ਹਰਿਆਣਾ 'ਚ ਕੋਰੋਨਾ ਦੇ 8 ਹੋਰ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ

Friday, May 01, 2020 - 05:23 PM (IST)

ਹਰਿਆਣਾ 'ਚ ਕੋਰੋਨਾ ਦੇ 8 ਹੋਰ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ

ਚੰਡੀਗੜ੍ਹ-ਹਰਿਆਣਾ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਸੂਬੇ 'ਚ 8 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਇਹ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਸ ਦੇ ਨਾਲ ਹੀ ਸੂਬੇ 'ਚ ਪੀੜਤਾਂ ਦੀ ਗਿਣਤੀ 347 ਤੱਕ ਪਹੁੰਚ ਗਈ ਹੈ, ਜਿਨ੍ਹਾਂ 'ਚੋਂ 235 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ। ਸੂਬੇ 'ਚ 108 ਸਰਗਰਮ ਮਾਮਲੇ ਹਨ ਅਤੇ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਸੂਬੇ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਨੇ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਜਾਰੀ ਸਵੇਰ ਦੇ ਬੁਲੇਟਿਨ 'ਚ ਇਹ ਜਾਣਕਾਰੀ ਦਿੱਤੀ ਹੈ ਕਿ ਸੂਬੇ 'ਚ ਵਿਦੇਸ਼ ਤੋਂ ਪਰਤੇ ਲੋਕਾਂ ਦੀ ਪਛਾਣ ਦਾ ਅੰਕੜਾ ਹੁਣ 35564 ਤੱਕ ਪਹੁੰਚ ਚੁੱਕਾ ਹੈ, ਜਿਨ੍ਹਾਂ 'ਚੋਂ 20379 ਲੋਕਾਂ ਨੇ ਕੁਆਰੰਟੀਨ ਮਿਆਦ ਪੂਰੀ ਕਰ ਲਈ ਹੈ ਅਤੇ ਬਾਕੀ 15185 ਨਿਗਰਾਨੀ 'ਚ ਹਨ। ਹੁਣ ਤੱਕ 29275 ਕੋਰੋਨਾ ਸ਼ੱਕੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ 'ਚੋਂ 26904 ਨੈਗੇਟਿਵ ਅਤੇ 14 ਇਟਲੀ ਦੇ ਨਾਗਰਿਕਾਂ ਸਮੇਤ 347 ਪਾਜ਼ੀਟਿਵ ਮਿਲੇ ਸੀ। 2024 ਸੈਂਪਲਾਂ ਦੀ ਰਿਪੋਰਟ ਆਉਣੀ ਹੁਣ ਵੀ ਬਾਕੀ ਹੈ। ਸੂਬੇ 'ਚੋਂ ਕੋਰੋਨਾ ਕਾਰਨ ਅੰਬਾਲਾ, ਫਰੀਦਾਬਾਦ, ਕਰਨਾਲ ਅਤੇ ਰੋਹਤਕ 'ਚ ਕੁੱਲ 4 ਮੌਤਾਂ ਹੋਈਆਂ ਹਨ।


author

Iqbalkaur

Content Editor

Related News