ਕੁਸੁਮਗਰ ਲਿਮਟਿਡ ਦਾ 650 ਕਰੋੜ ਰੁਪਏ ਦਾ IPO 8 ਜੁਲਾਈ ਨੂੰ ਖੁੱਲ੍ਹੇਗਾ
Saturday, Jul 04, 2026 - 06:40 PM (IST)
ਬਿਜ਼ਨੈੱਸ ਡੈਸਕ - ਖਾਸ ਤਰ੍ਹਾਂ ਦਾ ਕੱਪੜਾ ਬਣਾਉਣ ਵਾਲੀ ਕੰਪਨੀ ਕੁਸੁਮਗਰ ਲਿਮਟਿਡ ਦਾ 650 ਕਰੋੜ ਦਾ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) 8 ਜੁਲਾਈ ਨੂੰ ਖੁੱਲ੍ਹੇਗਾ। ਇਸ ਲਈ ਮੁੱਲ ਘੇਰਾ (ਪ੍ਰਾਈਸ ਬੈਂਡ) 398-419 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਹੈ। ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਆਈ. ਪੀ. ਓ. 10 ਜੁਲਾਈ ਨੂੰ ਬੰਦ ਹੋਵੇਗਾ।
ਇਹ ਵੀ ਪੜ੍ਹੋ : LPG ਗਾਹਕਾਂ ਲਈ ਅੱਜ ਤੋਂ ਬਦਲ ਗਏ ਕਈ ਨਿਯਮ, ਸਿਲੰਡਰ ਬੁੱਕ ਕਰਨ ਤੋਂ ਪਹਿਲਾਂ ਜਾਣੋ ਨਵੇਂ ਬਦਲਾਅ
ਕੰਪਨੀ ਅਨੁਸਾਰ ਇਹ ਆਈ. ਪੀ. ਓ. ਪੂਰੀ ਤਰ੍ਹਾਂ ਬਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਅਾਧਾਰਿਤ ਹੈ, ਜਿਸ ਤਹਿਤ ਪ੍ਰਮੋਟਰਸ 10.5 ਕਰੋੜ ਸ਼ੇਅਰ ਵੇਚਣਗੇ। ਕੰਪਨੀ ਨੇ ਕਿਹਾ ਕਿ ਆਈ. ਪੀ. ਓ. ’ਚ 50 ਫੀਸਦੀ ਹਿੱਸਾ ਯੋਗ ਸੰਸਥਾਗਤ ਖਰੀਦਦਾਰਾਂ (ਕਿਊ. ਆਈ. ਬੀ.), 35 ਫੀਸਦੀ ਪ੍ਰਚੂਨ (ਰਿਟੇਲ) ਨਿਵੇਸ਼ਕਾਂ ਅਤੇ 15 ਫੀਸਦੀ ਗੈਰ-ਸੰਸਥਾਗਤ ਨਿਵੇਸ਼ਕਾਂ ਲਈ ਰਾਖਵਾਂ ਰੱਖਿਆ ਗਿਆ ਹੈ। ਕੁਸੁਮਗਰ ਲਿਮਟਿਡ ਦੀ ਸਥਾਪਨਾ ਸਾਲ 1990 ’ਚ ਹੋਈ ਸੀ ਅਤੇ ਇਹ ਖਾਸ ਤਰ੍ਹਾਂ ਦੇ ਕੱਪੜੇ ਬਣਾਉਂਦੀ ਹੈ।
ਇਹ ਵੀ ਪੜ੍ਹੋ : Indigo ਨੇ ਲਾਂਚ ਕੀਤੀ ਸਸਤੀ ਉਡਾਣ ਸੇਵਾ, 15 ਜੁਲਾਈ ਤੋਂ ਲਾਗੂ ਹੋਵੇਗਾ ਨਵਾਂ ਸਿਸਟਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
