ਪਤਨੀ ਦੇ ਉਕਸਾਉਣ ''ਤੇ ਪੁੱਤ ਨੇ ਪਿਤਾ ਦਾ ਕੀਤਾ ਕਤਲ, ਬਚਾਉਣ ਆਏ ਦੋ ਭਰਾਵਾਂ ਨੂੰ ਵੀ ਮਾਰਿਆ ਚਾਕੂ

Saturday, Feb 14, 2026 - 07:08 PM (IST)

ਪਤਨੀ ਦੇ ਉਕਸਾਉਣ ''ਤੇ ਪੁੱਤ ਨੇ ਪਿਤਾ ਦਾ ਕੀਤਾ ਕਤਲ, ਬਚਾਉਣ ਆਏ ਦੋ ਭਰਾਵਾਂ ਨੂੰ ਵੀ ਮਾਰਿਆ ਚਾਕੂ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਦੋਕਟੀ ਥਾਣਾ ਖੇਤਰ ਦੇ ਪਿੰਡ ਭਗਵਾਨਪੁਰ ਵਿੱਚ ਇੱਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਨੌਜਵਾਨ ਨੇ ਪਰਿਵਾਰਕ ਕਲੇਸ਼ ਦੇ ਚੱਲਦਿਆਂ ਆਪਣੇ ਪਿਤਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਸ ਹਮਲੇ ਵਿੱਚ ਪਿਤਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਮੁਲਜ਼ਮ ਦੇ ਦੋ ਭਰਾ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਪੁਲਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਪੁੱਤਰ ਅਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪਤਨੀ ਦੀ ਸ਼ਿਕਾਇਤ ਤੋਂ ਬਾਅਦ ਭੜਕਿਆ ਮੁਲਜ਼ਮ 
ਪੁਲਸ ਜਾਣਕਾਰੀ ਅਨੁਸਾਰ, ਮੁਕੇਸ਼ ਯਾਦਵ (24) ਗੁਜਰਾਤ ਦੇ ਸੂਰਤ ਵਿੱਚ ਕੰਮ ਕਰਦਾ ਸੀ ਅਤੇ ਸ਼ੁੱਕਰਵਾਰ ਰਾਤ ਨੂੰ ਹੀ ਘਰ ਪਰਤਿਆ ਸੀ। ਉਸ ਦੇ ਘਰ ਪਹੁੰਚਦੇ ਹੀ ਉਸ ਦੀ ਪਤਨੀ ਪੁਸ਼ਪਾ ਦੇਵੀ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਪ੍ਰੇਸ਼ਾਨ ਕਰਦੇ ਹਨ। ਪਤਨੀ ਦੀਆਂ ਗੱਲਾਂ ਵਿੱਚ ਆ ਕੇ ਮੁਕੇਸ਼ ਨੇ ਗੁੱਸੇ ਵਿੱਚ ਆਪਣੇ ਪਿਤਾ ਲਾਲ ਜੀ ਯਾਦਵ (48) 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਪਿਤਾ ਨੂੰ ਬਚਾਉਣ ਆਏ ਭਰਾਵਾਂ 'ਤੇ ਵੀ ਕੀਤਾ ਹਮਲਾ
ਜਦੋਂ ਮੁਕੇਸ਼ ਦੇ ਦੋ ਭਰਾ, ਰਾਕੇਸ਼ ਅਤੇ ਗੋਵਿੰਦ, ਆਪਣੇ ਪਿਤਾ ਨੂੰ ਬਚਾਉਣ ਲਈ ਅੱਗੇ ਵਧੇ, ਤਾਂ ਮੁਕੇਸ਼ ਨੇ ਉਨ੍ਹਾਂ 'ਤੇ ਵੀ ਚਾਕੂ ਨਾਲ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਸਾਰਿਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਲਾਲ ਜੀ ਯਾਦਵ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਸ ਵੱਲੋਂ ਮੁਲਜ਼ਮ ਜੋੜਾ ਗ੍ਰਿਫ਼ਤਾਰ 
ਪੁਲਸ ਉਪ ਕਪਤਾਨ ਮੁਹੰਮਦ ਫਹੀਮ ਕੁਰੈਸ਼ੀ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਚਿੰਤਾ ਦੇਵੀ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਕੇਸ਼ ਅਤੇ ਪੁਸ਼ਪਾ ਦੇਵੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News