ਟਰੇਨ ਦੀ ਯਾਤਰਾ ਦੌਰਾਨ ਰਾਹ ਭੁੱਲਿਆ ਬਜ਼ੁਰਗ, NGO ਨੇ ਪਰਿਵਾਰ ਨਾਲ ਮਿਲਵਾਇਆ
Saturday, Sep 28, 2024 - 05:18 PM (IST)
ਠਾਣੇ- ਮਹਾਰਾਸ਼ਟਰ ਦੇ ਮੁੰਬਈ ਦੀ ਯਾਤਰਾ ਦੌਰਾਨ ਜੁਲਾਈ ਮਹੀਨੇ ਵਿਚ ਰਾਹ ਭਟਕਣ ਮਗਰੋਂ ਜਾਲਨਾ ਦੇ 73 ਸਾਲਾ ਬਜ਼ੁਰਗ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਫਿਰ ਤੋਂ ਮਿਲਵਾ ਦਿੱਤਾ ਗਿਆ। ਬਜ਼ੁਰਗ ਭੁੱਲਣ ਦੀ ਬੀਮਾਰੀ ਅਤੇ ਅਧਰੰਗ ਤੋਂ ਪੀੜਤ ਹੈ। ਸੰਵਿਤਾ ਆਸ਼ਰਮ ਦੇ ਸੰਸਥਾਪਕ ਸੰਦੀਪ ਪਰਬ ਨੇ ਸ਼ਨੀਵਾਰ ਨੂੰ ਦੱਸਿਆ ਕਿ 21 ਜੁਲਾਈ ਨੂੰ ਮੁੰਬਈ ਤੋਂ ਜਾਲਨਾ ਲਈ ਰਵਾਨਾ ਹੋਣ ਮਗਰੋਂ ਉਹ ਰਾਹ ਭਟਕ ਗਏ ਸਨ, ਜਿਸ ਮਗਰੋਂ ਉਨ੍ਹਾਂ ਨੂੰ ਸਿੰਧੂਦੁਰਗ ਦੇ ਇਕ ਹਸਪਤਾਲ 'ਤ ਦਾਖ਼ਲ ਕਰਵਾਇਆ ਗਿਆ।
ਸੰਦੀਪ ਪਰਬ ਨੇ ਕਿਹਾ ਕਿ ਬਜ਼ੁਰਗ ਦੀ ਪਛਾਣ ਜਾਲਨਾ ਦੇ ਰਹਿਣ ਵਾਲੇ ਚਾਂਦਖਾਨ ਪਠਾਨ ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਜਾਲਨਾ ਪੁਲਸ ਦੇ ਨਾਲ-ਨਾਲ ਉੱਥੋਂ ਦੇ ਜ਼ਿਲ੍ਹਾ ਮੈਜਿਸਟ੍ਰੇਟ ਨਾਲ ਵੀ ਸੰਪਰਕ ਕੀਤਾ। ਪਰਬ ਨੇ ਦੱਸਿਆ ਕਿ ਸਾਬਕਾ ਸਰਪੰਚ ਅਖ਼ਤਰ ਅਬਦੁੱਲ ਸ਼ੇਖ ਨੇ ਪਠਾਨ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਫਿਰ ਤੋਂ ਮਿਲਵਾਉਣ ਵਿਚ ਮਦਦ ਕੀਤੀ। ਸੰਵਿਤਾ ਆਸ਼ਰਮ ਇਕ ਗੈਰ-ਸਰਕਾਰੀ ਸੰਗਠਨ (NGO) ਹੈ, ਜੋ ਬੇਸਹਾਰਾ ਲੋਕਾਂ ਦੀ ਦੇਖਭਾਲ ਕਰਦੀ ਹੈ।