ਈਸੀਬੀ ਨੇ ਅਨਕੈਪਡ ਤੇਜ਼ ਗੇਂਦਬਾਜ਼ ਹੈਨਰੀ ਕ੍ਰੋਕੌਮਬੇ ਨੂੰ ਦਿੱਤਾ 2 ਸਾਲ ਦਾ ਕੇਂਦਰੀ ਕਾਂਟ੍ਰੈਕਟ
Tuesday, Oct 13, 2026 - 03:05 PM (IST)
ਲੰਡਨ : ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਨੇ ਬਿਨਾਂ ਕੋਈ ਅੰਤਰਰਾਸ਼ਟਰੀ ਮੈਚ ਖੇਡੇ ਤੇਜ਼ ਗੇਂਦਬਾਜ਼ ਹੈਨਰੀ ਕ੍ਰੋਕੌਮਬੇ ਨੂੰ ਦੋ ਸਾਲ ਦਾ ਕੇਂਦਰੀ ਕਾਂਟ੍ਰੈਕਟ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਹ ਅੰਤਰਰਾਸ਼ਟਰੀ ਡੈਬਿਊ ਤੋਂ ਪਹਿਲਾਂ ਹੀ ਬਹੁ-ਸਾਲਾ ਸੈਂਟਰਲ ਕਾਂਟ੍ਰੈਕਟ ਹਾਸਲ ਕਰਨ ਵਾਲਾ ਪਹਿਲਾ ਪੁਰਸ਼ ਖਿਡਾਰੀ ਬਣ ਗਿਆ ਹੈ। ਈਸੀਬੀ ਨੇ 2026-27 ਸੀਜ਼ਨ ਲਈ ਕੁੱਲ 39 ਖਿਡਾਰੀਆਂ (30 ਫੁੱਲ ਅਤੇ 9 ਡਿਵੈਲਪਮੈਂਟ ਕਾਂਟ੍ਰੈਕਟ) ਦੀ ਸੂਚੀ ਜਾਰੀ ਕੀਤੀ ਹੈ।
ਕ੍ਰੋਕੌਮਬੇ ਨੇ ਇਸ ਸੀਜ਼ਨ ਕਾਊਂਟੀ ਚੈਂਪੀਅਨਸ਼ਿਪ ਦੇ ਡਿਵੀਜ਼ਨ ਵਨ ਵਿੱਚ 23.52 ਦੀ ਔਸਤ ਨਾਲ 40 ਵਿਕਟਾਂ ਲਈਆਂ, ਜਿਸ ਵਿੱਚ ਦੋ ਹੈਟ੍ਰਿਕ ਵੀ ਸ਼ਾਮਲ ਸਨ। ਈਸੀਬੀ ਦੇ ਮੈਨੇਜਿੰਗ ਡਾਇਰੈਕਟਰ ਰੌਬ ਕੀ ਨੇ ਇਸ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਕਾਂਟ੍ਰੈਕਟ ਖਿਡਾਰੀਆਂ 'ਤੇ ਲੰਬੇ ਸਮੇਂ ਲਈ ਦਾਅ ਲਗਾਉਣ ਅਤੇ ਉਨ੍ਹਾਂ ਨੂੰ ਫ੍ਰੈਂਚਾਈਜ਼ੀ ਕ੍ਰਿਕਟ ਦੇ ਪ੍ਰਭਾਵ ਤੋਂ ਬਚਾਉਣ ਲਈ ਜ਼ਰੂਰੀ ਹਨ।
