5 ਸੂਬਿਆਂ ਦੇ ਚੋਣ ਨਤੀਜੇ, ਰਾਜਨੀਤਿਕ ਦਲਾਂ ਨੂੰ 'ਨੋਟਾ' ਨੇ ਦਿੱਤੀ ਮਾਤ

12/11/2018 9:06:05 PM

ਨਵੀਂ ਦਿੱਲੀ—ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣ ਲਈ ਮੰਗਲਵਾਰ ਨੂੰ ਹੋਈ ਵੋਟ ਗਿਣਤੀ 'ਚ ਸਾਰੇ ਉਮੀਦਾਰਾਂ ਨੂੰ ਖਾਰਿਜ ਕਰਨ (ਨੋਟਾ) ਦੇ ਵਿਕਲਪ ਨੂੰ ਵੀ ਵੋਟਰਾਂ ਨੇ ਤਮਾਮ ਖੇਤਰੀ ਦਲਾਂ ਤੋਂ ਜ਼ਿਆਦਾ ਤਰਜੀਹ ਦਿੱਤੀ ਹੈ। ਕਮਿਸ਼ਨ ਵਲੋਂ ਜਾਰੀ ਚੋਣ ਨਤੀਜੇ ਨਾਲ ਜੁੜੀ ਜਾਣਕਾਰੀ ਮੁਤਾਬਕ ਦੇਰ ਸ਼ਾਮ ਦੀ ਵੋਟ ਗਿਣਤੀ ਦੇ ਆਧਾਰ 'ਤੇ ਛੱਤੀਸਗੜ੍ਹ 'ਚ ਸਭ ਤੋਂ ਵੱਧ 2.1 ਫੀਸਦੀ ਵੋਟ ਨੋਟਾ ਦੇ ਖਾਤੇ 'ਚ ਗਏ ਹਨ। ਜਦਕਿ ਮਿਜੋਰਮ 'ਚ ਨੋਟੀ ਦਾ ਫੀਸਦੀ ਸਭ ਤੋਂ ਘੱਟ (0.5 ਫੀਸਦੀ) ਦਰਜ ਕੀਤਾ ਗਿਆ।
ਚੋਣ ਵਾਲੇ ਸੂਬਿਆਂ 'ਚ ਨੋਟਾ ਦਾ ਵੋਟ ਫੀਸਦੀ ਆਪ ਅਤੇ ਸਪਾ ਸਮੇਤ ਹੋਰ ਖੇਤਰੀ ਦਲਾਂ ਤੋਂ ਵੱਧ ਦਰਜ ਕੀਤਾ ਗਿਆ। ਛੱਤੀਸਗੜ੍ਹ ਦੀ 90 'ਚੋਂ 80 ਸੀਟਾਂ 'ਤੇ ਚੋਣਾਂ ਲੜੀ ਰਹੀ ਆਪ ਨੂੰ 0.9 ਫੀਸਦੀ, ਸਪਾ ਅਤੇ ਰਾਕਾਂਪਾ ਨੂੰ 0.2 ਅਤੇ ਭਾਕਪਾ ਨੂੰ 0.3 ਫੀਸਦੀ ਵੋਟ ਮਿਲੇ। ਉੱਥੇ ਹੀ ਸੂਬੇ ਦੇ 2.1 ਫੀਸਦੀ ਵੋਟਰਾਂ ਨੇ ਨੋਟਾ ਨੂੰ ਆਪਣੀ ਪਸੰਦ ਬਣਾਇਆ।


Hardeep kumar

Content Editor

Related News