ਬਜ਼ੁਰਗ ਔਰਤ ''ਤੇ ਪਾਲਤੂ ਕੁੱਤੇ ''ਜਰਮਨ ਸ਼ੈਫਰਡ'' ਨੇ ਕੀਤਾ ਹਮਲਾ, ਨੋਚ-ਨੋਚ ਨੇ ਮਾਰਿਆ
Wednesday, Mar 19, 2025 - 04:35 PM (IST)

ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੇ ਰਾਵਤਪੁਰ ਇਲਾਕੇ 'ਚ ਇਕ ਬਜ਼ੁਰਗ ਔਰਤ 'ਤੇ ਉਸ ਦੇ ਪਾਲਤੂ ਕੁੱਤੇ 'ਜਰਮਨ ਸ਼ੈਫਰਡ' ਨੇ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕੁੱਤੇ ਨੇ ਪਿਛਲੇ ਸ਼ੁੱਕਰਵਾਰ ਨੂੰ 90 ਸਾਲਾ ਮੋਹਿਣੀ ਤ੍ਰਿਵੇਦੀ 'ਤੇ ਹਮਲਾ ਕੀਤਾ ਸੀ। ਇਹ ਮਾਮਲਾ ਬੁੱਧਵਾਰ ਨੂੰ ਉਦੋਂ ਸਾਹਮਣੇ ਆਇਆ, ਜਦੋਂ ਕੁੱਤੇ ਦੇ ਮਾਲਕ ਮੈਕੇਨਿਕਲ ਇੰਜੀਨੀਅਰ ਧੀਰ ਪ੍ਰਸ਼ਾਂਤ ਤ੍ਰਿਵੇਦੀ ਨੇ ਕਾਨਪੁਰ ਨਗਰ ਨਿਗਮ (ਕੇਐੱਮਸੀ) ਦੇ ਪਸ਼ੂ ਵੈਟਰਨਰੀ ਵਿਭਾਗ ਨੂੰ ਇਕ ਅਰਜ਼ੀ ਸੌਂਪੀ। ਇਸ ਅਰਜ਼ੀ 'ਚ ਉਸ ਨੇ ਕੁੱਤੇ ਨੂੰ ਪਰਿਵਾਰ ਨੂੰ ਸੌਂਪਣ ਦੀ ਮਨਜ਼ੂਰੀ ਮੰਗੀ ਹੈ। ਪੁਲਸ ਡਿਪਟੀ ਕਮਿਸ਼ਨਰ ਆਰਤੀ ਸਿੰਘ ਨੇ ਪੁਸ਼ਟੀ ਕੀਤੀ ਕਿ ਰਾਵਤਪੁਰ 'ਚ ਬਜ਼ੁਰਗ ਔਰਤ ਮੋਹਿਣੀ ਤ੍ਰਿਵੇਦੀ 'ਤੇ ਉਸ ਦੇ ਪਾਲਤੂ ਕੁੱਤੇ ਨੇ ਹਮਲਾ ਕੀਤਾ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ,''ਸਾਨੂੰ ਅਜੇ ਤੱਕ ਇਸ ਸੰਬੰਧ 'ਚ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ।''
ਇਹ ਵੀ ਪੜ੍ਹੋ : ਜਬਰ ਜ਼ਿਨਾਹ ਕਰਨ 'ਚ ਅਸਫ਼ਲ ਰਹਿਣ 'ਤੇ ਕੁੜੀ ਦਾ ਕਰ'ਤਾ ਕਤਲ, ਕੋਰਟ ਨੇ ਸੁਣਾਈ ਸਜ਼ਾ-ਏ-ਮੌਤ
ਪੁਲਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਅਧੀਨ ਅਧਿਕਾਰੀਆਂ ਨੂੰ ਜਾਂਚ ਕਰਨ ਅਤੇ ਜਲਦ ਤੋਂ ਜਲਦ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਨਾਲ ਹੀ ਪਰਿਵਾਰ ਵਲੋਂ ਲਿਖਤੀ ਸ਼ਿਕਾਇਤ ਦੇਣ 'ਤੇ ਮਾਮਲਾ ਦਰਜ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਕੁੱਤੇ ਨੇ ਔਰਤ ਦੇ ਸਿਰ, ਚਿਹਰੇ, ਪੇਟ ਅਤੇ ਹੱਥ ਸਣੇ ਪੂਰੇ ਸਰੀਰ 'ਤੇ ਵੱਢਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲਾਲਾ ਲਾਜਪਤ ਰਾਏ (ਐੱਲਐੱਲਆਰ) ਹਸਪਤਾਲ ਲਿਜਾਇਆ ਗਿਆ, ਜਿੱਥੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮੋਹਿਣੀ ਤ੍ਰਿਵੇਦੀ ਕਿਸੇ ਕੰਮ ਕਾਰਨ ਵੇਹੜੇ 'ਚ ਗਈ ਸੀ, ਉਦੋਂ ਕੁੱਤੇ ਉਸ 'ਤੇ ਭੌਂਕਣ ਲੱਗਾ। ਇਸ 'ਤੇ ਮੋਹਿਣੀ ਨੇ ਕੁੱਤੇ ਨੂੰ ਡੰਡੇ ਨਾਲ ਮਾਰਿਆ ਤਾਂ ਕੁੱਤੇ 'ਤੇ ਉਸ 'ਤੇ ਹਮਲਾ ਕਰ ਦਿੱਤਾ। ਔਰਤ ਦੇ ਪੋਤੇ ਧੀਰ ਅਤੇ ਨੂੰਹ ਕਿਰਨ ਤ੍ਰਿਵੇਦੀ ਆਪਣੇ-ਆਪਣੇ ਕਮਰਿਆਂ 'ਚ ਸਨ ਅਤੇ ਪੈਰਾਂ 'ਚ ਫ੍ਰੈਕਚਰ ਹੋਣ ਕਾਰਨ ਉਹ ਮੋਹਿਣੀ ਦੀ ਮਦਦ ਨਹੀਂ ਕਰ ਸਕੇ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਰਾਵਤਪੁਰ ਪੁਲਸ, ਕਾਨਪੁਰ ਨਗਰ ਨਿਗਮ ਦੀ ਟੀਮ ਨਾਲ ਉੱਥੇ ਪਹੁੰਚੀ ਅਤੇ ਕੁੱਤੇ ਨੂੰ ਆਪਣੇ ਨਾਲ ਲੈ ਗਈ, ਜਿਸ ਨੂੰ ਕੇਐੱਮਸੀ ਦੇ ਪਸ਼ੂ ਵੈਟਰਨਰੀ ਵਿਭਾਗ 'ਚ ਰੱਖਿਆ ਗਿਆ ਹੈ। ਕਾਨਪੁਰ ਨਗਰ ਨਿਗਮ ਦੇ ਮੁੱਖ ਪਸ਼ੂ ਵੈਟਰਨਰੀ ਅਧਿਕਾਰੀ ਆਰ.ਕੇ. ਨਿਰੰਜਨ ਨੇ ਦੱਸਿਆ ਕਿ 'ਜਰਮਨ ਸ਼ੈਫਰਡ' ਕੁੱਤੇ ਦੇ ਮਾਲਕ ਧੀਰ ਪ੍ਰਸ਼ਾਂਤ ਨੇ ਕੁੱਤੇ ਨੂੰ ਸੌਂਪਣ ਲਈ ਵਿਭਾਗ ਨੂੰ ਲਿਖਤੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਲਤੂ ਕੁੱਤੇ ਨੂੰ ਉਸ ਦੇ ਮਾਲਕ ਨੂੰ ਸੌਂਪਣ ਦਾ ਅੰਤਿਮ ਫ਼ੈਸਲਾ ਲੈਣ ਤੋਂ ਪਹਿਲੇ ਕੁੱਤੇ ਦੀ ਉੱਚਿਤ ਜਾਂਚ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8