆਈ.ਟੀ. ਦਾ ਗਠਨ ਕੀਤਾ ਜਾਵੇ ਅਤੇ ਇਸ 'ਚ ਅਦਾਲਤ ਵਲੋਂ ਨਿਯੁਕਤ ਆਜ਼ਾਦ ਅਧਿਕਾਰੀ ਹੋਣ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

DIsha

Content Editor

Related News