ਵਿਦਿਆਰਥੀਆਂ 'ਚ ਲੋਕਤੰਤਰ ਦੀ ਬਿਹਤਰ ਸਮਝ ਪੈਦਾ ਕਰਨ ਲਈ ਚੋਣ ਕਮਿਸ਼ਨ ਦਾ ਵੱਡਾ ਉਪਰਾਲਾ
Thursday, Oct 26, 2023 - 04:32 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤ ਚੋਣ ਕਮਿਸ਼ਨ 9ਵੀਂ ਜਮਾਤ ਅਤੇ ਉਸ ਤੋਂ ਉੱਪਰ ਦੇ ਵਿਦਿਆਰਥੀਆਂ ਨੂੰ ਇਹ ਦੱਸਣ ਲਈ ਅਸਲ 'ਚ ਲੋਕਤੰਤਰ ਦਾ ਕੀ ਮਤਲਬ ਹੈ, ਜਲਦ ਹੀ ਸਿੱਖਿਆ ਮੰਤਰਾਲਾ ਨਾਲ ਇਕ ਸਮਝੌਤਾ ਕਰੇਗਾ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨੌਜਵਾਨਾਂ ਨੂੰ ਵੋਟਰਾਂ ਵਜੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਤੁਰੰਤ ਆਦਤ ਪਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਇਰਾਦਾ ਸਕੂਲ ਪੱਧਰ 'ਤੇ ਹੀ (ਭਾਵੀ) ਵੋਟਰਾਂ ਲਈ 'ਨਰਸਰੀ' ਬਣਾਉਣ ਦਾ ਹੈ। ਉਨ੍ਹਾਂ ਕਿਹਾ,''ਵਿਦਿਆਰਥੀ ਜੀਵਨ ਤੋਂ ਹੀ ਉਨ੍ਹਾਂ ਦੇ ਮਨ 'ਚ ਲੋਕਤੰਤਰ 'ਚ ਵੋਟਰ ਦੀ ਮਹੱਤਵਪੂਰਨ ਭੂਮਿਕਾ ਬਾਰੇ ਸਮਝ ਪੈਦਾ ਕਰਨੀ ਹੋਵੇਗੀ।''
ਇਹ ਵੀ ਪੜ੍ਹੋ : ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ, 12 ਲੋਕਾਂ ਦੀ ਹੋਈ ਦਰਦਨਾਕ ਮੌਤ
ਕੁਮਾਰ ਨੇ ਕਿਹਾ,''ਉਨ੍ਹਾਂ ਨੂੰ ਘੱਟ ਉਮਰ 'ਚ ਹੀ ਸਮਝਾਉਣਾ ਹੋਵੇਗਾ। ਉਹ 18 ਸਾਲ ਦੇ ਹੋ ਗਏ ਹਨ ਅਤੇ ਵੋਟਰ ਵੀ ਬਣ ਗਏ ਹਨ ਪਰ ਵੋਟਿੰਗ, ਨਤੀਜੇ ਬਾਰੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈ। ਕਿਵੇਂ ਵੋਟ ਪਾਉਣੀ ਹੈ, ਕਿਸ ਨੂੰ ਵੋਟ ਪਾਉਣੀ ਹੈ ਅਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ- ਇਸ ਦਾ ਪਿਛੋਕੜ ਤਿਆਰ ਨਹੀਂ ਹੈ।'' ਕੁਮਾਰ ਨੇ ਕਿਹਾ ਕਿ ਐੱਮ.ਓ.ਯੂ. (ਸਮਝੌਤਾ ਮੰਗ ਪੱਤਰ) ਦੇ ਮਾਧਿਅਮ ਨਾਲ ਚੋਣ ਕਮਿਸ਼ਨ ਨੇ ਇਹ ਯਕੀਨੀ ਕਰਨ ਲਈ ਪਾਠਕ੍ਰਮ 'ਚ ਸ਼ਾਮਲ ਕੀਤੇ ਜਾਣ ਦੀ ਯੋਜਨਾ ਬਣਾਈ ਹੈ, ਜਿਸ ਨਾਲ ਲੋਕਤੰਤਰ ਦੀਆਂ ਜੜ੍ਹਾਂ ਬੱਚਿਆਂ ਦੇ ਦਿਮਾਗ 'ਚ ਡੂੰਘਾਈ ਤੱਕ ਜਾਣ। ਉਨ੍ਹਾਂ ਨੇ ਵੋਟਰ ਜਾਗਰੂਕਤਾ ਫੈਲਾਉਣ ਲਈ ਅਭਿਨੇਤਾ ਰਾਜਕੁਮਾਰ ਰਾਵ ਨੂੰ ਚੋਣ ਕਮਿਸ਼ਨ ਦਾ 'ਨੈਸ਼ਨਲ ਆਈਕਨ' ਨਿਯੁਕਤ ਕਰਨ ਲਈ ਆਯੋਜਿਤ ਇਕ ਪ੍ਰੋਗਰਾਮ 'ਚ ਇਹ ਟਿੱਪਣੀ ਕੀਤੀ। ਇਸ ਤੋਂ ਪਹਿਲਾਂ ਵੀ ਚੋਣ ਕਮਿਸ਼ਨ ਨੇ ਇਹ ਯਕੀਨੀ ਕਰਨ ਲਈ ਚੋਣ ਸਾਖਰਤਾ 'ਤੇ ਜ਼ੋਰ ਦਿੱਤਾ ਸੀ ਕਿ ਵਿਦਿਆਰਥੀ ਜ਼ਿੰਮੇਵਾਰ ਵੋਟਰ ਬਣਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8