ਬਜ਼ੁਰਗ ਵਿਅਕਤੀ ਨਾਲ ਵਾਪਰਿਆ ਖੌਫਨਾਕ ਹਾਦਸਾ, ਟਰੇਨ ''ਤੇ ਚੜ੍ਹਨ ਦੌਰਾਨ ਵਿਗੜਿਆ ਸੰਤੁਲਨ

Monday, Aug 07, 2017 - 10:53 PM (IST)

ਬਜ਼ੁਰਗ ਵਿਅਕਤੀ ਨਾਲ ਵਾਪਰਿਆ ਖੌਫਨਾਕ ਹਾਦਸਾ, ਟਰੇਨ ''ਤੇ ਚੜ੍ਹਨ ਦੌਰਾਨ ਵਿਗੜਿਆ ਸੰਤੁਲਨ

ਬੁਰਹਾਨਪੁਰ— ਮੱਧਪ੍ਰਦੇਸ਼ ਦੇ ਬੁਰਹਾਨਪੁਰ 'ਚ ਅੱਜ ਦੁਪਹਿਰ ਲਾਲਬਾਗ ਰੇਲਵੇ ਸਟੇਸ਼ਨ 'ਤੇ ਟਰੇਨ ਹੇਠਾ ਆਉਣ ਕਾਰਨ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। 
ਜਾਣਕਾਰੀ ਮੁਤਾਬਕ ਲਾਲਬਾਗ ਥਾਣਾ ਅੰਤਰਗਤ ਵੱਡਾ ਚਿੰਚਾਲਾ ਦਾ ਰਹਿਣ ਵਾਲਾ ਸ਼ੇਖ ਮੁਖਤਿਆਰ (72) ਆਪਣੇ ਕਿਸੇ ਬੀਮਾਰ ਰਿਸ਼ਤੇਦਾਰ ਦਾ ਹਾਲਚਾਲ ਜਾਨਣ ਲਈ ਮਹਾਰਾਸ਼ਟਰ ਦੇ ਭੁਸਾਵਲ ਜਾਣ ਵਾਲੀ ਟ੍ਰੇਨ ਫੜ੍ਹਨ ਲਈ ਪਲੇਟਫਾਰਮ ਨੰਬਰ ਇਕ 'ਤੇ ਆਇਆ ਸੀ। ਇਸ ਤੋਂ ਬਾਅਦ ਜਦ ਉਹ ਫੈਜ਼ਾਬਾਦ ਤੋਂ ਤਿਲਕ ਟਰਮਿਨਸ ਜਾ ਰਹੀ ਸਾਕਤੇ ਐਕਸਪ੍ਰੈੱਸ 'ਚ ਚੜ੍ਹਨ ਲੱਗਾ ਤਾਂ ਉਸ ਦਾ ਸੰਤੁਲਨ ਵਿਗੜਨ ਗਿਆ ਅਤੇ ਉਹ ਪਟਰੀ 'ਤੇ ਡਿੱਗ ਪਿਆ। ਉਸ ਦੇ ਪਟਰੀ 'ਤੇ ਡਿੱਗਣ ਉਪਰੰਤ ਟਰੇਨ ਚੱਲ ਪਈ। ਜਿਸ ਦੌਰਾਨ ਟਰੇਨ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। 


Related News