ਗੁਜਰਾਤ ’ਚ ਬਜ਼ੁਰਗ ’ਤੇ ਹਮਲਾ ਕਰ ਕੇ ਲੁੱਟੇ 2.47 ਕਰੋੜ ਰੁਪਏ

Sunday, Jun 21, 2026 - 03:34 AM (IST)

ਗੁਜਰਾਤ ’ਚ ਬਜ਼ੁਰਗ ’ਤੇ ਹਮਲਾ ਕਰ ਕੇ ਲੁੱਟੇ 2.47 ਕਰੋੜ ਰੁਪਏ

ਰਾਜਕੋਟ - ਗੁਜਰਾਤ ਦੇ ਰਾਜਕੋਟ ਜ਼ਿਲੇ ’ਚ ਸ਼ੁੱਕਰਵਾਰ ਦੇਰ ਰਾਤ 5 ਨਕਾਬਪੋਸ਼ ਬਦਮਾਸ਼ਾਂ ਨੇ 77 ਸਾਲਾ ਬਜ਼ੁਰਗ ਦੇ ਘਰ ’ਚ ਵੜ ਕੇ 2.47 ਕਰੋੜ ਰੁਪਏ ਨਕਦ, ਗਹਿਣੇ ਅਤੇ ਲਾਇਸੈਂਸੀ ਰਾਈਫਲ ਲੁੱਟ ਲਈ। ਪੁਲਸ ਨੇ ਦੱਸਿਆ ਕਿ ਸ਼ਾਪਰ ਇਲਾਕੇ ’ਚ ਸਥਿਤ ਘਰ ’ਚ ਸ਼ੁੱਕਰਵਾਰ ਰਾਤ ਲੱਗਭਗ ਡੇਢ ਵਜੇ ਹੋਈ ਇਸ ਲੁੱਟ ਦੌਰਾਨ ਬਜ਼ੁਰਗ ਜ਼ਖਮੀ ਹੋ ਗਿਆ। 5 ਨਕਾਬਪੋਸ਼ ਬਦਮਾਸ਼ ਲੋਹੇ ਦੀ ਪਾਈਪ ਨਾਲ ਲੈਸ ਹੋ ਕੇ ਜਿਤੇਂਦਰ ਸਿੰਘ ਜਡੇਜਾ ਦੇ ਘਰ ’ਚ ਵੜੇ ਅਤੇ ਉਨ੍ਹਾਂ ਦੀ ਛਾਤੀ ਤੇ ਗੁੱਟ ’ਤੇ ਵਾਰ ਕੀਤਾ। ਪੁਲਿਸ ਅਧਿਕਾਰੀ ਨਿਰਲਿਪਤ ਰਾਏ ਨੇ ਐੱਫ. ਆਈ. ਆਰ. ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਕ ਬਦਮਾਸ਼ ਨੇ ਬਜ਼ੁਰਗ ਵਿਅਕਤੀ ਨੂੰ ਬੋਲਣ ਤੋਂ ਰੋਕਣ ਲਈ ਉਸ ਦੇ ਮੂੰਹ ’ਚ ਕੱਪੜਾ ਤੁੰਨ ਦਿੱਤਾ। ਘਟਨਾ ਸਮੇਂ ਜਡੇਜਾ ਘਰ ਵਿਚ ਇਕੱਲਾ ਸੀ।


author

Inder Prajapati

Content Editor

Related News