ਵਜਿਆ ਚੋਣ ਬਿਗੁਲ, ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ

Monday, Mar 18, 2024 - 03:35 PM (IST)

ਨਵੀਂ ਦਿੱਲੀ- ਭਾਰਤੀ ਚੋਣ ਕਮਿਸ਼ਨ ਨੇ ਅੱਜ ਯਾਨੀ ਸ਼ਨੀਵਾਰ ਲੋਕ ਸਭਾ ਚੋਣਾਂ ਦੀਆਂ ਤਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਵਿਗਿਆਨ ਭਵਨ ਤੋਂ ਐਲਾਨ ਕਰਦੇ ਹੋਏ ਕਿਹਾ ਕਿ ਚੋਣਾਂ 7 ਗੇੜ ਵਿਚ ਹੋਣਗੀਆਂ। ਪਹਿਲੇ ਗੇੜ ਦੀਆਂ ਚੋਣਾਂ 19 ਅਪ੍ਰੈਲ ਨੂੰ ਹੋਣਗੀਆਂ। ਦੂਜੇ ਗੇੜ ਦੀਆਂ ਵੋਟਾਂ 26 ਅਪ੍ਰੈਲ ਜਦੋਂ ਕਿ ਤੀਜੇ ਗੇੜ ਦੀਆਂ ਵੋਟਿੰਗ 7 ਮਈ ਅਤੇ ਚੌਥੇ ਗੇੜ ਦੀ ਵੋਟਿੰਗ 13 ਮਈ ਨੂੰ ਹੋਵੇਗੀ। ਉੱਥੇ ਹੀ 5ਵੇਂ ਗੇੜ ਦੀ ਵੋਟਿੰਗ 20 ਮਈ ਅਤੇ 6ਵੇਂ ਗੇੜ ਦੀ ਵੋਟਿੰਗ 25 ਮਈ ਨੰ ਹੋਵੇਗੀ। ਆਖ਼ਰੀ ਗੇੜ ਦੀ ਵੋਟਿੰਗ ਇਕ ਜੂਨ ਨੂੰ ਹੋਵੇਗੀ, ਜਦੋਂ ਕਿ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਇਸ ਦੇ ਨਾਲ ਹੀ ਪੂਰੇ ਦੇਸ਼ ਵਿੱਚ ਚੋਣ ਜ਼ਾਬਤਾ ਵੀ ਲਾਗੂ ਹੋ ਗਈ ਹੈ। 

ਰਾਜੀਵ ਕੁਮਾਰ ਨੇ ਕਿਹਾ ਕਿ ਸਾਡੀ ਟੀਮ ਚੋਣਾਂ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਕਰੀਬ 97 ਕਰੋੜ ਵੋਟਰ ਵੋਟਿੰਗ ਕਰਨਗੇ। 10.5 ਲੱਖ ਪੋਲਿੰਗ ਸਟੇਸ਼ਨ ਹੋਣਗੇ, ਜਦੋਂ ਕਿ 55 ਲੱਖ ਈ.ਵੀ.ਐੱਮ. ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਲਈ 1.5 ਕਰੋੜ ਪੋਲਿੰਗ ਅਧਿਕਾਰੀ ਅਤੇ ਸੁਰੱਖਿਆ ਅਧਿਕਾਰੀ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 1.82 ਕਰੋੜ ਨੌਜਵਾਨ ਵੋਟਰਜ਼ ਹਨ, ਜੋ ਕਿ ਇਸ ਵਾਰ ਵੋਟਿੰਗ ਕਰਨਗੇ। ਉਨ੍ਹਾਂ ਕਿਹਾ ਕਿ 18 ਤੋਂ 29 ਸਾਲ ਦੇ ਸਾਢੇ 21 ਲੱਖ ਵੋਟਰ ਹਨ। ਦੱਸਣਯੋਗ ਹੈ ਕਿ ਮੌਜੂਦਾ ਲੋਕ ਸਭਾ ਦਾ ਕਾਰਜਕਾਲ 16 ਜੂਨ ਨੂੰ ਖ਼ਤਮ ਹੋ ਰਿਹਾ ਹੈ। 2019 'ਚ ਲੋਕ ਸਭਾ ਚੋਣਾਂ ਦਾ ਐਲਾਨ 10 ਮਾਰਚ ਨੂੰ ਹੋਇਆ ਸੀ ਅਤੇ 11 ਅਪ੍ਰੈਲ ਤੋਂ 7 ਪੜ੍ਹਾਵਾਂ 'ਚ ਵੋਟਿੰਗ ਹੋਈ ਸੀ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


DIsha

Content Editor

Related News