ਭਾਰਤ ’ਚ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ’ਚੋਂ 84 ਫ਼ੀਸਦੀ ਕੇਸ ਇਨ੍ਹਾਂ 8 ਸੂਬਿਆਂ ਤੋਂ, ਜਾਣੋ ਲਿਸਟ

03/29/2021 5:23:25 PM

ਨਵੀਂ ਦਿੱਲੀ (ਭਾਸ਼ਾ)— ਮਹਾਰਾਸ਼ਟਰ, ਕਰਨਾਟਕ ਅਤੇ ਪੰਜਾਬ ਸਮੇਤ 8 ਸੂਬਿਆਂ ਵਿਚ ਕੋਵਿਡ-19 ਦੇ ਕੇਸਾਂ ’ਚ ਵਾਧਾ ਵੇਖਣ ਨੂੰ ਮਿਲਿਆ ਹੈ ਅਤੇ ਪਿਛਲੇ ਇਕ ਦਿਨ ’ਚ ਦੇਸ਼ ਵਿਚ ਸਾਹਮਣੇ ਆਏ ਵਾਇਰਸ ਦੇ 68,020 ਕੇਸਾਂ ਵਿਚੋਂ 84.5 ਫ਼ੀਸਦੀ ਕੇਸ ਇਨ੍ਹਾਂ ਸੂਬਿਆਂ ਦੇ ਹਨ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਮੰਤਰਾਲਾ ਨੇ ਕਿਹਾ ਕਿ ਭਾਰਤ ’ਚ 6 ਕਰੋੜ ਤੋਂ ਵੱਧ ਟੀਕਾਕਰਨ ਕੀਤਾ ਜਾ ਚੁੱਕਾ ਹੈ। 

ਇਹ ਵੀ ਪੜ੍ਹੋ: ਭਾਰਤ ’ਚ ਮੁੜ ਵਧਣ ਲੱਗੀ ‘ਕੋਰੋਨਾ’ ਆਫ਼ਤ, ਇਕ ਦਿਨ ’ਚ ਆਏ 68,020 ਨਵੇਂ ਕੇਸ

PunjabKesari

ਪਿਛਲੇ ਇਕ ਦਿਨ ਵਿਚ ਮਹਾਰਾਸ਼ਟਰ ਵਿਚ ਵਾਇਰਸ ਦੇ 40,414 ਨਵੇਂ ਕੇਸ ਸਾਹਮਣੇ ਆਏ ਹਨ, ਜੋ ਕਿ ਸਭ ਤੋਂ ਜ਼ਿਆਦਾ ਹਨ। ਇਸ ਤੋਂ ਇਲਾਵਾ ਕਰਨਾਟਕ ’ਚ 3,082, ਪੰਜਾਬ ’ਚ 2,870, ਮੱਧ ਪ੍ਰਦੇਸ਼ ’ਚ 2,276, ਗੁਜਰਾਤ ’ਚ 2,270, ਕੇਰਲ ’ਚ 2,216, ਤਾਮਿਲਨਾਡੂ ’ਚ 2,194 ਅਤੇ ਛੱਤੀਗਸੜ੍ਹ ’ਚ 2,153 ਨਵੇਂ ਮਾਮਲੇ ਸਾਹਮਣੇ ਆਏ। 

ਇਹ ਵੀ ਪੜ੍ਹੋ: ਭਾਰਤੀ ਹਵਾਈ ਫ਼ੌਜ ਦੀ ਵਧੇਗੀ ਹੋਰ ਤਾਕਤ, ਛੇਤੀ ਮਿਲਣਗੇ 10 ਰਾਫੇਲ ਜਹਾਜ਼

PunjabKesari

ਮੰਤਰਾਲਾ ਨੇ ਕਿਹਾ ਕਿ ਦੇਸ਼ ਵਿਚ ਪਿਛਲੇ ਇਕ ਦਿਨ ਵਿਚ ਸਾਹਮਣੇ ਆਉਣ ਵਾਲੇ ਵਾਇਰਸ ਦੇ 68,020 ਕੇਸਾਂ ’ਚੋਂ 84.5 ਫ਼ੀਸਦੀ ਕੇਸ ਇਨ੍ਹਾਂ 8 ਸੂਬਿਆਂ ਦੇ ਹਨ। ਭਾਰਤ ’ਚ ਜੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਵੱਧ ਕੇ 5,21,808 ਹੋ ਗਈ ਹੈ, ਜੋ ਕੁੱਲ ਕੇਸਾਂ ਦਾ 4.33 ਫ਼ੀਸਦੀ ਹੈ। ਮੰਤਰਾਲਾ ਮੁਤਾਬਕ ਭਾਰਤ ਵਿਚ ਟੀਕਾਕਰਨ ਦੀ ਕੁੱਲ ਗਿਣਤੀ 6 ਕਰੋੜ ਦੇ ਵੱਧ ਹੋ ਗਈ ਹੈ। ਮੋਹਰੀ ਮੋਰਚਿਆਂ ’ਤੇ ਤਾਇਨਾਤ 89,56,997 ਕਾਮਿਆਂ ਨੂੰ ਪਹਿਲੀ ਖ਼ੁਰਾਕ ਅਤੇ 36,92,136 ਕਾਮਿਆਂ ਨੂੰ ਦੂਜੀ ਖ਼ੁਰਾਕ ਦਿੱਤੀ ਗਈ ਹੈ। ਪਹਿਲਾਂ ਤੋਂ ਕਿਸੇ ਬੀਮਾਰੀ ਤੋਂ ਪੀੜਤ 45 ਸਾਲ ਤੋਂ ਵੱਧ ਉਮਰ ਦੇ 67,31,223 ਲਾਭਪਾਤਰੀਆਂ ਨੂੰ ਅਤੇ 2,78,59,901 ਸੀਨੀਅਰ ਨਾਗਰਿਕਾਂ ਨੂੰ ਵੀ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ: ਕਿਸਾਨਾਂ 'ਚ ਰੋਹ, ਤਿੰਨੋਂ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ 'ਹੋਲੀ'


Tanu

Content Editor

Related News