ਲੋਕ ਸਭਾ ਚੋਣਾਂ: ਮੱਧ ਪ੍ਰਦੇਸ਼ ''ਚ 85 ਸਾਲ ਤੋਂ ਵੱਧ ਉਮਰ ਦੇ 2,89,503 ਬਜ਼ੁਰਗ ਘਰ ਬੈਠੇ ਕਰ ਸਕਣਗੇ ਵੋਟ

Wednesday, Mar 20, 2024 - 06:38 PM (IST)

ਲੋਕ ਸਭਾ ਚੋਣਾਂ: ਮੱਧ ਪ੍ਰਦੇਸ਼ ''ਚ  85 ਸਾਲ ਤੋਂ ਵੱਧ ਉਮਰ ਦੇ 2,89,503 ਬਜ਼ੁਰਗ ਘਰ ਬੈਠੇ ਕਰ ਸਕਣਗੇ ਵੋਟ

ਭੋਪਾਲ (ਏਜੰਸੀ)- ਮੱਧ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਅਨੁਪਮ ਰਾਜਨ ਨੇ ਮੰਗਲਵਾਰ ਨੂੰ ਕਿਹਾ ਕਿ 85 ਸਾਲ ਤੋਂ ਵੱਧ ਉਮਰ ਦੇ ਲੋਕਾਂ ਕੋਲ ਹੁਣ ਘਰ ਬੈਠੇ ਹੀ ਆਪਣੀ ਵੋਟ ਪਾਉਣ ਦਾ ਵਿਕਲਪ ਹੋਵੇਗਾ। ਵੋਟਾਂ ਦੀ ਗਿਣਤੀ ਬਾਰੇ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ, "ਮੱਧ ਪ੍ਰਦੇਸ਼ ਵਿੱਚ ਕੁੱਲ ਵੋਟਰਾਂ ਦੀ ਗਿਣਤੀ 5,64,76,110 ਹੈ, ਜਿਸ ਵਿੱਚ 2.90 ਕਰੋੜ ਪੁਰਸ਼ ਅਤੇ 2.74 ਕਰੋੜ ਔਰਤਾਂ ਸ਼ਾਮਲ ਹਨ।" ਉਥੇ ਹੀ 18 ਤੋਂ 19 ਉਮਰ ਸਮੂਹ ਵਿੱਚ ਨਵੇਂ ਵੋਟਰਾਂ ਦੀ ਗਿਣਤੀ 16,49,641, ਜਦੋਂ ਕਿ ਸੂਬੇ ਵਿੱਚ 85 ਸਾਲ ਤੋਂ ਵੱਧ ਉਮਰ ਦੇ 2,89,503 ਵੋਟਰ ਹਨ।

ਇਹ ਵੀ ਪੜ੍ਹੋ: ਯੂਨੀਵਰਸਿਟੀ ਦੇ ਵਿਦਿਆਰਥੀ ਨਾਲ ਭਰੀ ਬੱਸ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 11 ਹਲਾਕ

ਉਨ੍ਹਾਂ ਕਿਹਾ ਕਿ ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਨ ਦਾ ਕੰਮ ਨਾਮਜ਼ਦਗੀ ਭਰਨ ਤੋਂ 10 ਦਿਨ ਪਹਿਲਾਂ ਤੱਕ ਜਾਰੀ ਰਹੇਗਾ। ਇਸ ਤੋਂ ਪਹਿਲਾਂ, ਚੋਣ ਕਮਿਸ਼ਨ ਨੇ ਪਹਿਲੀ ਵਾਰ ਲੋਕ ਸਭਾ ਚੋਣਾਂ ਲਈ 85 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਅਤੇ ਦਿਵਿਆਂਗ ਵਿਅਕਤੀਆਂ ਲਈ 'ਘਰ-ਘਰ ਵੋਟ' ਸਹੂਲਤ ਦਾ ਐਲਾਨ ਕੀਤਾ ਸੀ। ਕਮਿਸ਼ਨ ਨੇ ਕਿਹਾ ਕਿ 85 ਸਾਲ ਤੋਂ ਵੱਧ ਉਮਰ ਦੇ ਵੋਟਰ ਅਤੇ 40 ਫੀਸਦੀ ਬੈਂਚਮਾਰਕ ਦਿਵਿਆਂਗ ਵਿਅਕਤੀ ਘਰ ਬੈਠੇ ਹੀ ਵੋਟ ਪਾ ਸਕਦੇ ਹਨ।

ਇਹ ਵੀ ਪੜ੍ਹੋ: ਡਕੈਤੀ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ 2 ਭਾਰਤੀ ਗ੍ਰਿਫ਼ਤਾਰ, ਹਥਿਆਰ ਵੀ ਬਰਾਮਦ

ਕਮਿਸ਼ਨ ਨੇ ਕਿਹਾ ਕਿ ਪੋਲਿੰਗ ਸਟੇਸ਼ਨਾਂ 'ਤੇ ਵਲੰਟੀਅਰ ਅਤੇ ਵ੍ਹੀਲਚੇਅਰਾਂ ਨੂੰ ਤਾਇਨਾਤ ਕੀਤਾ ਜਾਵੇਗਾ ਅਤੇ ਦਿਵਿਆਂਗ ਵਿਅਕਤੀਆਂ ਅਤੇ ਬਜ਼ੁਰਗਾਂ ਲਈ ਆਵਾਜਾਈ ਦੀ ਸਹੂਲਤ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦੌਰਾਨ ਕਾਨੂੰਨ ਵਿਵਸਥਾ 'ਤੇ ਗੱਲ ਕਰਦੇ ਹੋਏ ਮੱਧ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਅਨੁਪਮ ਰਾਜਨ ਨੇ ਕਿਹਾ ਕਿ ਹੁਣ ਤੱਕ 1.25 ਲੱਖ ਹਥਿਆਰ ਜਮ੍ਹਾ ਕੀਤੇ ਗਏ ਹਨ ਅਤੇ 152 ਨਾਜਾਇਜ਼ ਹਥਿਆਰ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸੂਬੇ ਭਰ 'ਚ 500 ਤੋਂ ਵੱਧ ਨਾਕਿਆਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਸ਼ਰਮਨਾਕ; ਘਰ ’ਚ 10 ਦਿਨਾਂ ਲਈ ਇਕੱਲੀ ਛੱਡੀ 16 ਮਹੀਨਿਆਂ ਦੀ ਧੀ ਦੀ ਮੌਤ, ਮਾਂ ਨੂੰ ਹੋਈ ਉਮਰ ਕੈਦ

ਉਨ੍ਹਾਂ ਕਿਹਾ, "50 ਫੀਸਦੀ ਤੋਂ ਵੱਧ ਪੋਲਿੰਗ ਸਟੇਸ਼ਨਾਂ 'ਤੇ ਲਾਈਵ ਸਟ੍ਰੀਮਿੰਗ ਹੋਵੇਗੀ। ਈ.ਵੀ.ਐੱਮ. ਮਸ਼ੀਨਾਂ ਨੂੰ ਲਿਜਾਣ ਵਾਲੇ ਸਾਰੇ ਵਾਹਨਾਂ ਵਿੱਚ ਜੀ.ਪੀ.ਐੱਸ. ਲਗਾਏ ਜਾਣਗੇ ਅਤੇ 5.5 ਲੱਖ ਕਰਮਚਾਰੀ ਚੋਣ ਡਿਊਟੀ 'ਤੇ ਲਗਾਏ ਜਾਣਗੇ। ਜਿੱਥੋਂ ਤੱਕ ਪਿੰਕ ਪੋਲਿੰਗ ਬੂਥਾਂ ਦੀ ਗੱਲ ਹੈ ਤਾਂ 3500 ਪੋਲਿੰਗ ਕੇਂਦਰ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 64,503 ਹੈ। ਮੱਧ ਪ੍ਰਦੇਸ਼ ਵਿੱਚ ਲੋਕ ਸਭਾ ਚੋਣਾਂ ਚਾਰ ਪੜਾਵਾਂ ਵਿੱਚ ਹੋਣਗੀਆਂ। ਪਹਿਲੇ ਪੜਾਅ ਦੀ ਵੋਟਿੰਗ 19 ਅਪ੍ਰੈਲ ਨੂੰ ਹੋਵੇਗੀ ਅਤੇ ਸੂਬੇ 'ਚ ਆਖਰੀ ਪੜਾਅ ਲਈ 15 ਮਈ ਨੂੰ ਵੋਟਾਂ ਪੈਣਗੀਆਂ। ਭੋਪਾਲ ਵਿੱਚ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਵਿੱਚ ਵੋਟਿੰਗ ਹੋਵੇਗੀ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2024: ਅਮਰੀਕਾ ’ਚ ਭਾਰਤੀਆਂ ਨੇ PM ਮੋਦੀ ਦੀ ਜਿੱਤ ਲਈ ਕੀਤਾ ਹਵਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News