ਤੇਜ਼ ਰਫ਼ਤਾਰ ਪਿਕਅੱਪ ਵਾਹਨ ਦੀ ਆਟੋ ਰਿਕਸ਼ਾ ਨਾਲ ਭਿਆਨਕ ਟੱਕਰ, 8 ਲੋਕਾਂ ਦੀ ਮੌਤ

Monday, Dec 18, 2023 - 11:14 AM (IST)

ਤੇਜ਼ ਰਫ਼ਤਾਰ ਪਿਕਅੱਪ ਵਾਹਨ ਦੀ ਆਟੋ ਰਿਕਸ਼ਾ ਨਾਲ ਭਿਆਨਕ ਟੱਕਰ, 8 ਲੋਕਾਂ ਦੀ ਮੌਤ

ਮੁੰਬਈ- ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿਚ ਇਕ ਤੇਜ਼ ਰਫ਼ਤਾਰ ਪਿਕਅੱਪ ਵਾਹਨ ਦੀ ਇਕ ਆਟੋ ਰਿਕਸ਼ਾ ਨਾਲ ਟੱਕਰ ਹੋ ਗਈ, ਜਿਸ 'ਚ 8 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ ਕਰੀਬ ਸਾਢੇ 11 ਵਜੇ ਓਤੂਰ ਪੁਲਸ ਥਾਣਾ ਖੇਤਰ ਦੇ ਅਧੀਨ ਕਲਿਆਣ-ਅਹਿਮਦਨਗਰ ਰੋਡ 'ਤੇ ਵਾਪਰੀ, ਜੋ ਮੁੰਬਈ ਤੋਂ ਕਰੀਬ 150 ਕਿਲੋਮੀਟਰ ਦੂਰ ਹੈ।

ਇਹ ਵੀ ਪੜ੍ਹੋ- ਤਾਮਿਲਨਾਡੂ 'ਚ ਮੋਹਲੇਧਾਰ ਮੀਂਹ ਦਾ ਕਹਿਰ, ਸਕੂਲ-ਕਾਲਜ ਬੰਦ, ਤਸਵੀਰਾਂ 'ਚ ਵੇਖੋ ਹਾਲਾਤ

ਇਕ ਅਧਿਕਾਰੀ ਨੇ ਦੱਸਿਆ ਕਿ ਪਿਕਅੱਪ ਵਾਹਨ ਅਹਿਮਦਨਗਰ ਤੋਂ ਠਾਣੇ ਜ਼ਿਲ੍ਹੇ ਵਿਚ ਕਲਿਆਣ ਵੱਲ ਜਾ ਰਿਹਾ ਸੀ ਤਾਂ ਪਿੰਪਲਗਾਂਵ ਜੋਗਾ 'ਚ ਪੈਟਰੋਲ ਪੰਪ ਨੇੜੇ ਉਲਟ ਦਿਸ਼ਾ ਤੋਂ ਆ ਰਹੇ ਆਟੋ ਰਿਕਸ਼ਾ ਨਾਲ ਟਕਰਾ ਗਿਆ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਵਿਚ ਆਟੋ ਰਿਕਸ਼ਾ ਵਿਚ ਸਵਾਰ 7 ਲੋਕਾਂ ਅਤੇ ਪਿਕਅੱਪ ਵਾਹਨ ਦੇ ਡਰਾਈਵਰ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ-  ਸਰਕਾਰ ਅੱਜ ਲੋਕ ਸਭਾ 'ਚ ਪੇਸ਼ ਕਰੇਗੀ ਦੂਰਸੰਚਾਰ ਬਿੱਲ 2023

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Tanu

Content Editor

Related News