ਨਿਰਸੁਆਰਥ ਸੇਵਾ ਦਾ ਇਨਾਮ, ਬਜ਼ੁਰਗ ਬੀਬੀ ਨੇ ਰਿਕਸ਼ਾ ਚਾਲਕ ਦੇ ਨਾਂ ਕੀਤੀ ਕਰੋੜਾਂ ਦੀ ਜਾਇਦਾਦ

Monday, Nov 15, 2021 - 10:39 AM (IST)

ਭੁਵਨੇਸ਼ਵਰ– ਸੰਪਤੀ ਨਹੀਂ, ਮਨੁੱਖਤਾ ਹੀ ਸਭ ਤੋਂ ਵੱਡਾ ਧਨ ਹੁੰਦਾ ਹੈ। ਇਸ ਦਾ ਜਿਊਂਦਾ-ਜਾਗਦਾ ਉਦਾਹਰਣ ਓਡਿਸ਼ਾ ਦੇ ਕਟਕ ਤੋਂ ਸਾਹਮਣੇ ਆਇਆ ਹੈ। ਇੱਥੇ ਰਹਿਣ ਵਾਲੀ ਬਜ਼ੁਰਗ ਮਹਿਲਾ ਮਿਨਾਤੀ ਪਟਨਾਇਕ ਨੇ ਮਹਾਨਤਾ ਅਤੇ ਵੱਡਾਪਨ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ ਹੈ। ਇਸ ਬਜ਼ੁਰਗ ਮਹਿਲਾ ਨੇ ਨਿਸਵਾਰਥ ਸੇਵਾ ਕਰ ਰਹੇ ਰਿਕਸ਼ਾ ਚਾਲਕ ਦੇ ਨਾਂ ਆਪਣੀ ਪੂਰੀ ਸੰਪਤੀ ਕਰਨ ਦਾ ਫ਼ੈਸਲਾ ਕੀਤਾ ਹੈ। 63 ਸਾਲਾਂ ਦੀ ਮਿਨਾਤੀ ਨੇ ਆਪਣੀ ਇਕ ਕਰੋੜ ਰੁਪਏ ਦੀ ਜਾਇਦਾਦ ਇਕ ਰਿਕਸ਼ਾ ਚਾਲਕ ਦੇ ਪਰਿਵਾਰ ਦੇ ਨਾਂ ਕਰ ਦਿੱਤੀ ਹੈ। ਇਹ ਰਿਕਸ਼ਾ ਚਾਲਕ 25 ਸਾਲਾਂ ਤੋਂ ਮਿਨਾਤੀ ਦੇ ਪਰਿਵਾਰ ਦੀ ਨਿਸਰਵਾਰਥ ਸੇਵਾ ਕਰਦਾ ਆਇਆ ਹੈ, ਜਿਸ ਦਾ ਇਨਾਮ ਉਸ ਨੂੰ ਕੁਝ ਇਸ ਤਰ੍ਹਾਂ ਮਿਲਿਆ। 

ਇਹ ਵੀ ਪੜ੍ਹੋ : ਭਾਰਤ ਨੂੰ S-400 ਮਿਜ਼ਾਈਲ ਸਿਸਟਮ ਦੀ ਸਪਲਾਈ ਸ਼ੁਰੂ, ਜਾਣੋ ਕੀ ਹੈ ਇਸ ਦੀ ਖ਼ਾਸੀਅਤ

PunjabKesari

ਜਾਣਕਾਰੀ ਅਨੁਸਾਰ ਮਿਨਾਤੀ ਪਟਨਾਇਕ ਕਟਕ ਜ਼ਿਲੇ ਦੇ ਸੁਤਾਹਟਾ ਇਲਾਕੇ ਦੀ ਰਹਿਣ ਵਾਲੀ ਹੈ। ਸਾਲ 2020 ’ਚ ਆਪਣੇ ਪਤੀ ਅਤੇ ਉਸ ਤੋਂ 6 ਮਹੀਨਿਆਂ ਬਾਅਦ 2021 ’ਚ ਆਪਣੀ ਬੇਟੀ ਨੂੰ ਗੁਆਉਣ ਤੋਂ ਬਾਅਦ ਮਿਨਾਤੀ ਪੂਰੀ ਤਰ੍ਹਾਂ ਨਾਲ ਬੇਬੱਸ ਤੇ ਲਾਚਾਰ ਹੋ ਗਈ ਸੀ। ਅਜਿਹੇ ਸਮੇਂ ਵਿਚ ਮਿਨਾਤੀ ਦੇ ਪਰਿਵਾਰ ਨੇ ਉਸ ਨੂੰ ਇਕੱਲੇ ਜ਼ਿੰਦਗੀ ਬਿਤਾਉਣ ਲਈ ਛੱਡ ਦਿੱਤਾ। 

ਇਹ ਵੀ ਪੜ੍ਹੋ : ਗੜ੍ਹਚਿਰੌਲੀ ਐਨਕਾਊਂਟਰ: ਮਾਰੇ ਗਏ ਨਕਸਲੀਆਂ ’ਚ ਖੂੰਖਾਰ ਕਮਾਂਡਰ ਮਿਲਿੰਦ ਵੀ ਢੇਰ, 50 ਲੱਖ ਦਾ ਸੀ ਇਨਾਮ

ਰਿਕਸ਼ਾ ਚਾਲਕ ਨੇ ਨਿਸਵਾਰਥ ਭਾਵ ਨਾਲ ਕੀਤੀ ਸੇਵਾ
ਇਸ ਦੌਰਾਨ ਉਨ੍ਹਾਂ ਦੇ ਰਿਸ਼ਤੇਦਾਰ ਸਹਾਰਾ ਬਣ ਸਕਦੇ ਸਨ ਪਰ ਕਲੇਸ਼ ਕਾਰਨ ਉਨ੍ਹਾਂ ਨੇ ਵੀ ਮਿਨਾਤੀ ਨੂੰ ਇਕੱਲੇ ਜ਼ਿੰਦਗੀ ਜਿਊਣ ਲਈ ਛੱਡ ਦਿੱਤਾ। ਮਿਨਾਤੀ ਦੱਸਦੀ ਹੈ ਕਿ ਰਿਕਸ਼ਾ ਚਾਲਕ ਬੁੱਧਾ ਸਾਮਲ ਅਤੇ ਉਸ ਦੀ ਪਤਨੀ ਬੁਟੀ ਸਾਮਲ ਉਨ੍ਹਾਂ ਦੇ ਪਰਿਵਾਰ ਦੀ ਨਿਸਵਾਰਥ ਭਾਵ ਨਾਲ ਸੇਵਾ ਕਰਦੇ ਰਹੇ। ਸਾਮਲ ਦਾ ਪਰਿਵਾਰ ਮਿਨਤੀ ਦੇ ਹਰ ਸੁੱਖ-ਦੁਖ ’ਚ ਨਾਲ ਖੜ੍ਹਾ ਹੋਇਆ, ਜਿਸ ਤੋਂ ਬਾਅਦ ਮਿਨਤੀ ਨੇ ਆਪਣੀ ਜਾਇਦਾਦ ਸਾਮਲ ਪਰਿਵਾਰ ਨੂੰ ਦਾਨ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਇਕ ਕਰੋੜ ਦੇ 3 ਮੰਜ਼ਿਲਾ ਮਕਾਨ ਅਤੇ ਸੋਨੇ ਦੇ ਗਹਿਣੇ ਸਾਮਲ ਪਰਿਵਾਰ ਦੇ ਨਾਂ ਕਰ ਦਿੱਤੇ। ਕਰੋੜਾਂ ਦੀ ਜਾਇਦਾਦ ਦਾ ਮਾਲਿਕ ਬਣਿਆ ਰਿਕਸ਼ਾ ਚਾਲਕ 25 ਸਾਲਾਂ ਤੋਂ ਮਿਨਤੀ ਦੇ ਪਰਿਵਾਰ ਦੇ ਨਾਲ ਖੜ੍ਹਾ ਹੈ।

ਇਹ ਵੀ ਪੜ੍ਹੋ : PM ਮੋਦੀ ਨੂੰ ਮਿਲਿਆ ਪੰਜਾਬ BJP ਆਗੂਆਂ ਦਾ ਵਫ਼ਦ, ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਦੀ ਰੱਖੀ ਮੰਗ

ਰਿਕਸ਼ਾ ਚਾਲਕ ਦੀ ਪਤਨੀ ਬੋਲੀ-ਜਾਇਦਾਦ ਦਾਨ ਕਰਨਾ ਵੱਡਾਪਨ

ਰਿਕਸ਼ਾ ਚਾਲਕ ਬੁੱਧਾ ਸਾਮਲ ਨੇ ਦੱਸਿਆ ਕਿ ਉਸ ਦਾ ਪਰਿਵਾਰ ਪਿਛਲੇ 25 ਸਾਲਾਂ ਤੋਂ ਮਿਨਾਤੀ ਦੇ ਪਰਿਵਾਰ ਦੀ ਸੇਵਾ ਕਰਦਾ ਆਇਆ ਹੈ। ਮਿਨਾਤੀ ਦੇ ਪਤੀ ਦੀ ਮਦਦ ਤੋਂ ਲੈ ਕੇ ਉਨ੍ਹਾਂ ਦੀ ਬੇਟੀ ਨੂੰ ਸਕੂਲ ਲਿਜਾਣ-ਲਿਆਉਣ ਤੱਕ ਪੂਰਾ ਖਿਆਲ ਬੁੱਧਾ ਰੱਖਦਾ ਸੀ। ਉਨ੍ਹਾਂ ਕਿਹਾ ਕਿ ਮਿਨਾਤੀ ਦੇ ਪਰਿਵਾਰ ਦੇ ਨਾਲ ਇਨਸਾਨੀਅਤ ਦਾ ਰਿਸ਼ਤਾ ਸੀ, ਕੁਝ ਪਾਉਣ ਦੀ ਲਾਲਸਾ ਨਾਲ ਉਨ੍ਹਾਂ ਸੇਵਾ ਨਹੀਂ ਕੀਤੀ। ਇਸ ਤਰ੍ਹਾਂ ਆਪਣੀ ਇਕ ਕਰੋੜ ਦੀ ਜਾਇਦਾਦ ਦਾ ਮਾਲਕ ਬਣਾ ਕੇ ਮਿਨਾਤੀ ਨੇ ਉਸ ਦਾ ਸਨਮਾਨ ਵਧਾ ਦਿੱਤਾ ਹੈ। ਬੁੱਧਾ ਦੀ ਪਤਨੀ ਬੁਟੀ ਨੇ ਕਿਹਾ ਕਿ ਮਿਨਾਤੀ ਇਸ ਦੁਨੀਆ ’ਚ ਇਕੱਲੀ ਰਹਿ ਗਈ ਹੈ। ਅਸੀਂ ਉਨ੍ਹਾਂ ਦਾ ਪੂਰਾ ਖਿਆਲ ਰੱਖਾਂਗੇ। ਆਪਣੀ ਪੂਰੀ ਜਾਇਦਾਦ ਮੇਰੇ ਨਾਂ ਕਰਨਾ ਇਹ ਉਨ੍ਹਾਂ ਦਾ ਵੱਡਾਪਨ ਤੇ ਮਹਾਨਤਾ ਹੈ।

ਇਹ ਵੀ ਪੜ੍ਹੋ : DCW ਚੀਫ਼ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ, ਕੰਗਨਾ ਰਣੌਤ ਤੋਂ ‘ਪਦਮ ਸ਼੍ਰੀ’ ਵਾਪਸ ਲੈਣ ਦੀ ਚੁੱਕੀ ਮੰਗ

ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


Tanu

Content Editor

Related News